94 ਫੀਸਦੀ IT ਗ੍ਰੈਜੁਏਟ ਭਾਰਤੀ ਨਹੀਂ ਹਨ ਨੌਕਰੀ ਲਾਇਕ : ਗੁਰਨਾਨੀ

6/5/2018 9:28:25 AM

ਨਵੀਂ ਦਿੱਲੀ — ਟੇਕ ਮਹਿੰਦਰਾ ਦੇ ਸੀ.ਈ.ਓ., ਸੀ.ਪੀ. ਗੁਰਨਾਨੀ ਦਾ ਕਹਿਣਾ ਹੈ ਕਿ 94 ਫੀਸਦੀ ਆਈ.ਟੀ. ਗ੍ਰੈਜੁਏਟ ਭਾਰਤੀ ਵੱਡੀ ਆਈ.ਟੀ. ਕੰਪਨੀਆਂ 'ਚ ਨੌਕਰੀ ਦੇ ਯੋਗ ਨਹੀਂ ਹਨ। ਗੁਰਨਾਨੀ ਟੇਕ ਮਹਿੰਦਰਾ 'ਚ ਅਗਲੇ ਪੱਧਰ ਦੇ ਵਿਕਾਸ ਦੀ ਨੀਂਹ ਰੱਖ ਰਹੇ ਹਨ। ਉਹ ਟੇਕ ਮਹਿੰਦਰਾ ਦੀ ਅਗਲੀ ਪੀੜ੍ਹੀ ਦਾ ਰੋਡ ਮੈਪ ਤਿਆਰ ਕਰਨ 'ਚ ਰੁੱਝੇ ਹੋਏ ਹਨ। ਗੁਰਨਾਨੀ ਕਹਿੰਦੇ ਹਨ ਕਿ ਮੈਨਪਾਵਰ ਸਕਿਲਿੰਗ ਅਤੇ ਨਕਲੀ ਖੁਫੀਆ, ਬਲਾਕਚੇਨ, ਸਾਈਬਰ ਸੁਰੱਖਿਆ, ਮਸ਼ੀਨ ਲਰਨਿੰਗ ਵਰਗੀਆਂ ਨਵੀਂਆਂ ਟੈਕਨਾਲੋਜੀ 'ਚ ਪ੍ਰਵੇਸ਼ ਕਰਨਾ ਭਾਰਤੀ ਆਈ.ਟੀ. ਕੰਪਨੀਆਂ ਲਈ ਵੱਡੀ ਚੁਣੌਤੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਇਨ੍ਹਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਜਦੋਂ ਨੌਕਰੀ ਦੀ ਗੱਲ ਆਉਂਦੀ ਹੈ ਤਾਂ ਵੱਡੀਆਂ ਆਈ.ਟੀ. ਕੰਪਨੀਆਂ 94 ਫੀਸਦੀ ਆਈ.ਟੀ. ਗ੍ਰੈਜੁਏਟ ਭਾਰਤੀਆਂ ਨੂੰ ਇਸ ਦੇ ਯੋਗ ਨਹੀਂ ਸਮਝਦੀਆਂ।
ਗੁਰਨਾਨੀ ਕਹਿੰਦੇ ਹਨ ਕਿ ਮੈਂ ਤੁਹਾਨੂੰ ਦਿੱਲੀ ਵਰਗੇ ਸ਼ਹਿਰ ਦੀ ਮਿਸਾਲ ਦਿੰਦਾ ਹਾਂ। ਅੱਜ ਇਥੇ 60 ਫੀਸਦੀ ਨੰਬਰ ਲੈਣ ਵਾਲਾ ਵਿਦਿਆਰਥੀ ਬੀ.ਏ. ਇੰਗਲਿੰਸ਼ ਵਿਚ ਦਾਖਲਾ ਨਹੀਂ ਲੈ ਸਕਦਾ, ਪਰ ਉਹ ਇੰਜੀਨੀਅਰਿੰਗ ਵਿਚ ਯਕੀਨੀ ਤੌਰ 'ਤੇ ਦਾਖਲਾ ਲੈ ਜਾਵੇਗਾ। ਮੇਰਾ ਮੁੱਦਾ ਸਰਲ ਹੈ ਕਿ ਅਸੀਂ ਬੇਰੋਜ਼ਗਾਰੀ ਲਈ ਨਹੀਂ ਵਿਦਿਆਰਥੀਆਂ ਨੂੰ ਬਣਾ ਰਹੇ? ਭਾਰਤੀ ਆਈ.ਟੀ. ਕੰਪਨੀਆਂ ਨੂੰ ਹੁਨਰ ਦੀ ਲੋੜ ਹੈ।
ਸਾਡੇ ਕੋਲ ਹੁਨਰ ਦੀ ਕਮੀ
