ਆਈ.ਟੀ. ਫਰਮਾਂ ''ਤੇ ਵੀਜ਼ਾ ਦੀ ਮਾਰ

11/05/2018 3:47:14 PM

ਨਵੀਂ ਦਿੱਲੀ — ਅਮਰੀਕੀ ਵੀਜ਼ਾ ਨਿਯਮਾਂ ਨਾਲ ਜੁੜੀ ਅਨਿਸ਼ਚਿਤਤਾ ਦੇਸੀ ਆਈ.ਟੀ. ਖੇਤਰ ਲਈ ਵੱਡੀ ਚੁਣੌਤੀ ਬਣੀ ਹੋਈ ਹੈ, ਪਰ ਹੁਣ ਇਸਨੇ ਭਾਰਤੀ ਆਈ.ਟੀ. ਫਰਮਾਂ ਦੀ ਕਾਰਜ ਸਮਰੱਥਾ 'ਤੇ ਵੀ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਉਦਯੋਗ 'ਤੇ ਨਜ਼ਰ ਰੱਖਣ ਵਾਲੇ ਅਤੇ ਪ੍ਰਮੁੱਖ ਘਰੇਲੂ ਆਈ.ਟੀ. ਫਰਮਾਂ ਦੇ ਪ੍ਰਬੰਧਨ ਨੇ ਵੀਜ਼ਾ ਨਿਯਮਾਂ 'ਤੇ ਸਖਤੀ ਅਤੇ ਖਾਸ ਤੌਰ 'ਤੇ ਅਮਰੀਕਾ ਦੀ ਮੰਗ ਪੂਰੀ ਕਰਨ 'ਤੇ ਪੈਣ ਵਾਲੇ ਅਸਰ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। 

ਅਜਿਹੇ 'ਚ ਖਤਮ ਤਿਮਾਹੀ 'ਚ ਦੇਸ਼ ਦੀ ਦੂਜੀ ਸਭ ਤੋਂ ਵੱਡੀ ਆਈ.ਟੀ. ਸੇਵਾ ਕੰਪਨੀ ਇੰਨਫੋਸਿਸ ਨੇ ਆਨ ਸਾਈਟ ਲਾਗਤ ਅਤੇ ਨੌਕਰੀ ਛੱਡਣ ਦੀਆਂ ਦਰਾਂ ਵਿਚ ਵਾਧਾ ਦੇਖਿਆ, ਦੂਜੇ ਪਾਸੇ ਮੱਧ ਅਕਾਰ ਦੀ ਆਈ.ਟੀ. ਕੰਪਨੀ ਜੇਨਸਾਰ ਨੇ ਕਿਹਾ ਕਿ ਉਹ ਅਮਰੀਕਾ 'ਚ ਕਲਾਇੰਟਸ ਦੀ ਮੰਗ ਪੂਰੀ ਨਹੀਂ ਕਰ ਸਕਦੀ ਕਿਉਂਕਿ ਉਸਦੇ ਕੋਲ ਅਮਰੀਕਾ ਵੀਜ਼ਾ ਵਾਲੇ ਕਰਮਚਾਰੀ ਨਹੀਂਂ ਹਨ। ਇਸ ਦੇ ਨਾਲ ਹੀ ਥੋੜ੍ਹੇ ਸਮੇਂ ਲਈ ਉਪ-ਠੇਕੇਦਾਰਾਂ ਦੀ ਭਾਲ ਕਾਫੀ ਚੁਣੌਤੀਪੂਰਨ ਹੈ। ਇਥੋਂ ਤੱਕ ਕਿ ਵਿਪਰੋ ਦੇ ਕੋਲ ਅਮਰੀਕਾ 'ਚ ਸਥਾਨਕ ਕਰਮਚਾਰੀ ਜ਼ਿਆਦਾ ਹਨ, ਪਰ ਇਸਨੇ ਉਥੇ ਨੌਕਰੀ ਛੱਡਣ ਦੀ ਦਰ 'ਚ ਵਾਧਾ ਦੇਖਿਆ ਕਿਉਂਕਿ ਦੇਸ਼ 'ਚ ਸਾਫਟ ਵੇਅਰ ਪ੍ਰੋਫੈਸ਼ਨਲ ਦੀ ਮੰਗ ਵਧ ਰਹੀ ਹੈ ਕਿਉਂਕਿ ਮੰਗ ਅਤੇ ਪੂਰਤੀ ਬੇਮੇਲ ਹੋ ਗਏ ਹਨ।

ਇਨਫੋਸਿਸ ਦੇ ਸੀ.ਈ.ਓ. ਰੰਗਨਾਥ ਮਾਵਿਨਕੇਰੇ ਨੇ ਕੰਪਨੀ ਦੇ ਨਤੀਜੇ ਪੇਸ਼ ਕਰਨ ਦੌਰਾਨ ਕਿਹਾ ਸੀ ਕਿ ਪਿਛਲੇ 12 ਮਹੀਨੇ 'ਚ ਅਸੀਂ ਅਮਰੀਕਾ ਵਿਚ ਵੀਜ਼ਾ ਨਿਯਮÎਾਂ ਵਿਚ ਬਦਲਾਅ ਦੇਖੇ ਹਨ। ਸਥਾਨਕ ਨਿਯੁਕਤੀਆਂ 'ਚ ਤੇਜ਼ੀ ਲਿਆਂਦੀ ਹੈ ਪਰ ਅਜੇ ਕੁਝ ਪ੍ਰੋਜੈਕਟ ਪੂਰੇ ਕਰਨੇ ਬਾਕੀ ਹਨ ਖਾਸ ਤੌਰ 'ਤੇ ਡਿਜੀਟਲ ਖੇਤਰ 'ਚ। ਇਹ ਹੀ ਕਾਰਨ ਹੈ ਕਿ ਆਨ ਸਾਈਟ ਨੌਕਰੀ ਛੱਡਣ ਦੀ ਦਰ 'ਚ ਵਾਧਾ ਦੇਖਿਆ ਗਿਆ ਹੈ। ਦੂਜੀ ਤਿਮਾਹੀ 'ਚ ਬੈਂਗਲੁਰੂ ਦਫਤਰ ਵਾਲੀ ਕੰਪਨੀ ਦੀ ਸਬ-ਕਾਨਟ੍ਰੈਕਟਿੰਗ ਲਾਗਤ ਮਾਲੀਆ ਦੀ 7.4 ਫੀਸਦੀ ਰਹੀ। ਪ੍ਰਤੀਭਾਵਾਂ ਦੀ ਉਪਲੱਬਧਤਾ 'ਤੇ ਚੁਣੌਤੀਆਂ ਨੂੰ ਕੰਪਨੀ ਨੇ ਹੁਣ ਝੇਲ ਲਿਆ ਹੈ ਅਤੇ ਇਸ ਦਾ ਪ੍ਰਬੰਧ ਕਰ ਲਿਆ ਹੈ, ਪਰ ਉਦਯੋਗ ਦੀ ਨਜ਼ਰ ਉਨ੍ਹਾਂ ਪ੍ਰਸ਼ਾਸਨਿਕ ਬਦਲਾਵਾਂ 'ਤੇ ਹੈ ਜਿਸ ਨੂੰ ਅਗਲੇ ਸਾਲ ਅਮਰੀਕੀ ਸਰਕਾਰ ਅੰਜਾਮ ਦੇ ਸਕਦੀ ਹੈ।