IT ਉਦਯੋਗ ਦੀ ਠਾਕੁਰ ਨਾਲ ਬੈਠਕ ''ਚ ਡਾਟਾ ਸੁਰੱਖਿਆ, ਟੈਕਸ ਮੁੱਦਿਆਂ ''ਤੇ ਚਰਚਾ

06/15/2019 5:56:40 PM

ਨਵੀਂ ਦਿੱਲੀ — ਬਜਟ ਤੋਂ ਪਹਿਲਾਂ ਤਕਨਾਲੋਜੀ ਖੇਤਰ ਅਤੇ ਨਾਸਕਾਮ, IAMAI ਅਤੇ MAIT ਵਰਗੇ ਉਦਯੋਗਿਕ ਸੰਗਠਨਾਂ ਨੇ ਸ਼ਨੀਵਾਰ ਨੂੰ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਕੀਤੀ। ਇਸ ਬੈਠਕ ਵਿਚ ਟੈਕਸ ਢਾਂਚੇ ਵਰਗੇ ਵੱਖ-ਵੱਖ ਮੁੱਦਿਆ 'ਤੇ ਗੱਲਬਾਤ ਹੋਈ। ਉਦਯੋਗ ਦੇ ਪ੍ਰਤੀਨਿਧੀਆਂ ਨੇ ਡਿਜੀਟਲ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਆਪਣੇ ਵਿਚਾਰ ਸਾਂਝੇ ਕੀਤੇ। ਬਜਟ ਤੋਂ ਪਹਿਲਾਂ ਇਸ ਬੈਠਕ ਵਿਚ ਡਾਟਾ ਦੇ ਮੁੱਦਿਆਂ 'ਤੇ ਵੀ ਚਰਚਾ ਹੋਈ ਜਿਵੇਂ ਕਿਸ ਤਰ੍ਹਾਂ ਨਾਲ ਵੱਡੇ ਡਾਟਾ ਦਾ ਇਸਤੇਮਾਲ ਆਰਥਿਕ, ਵਿੱਤੀ ਅਤੇ ਜਲਵਾਯੂ ਸੰਬੰਧੀ ਪੂਰਵ ਅਨੁਮਾਨ ਲਗਾਉਣ ਲਈ ਕੀਤਾ ਜਾ ਸਕਦਾ ਹੈ। ਇਕ ਅਧਿਕਾਰਕ ਬਿਆਨ ਅਨੁਸਾਰ ਮੱਧਮ ਅਤੇ ਛੋਟੇ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਅਤੇ ਜਨਤਕ ਕੰਮਕਾਜ ਦੇ ਸੰਚਾਲਨ ਵਿਚ ਸੁਧਾਰ ਲਈ ਵੱਡੇ ਅੰਕੜਿਆਂ ਦੇ ਸੈੱਟ ਦਾ ਵਿਸ਼ਲੇਸ਼ਣ ਕਰਨ 'ਤੇ ਵੀ ਵਿਚਾਰ ਚਰਚਾ ਹੋਈ। ਬੈਠਕ ਵਿਚ ਡਿਜੀਟਲ ਢਾਂਚੇ ਅਤੇ ਸਰਕਾਰ ਦੀ ਭੂਮਿਕਾ, ਡਿਜੀਟਲ ਅਰਥਵਿਵਸਥਾ ਦਾ ਰੈਗੂਲੇਸ਼ਨ, ਖਾਸ ਤੌਰ 'ਤੇ ਗੋਪਨੀਯਤਾ, ਉਪਭੋਗਤਾ ਸੁਰੱਖਿਆ ਅਤੇ ਵਿੱਤੀ ਨਿਯਮ 'ਤੇ ਗੱਲਬਾਤ ਹੋਈ । ਬੈਠਕ ਵਿਚ ਵਿੱਤ ਮੰਤਰਾਲਾ, ਇਲੈਕਟ੍ਰਾਨਿਕਸ ਅਤੇ ਤਕਨਾਲੋਜੀ ਮੰਤਰਾਲਾ, ਦੂਰਸੰਚਾਰ ਮੰਤਰਾਲਾ, ਸੀ.ਬੀ.ਡੀ.ਟੀ. ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ ਹੋਏ।


Related News