ਮਹਿੰਗਾ ਹੋਵੇਗਾ ਹੁਣ ਇਸ ਹਵਾਈ ਅੱਡੇ ਤੋਂ ਉਡਾਣ ਭਰਨਾ, ਲੱਗਾ ਇਹ ਚਾਰਜ

10/21/2020 5:39:50 PM

ਨਵੀਂ ਦਿੱਲੀ— ਭਾਰਤ 'ਚ ਘਰੇਲੂ ਹਵਾਈ ਯਾਤਰਾ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ, ਸ਼ਡਿਊਲ ਕੌਮਾਂਤਰੀ ਉਡਾਣਾਂ ਹੁਣ ਤੱਕ ਵੀ ਬੰਦ ਹਨ, ਸਿਰਫ ਵੰਦੇ ਭਾਰਤ ਮਿਸ਼ਨ ਅਤੇ ਏਅਰ ਬੱਬਲ ਸਮਝੌਤੇ ਤਹਿਤ ਕੁਝ ਦੇਸ਼ਾਂ ਲਈ ਸੀਮਤ ਵਿਸ਼ੇਸ਼ ਉਡਾਣਾਂ ਚੱਲ ਰਹੀਆਂ ਹਨ।


ਮਹਾਮਾਰੀ ਦੀ ਸਭ ਤੋਂ ਜ਼ਿਆਦਾ ਮਾਰ ਹਵਾਬਾਜ਼ੀ ਖੇਤਰ 'ਤੇ ਹੀ ਪਈ ਹੈ, ਲਿਹਾਜਾ ਮੁੰਬਈ ਕੌਮਾਂਤਰੀ ਹਵਾਈ ਅੱਡਾ ਅਥਾਰਟੀ (ਐੱਮ. ਆਈ. ਏ. ਐੱਲ.) ਨੇ ਯਾਤਰੀਆਂ ਤੋਂ ਐਡਹਾਕ ਯੂਜ਼ਰਜ਼ ਡਿਵੈਲਪਮੈਂਟ ਫੀਸ ਵਸੂਲਣ ਦਾ ਫ਼ੈਸਲਾ ਕੀਤਾ ਹੈ, ਜੋ 31 ਮਾਰਚ 2023 ਤੱਕ ਲਾਗੂ ਰਹੇਗੀ।

ਹੁਣ ਹਰ ਯਾਤਰੀ ਕੋਲੋਂ ਫੀਸ ਵਸੂਲੀ ਜਾਵੇਗੀ। ਪਹਿਲਾਂ ਘਰੇਲੂ ਯਾਤਰੀਆਂ ਕੋਲੋਂ ਕੋਈ ਯੂ. ਡੀ. ਐੱਫ. ਨਹੀਂ ਵਸੂਲੀ ਜਾਂਦੀ ਸੀ, ਜਦੋਂ ਕਿ ਕੌਮਾਂਤਰੀ ਯਾਤਰੀਆਂ ਕੋਲੋਂ 116 ਰੁਪਏ ਵਸੂਲੀ ਜਾਂਦੀ ਸੀ। ਹੁਣ ਘਰੇਲੂ ਯਾਤਰੀਆਂ ਨੂੰ 200 ਰੁਪਏ ਦੀ ਫੀਸ ਚੁਕਾਉਣੀ ਹੋਵੇਗੀ, ਜੋ ਪਹਿਲਾਂ ਜ਼ੀਰੋ ਸੀ।
ਉੱਥੇ ਹੀ, ਕੌਮਾਂਤਰੀ ਯਾਤਰੀਆਂ ਲਈ ਇਹ ਵੱਧ ਕੇ 616 ਰੁਪਏ ਹੋਵੇਗੀ, ਜੋ ਪਹਿਲਾਂ 116 ਰੁਪਏ ਸੀ। ਇਸੇ ਤਰ੍ਹਾਂ ਵਿਦੇਸ਼ੀ ਕਰੰਸੀ 'ਚ ਕੌਮਾਂਤਰੀ ਟਿਕਟ ਬੁੱਕ ਕਰਾਉਣ ਵਾਲੇ ਯਾਤਰੀਆਂ ਕੋਲੋਂ 1.68 ਡਾਲਰ ਯੂਜ਼ਰਜ਼ ਡਿਵੈਲਪਮੈਂਟ ਫੀਸ ਤੋਂ ਇਲਾਵਾ 7.23 ਡਾਲਰ ਫੀਸ ਲਈ ਜਾਵੇਗੀ। ਇਸ ਤਰ੍ਹਾਂ ਕੁੱਲ ਮਿਲਾ ਕੇ ਹੁਣ ਇਹ 8.91 ਡਾਲਰ ਹੋ ਗਈ ਹੈ। ਕੋਰੋਨਾ ਮਹਾਮਾਰੀ ਕਾਰਨ ਹਵਾਈ ਯਾਤਰਾ ਘੱਟ ਹੋਣ ਨਾਲ ਹਵਾਈ ਅੱਡੇ ਦਾ ਸੰਚਾਲਨ ਖਰਚ ਵੀ ਨਾ ਨਿਕਲਣ ਸਕਣ ਕਾਰਨ ਮੁੰਬਈ ਕੌਮਾਂਤਰੀ ਹਵਾਈ ਅੱਡਾ ਅਥਾਰਟੀ ਨੇ ਇਹ ਵਿਸ਼ੇਸ਼ ਫੀਸ ਵਸੂਲਣ ਦਾ ਫ਼ੈਸਲਾ ਕੀਤਾ ਹੈ।


Sanjeev

Content Editor

Related News