ਗੁਰਨਾਨੀ ਨੇ ਦੱਸਿਆ ਕਿ ਨਾਸਕਾਮ ਦਾ ਕਹਿਣਾ ਹੈ ਕਿ 2022 ਤੱਕ ਸਾਈਬਰ ਸੁਰੱਖਿਆ 'ਚ ਕਰੀਬ 6 ਲੱਖ ਲੋਕਾਂ ਦੀ ਜ਼ਰੂਰਤ ਹੈ ਪਰ ਸਾਡੇ ਕੋਲ ਹੁਨਰ ਦੀ ਕਮੀ ਹੈ। ਮੁੱਦਾ ਇਹ ਹੈ ਕਿ ਜੇਕਰ ਮੈਂ ਰੋਬੋਟਿਕ ਵਿਅਕਤੀ ਦੀ ਭਾਲ ਕਰ ਰਿਹਾ ਹਾਂ ਅਤੇ ਇਸ ਦੀ ਬਜਾਏ ਮੈਨੂੰ ਮੇਨਫਰੇਮ ਦਾ ਵਿਅਕਤੀ ਮਿਲਦਾ ਹੈ ਤਾਂ ਇਹ ਹੁਨਰ ਦੀ ਪਾੜ ਬਣਾਉਂਦਾ ਹੈ। ਇਹ ਇਕ ਵੱਡੀ ਚੁਣੌਤੀ ਵਿਚ ਸਾਹਮਣੇ ਆਉਂਦਾ ਹੈ। 
ਸਿਰਫ 6 ਫੀਸਦੀ ਇੰਜੀਨੀਅਰਿੰਗ ਗ੍ਰੈਜੁਏਟਸ ਨੂੰ ਲੈਂਦੀਆਂ ਹਨ ਟਾਪ ਆਈ.ਟੀ. ਕੰਪਨੀਆਂ
ਟੇਕ ਮਹਿੰਦਰਾ ਦੇ ਸੀ.ਈ.ਓ. ਕਹਿੰਦੇ ਹਨ ਕਿ ਤੁਸੀਂ ਟੇਕ ਮਹਿੰਦਰਾ ਆਓਗੇ, ਤਾਂ ਦੇਖੋਗੇ ਕਿ ਮੈਂ 5 ਏਕੜ ਦਾ ਤਕਨੀਕੀ ਅਤੇ ਲਰਨਿੰਗ ਸੈਂਟਰ ਬਣਾਇਆ ਹੈ। ਹੋਰ ਟਾਪ ਕੰਪਨੀਆਂ ਨੇ ਵੀ ਕਰਮਚਾਰੀਆਂ ਦੇ ਹੁਨਰ ਲਈ ਇਸ ਤਰ੍ਹਾਂ ਦੀ ਸੁਵਿਧਾ ਬਣਾਈ ਹੈ। ਸਿੱਖਣ ਦੀ ਯੋਗਤਾ, ਹੁਨਰ ਵਿਕਾਸ ਅਤੇ ਬਾਜ਼ਾਰ ਲਈ ਤਿਆਰ ਹੋਣ ਦਾ ਭਾਰ ਉਦਯੋਗ 'ਤੇ ਪੈ ਰਿਹਾ ਹੈ। ਇਨ੍ਹਾਂ ਸਾਰਿਆਂ ਦੇ ਬਾਵਜੂਦ ਟਾਪ 10 ਆਈ.ਟੀ. ਕੰਪਨੀਆਂ ਸਿਰਫ 6 ਫੀਸਦੀ ਇੰਜੀਨੀਅਰਿੰਗ ਗ੍ਰੈਜੁਏਟਸ ਨੂੰ ਲੈਂਦੀਆਂ ਹਨ। ਗੁਰਨਾਨੀ ਖੁਦ ਸਵਾਲ ਕਰਦੇ ਹਨ ਕਿ ਬਾਕੀ 94 ਫੀਸਦੀ ਦਾ ਕੀ ਹੁੰਦਾ ਹੈ?
ਹੁਣ 25 ਫੀਸਦੀ ਘੱਟ ਲੋਕਾਂ ਦੀ ਜ਼ਰੂਰਤ
ਇਨ੍ਹਾਂ ਚੀਜ਼ਾ ਦਾ ਭਰਤੀ 'ਤੇ ਅਸਰ ਪੈਣ ਨੂੰ ਲੈ ਕੇ ਉਹ ਕਹਿੰਦੇ ਹਨ ਕਿ ਭਰਤੀ 'ਤੇ ਅਸਰ ਪੈ ਰਿਹਾ ਹੈ। ਇਕ ਕਾਰਨ ਇਹ ਵੀ ਹੈ ਕਿ ਸਮੀਕਰਨ ਹੁਣ ਲੰਮੀ ਲਾਈਨ ਦਾ ਨਹੀਂ ਹੈ। ਉਤਪਾਦਨ, ਆਟੋਮੇਸ਼ਨ ਅਤੇ ਉਪਕਰਣ 'ਚ ਵਾਧੇ ਦੇ ਕਾਰਨ ਸਮੀਕਰਨ ਬਦਲ ਰਿਹਾ ਹੈ। ਹੁਣ ਉਨ੍ਹੇ ਹੀ ਮਿਲੀਅਨ ਡਾਲਰ ਲਈ 15 ਨਵੀਂਆਂ ਨੌਕਰੀਆਂ ਹਨ। ਹੁਣ 25 ਫੀਸਦੀ ਘੱਟ ਲੋਕਾਂ ਦੀ ਜ਼ਰੂਰਤ ਹੈ।