ਪ੍ਰਾਪਟੀ ਖਰੀਦਣ ''ਚ ਜ਼ਿਆਦਾ ਕੈਸ਼ ਟ੍ਰਾਂਜੈਕਸ਼ਨ ''ਤੇ ਨੋਟਿਸ ਭੇਜੇਗਾ IT ਵਿਭਾਗ

01/19/2019 8:27:38 PM

ਨਵੀਂ ਦਿੱਲੀ— ਜੇਕਰ ਤੁਸੀਂ ਪ੍ਰਾਪਟੀ ਖਰੀਦਣ ਲਈ 20 ਹਜ਼ਾਰ ਰੁਪਏ ਤੋਂ ਜ਼ਿਆਦਾ ਕੈਸ਼ ਟ੍ਰਾਂਜੈਕਸ਼ਨ ਕੀਤਾ ਹੈ ਤਾਂ ਇਨਕਮ ਟੈਕਸ ਵਿਭਾਗ ਦੇ ਨੋਟਿਸ ਲਈ ਤਿਆਰ ਰਹੋ। ਆਈ.ਟੀ ਵਿਭਾਗ ਦਾ ਦਿੱਲੀ ਡਿਜੀਵਨ 20 ਹਜ਼ਾਰ ਰੁਪਏ ਤੋਂ ਜ਼ਿਆਦਾ ਦੇ ਕੈਸ਼ ਟ੍ਰਾਂਜੈਕਸ਼ਨ ਵਾਲੇ ਪ੍ਰਾਪਟੀ ਖਰੀਦ ਖਿਲਾਫ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਨ।
ਇਨਕਮ ਟੈਕਸ ਵਿਭਾਗ 20 ਹਜ਼ਾਰ ਤੋਂ ਜ਼ਿਆਦਾ ਕੈਸ਼ ਪੈਮੇਂਟ ਵਾਲੇ ਪ੍ਰਾਪਟੀਆਂ ਦੀ ਰਜਿਸਟ੍ਰੀ ਦੀ ਲਿਸਟ ਬਣਾ ਰਿਹਾ ਹੈ। ਆਈ.ਟੀ. ਨੇ ਦਿੱਲੀ ਦੇ ਸਾਰੇ 21 ਸਭ-ਰਜਿਸਟ੍ਰਾਰ ਆਫਿਸ 'ਚ ਜਾ ਕੇ 2015 ਤੋਂ 2018 ਦੇ ਵਿਚਾਲੇ ਹੋਈ ਸਾਰੇ ਰਜਿਸਟ੍ਰੀਜ਼ ਨੂੰ ਸਕੈਨ ਕੀਤਾ ਹੈ।
ਨਾਮ ਗੋਪਨੀਯ ਰੱਖਣ ਦੀ ਸ਼ਰਤ 'ਤੇ ਇਕ ਸੀਰੀਅਰ ਆਈ.ਟੀ. ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ 1 ਜੂਨ 2015 ਤੋਂ ਦਸੰਬਰ 2018 ਵਿਚਾਲੇ ਉਨ੍ਹਾਂ ਨੂੰ ਰਜਿਸਟ੍ਰੀਜ਼ ਨੂੰ ਸਕੈਨ ਕੀਤਾ ਹੈ, ਜਿਨ੍ਹਾਂ 'ਚ ਕੈਸ਼ ਪੈਮੇਂਟ 20 ਹਜ਼ਾਰ ਰੁਪਏ ਤੋਂ ਜ਼ਿਆਦਾ ਕੀਤਾ ਗਿਆ। ਅਚਲ ਸੰਪਤੀਆਂ ਦੇ ਖਰੀਦ-ਵਿਕਰੀ 'ਚ ਕਾਲੇ ਧਨ 'ਤੇ ਲਗਾਮ ਲਗਾਉਣ ਲਈ ਇਹ ਸੀਮਾ ਰੱਖੀ ਗਈ ਹੈ।
ਸੇਂਟ੍ਰਲ ਬੋਰਡ ਆਫ ਡਾਇਰੈਕਟ ਟੈਕਸੇਜ (CBTD) ਵਲੋਂ 1 ਜੂਨ 2015 ਤੋਂ ਲਾਗੂ ਕਾਨੂੰਨ ਦੇ ਮੁਤਾਬਕ, ਖੇਤੀਬਾੜੀ ਭੂਮੀ ਸਹਿਤ ਰੀਅਲ ਐਸਟੇਟ ਦੇ ਕਿਸੇ ਟ੍ਰਾਂਜੈਕਸ਼ਨ 'ਚ 20 ਹਜ਼ਾਰ ਤੋਂ ਜ਼ਿਆਦਾ ਦਾ ਟ੍ਰਾਂਜੈਕਸ਼ਨ ਚੈੱਕ, RTGS ਜਾ NEFT ਜਿਹੈ ਮੱਧਿਅਮ ਨਾਲ ਹੀ ਕੀਤਾ ਜਾ ਸਕਦਾ ਹੈ।
ਜੇਕਰ ਕੈਸ਼ ਟ੍ਰਾਂਜੈਕਸ਼ਨ ਇਸ ਸੀਮਾ ਤੋਂ ਜ਼ਿਆਦਾ ਹੈ ਤਾਂ ਇਨਕਮ ਟੈਕਸ ਐਕਟ, ਸੈਕਸ਼ਨ 271D ਦੇ ਤਹਿਤ ਉਸ ਰਾਸ਼ੀ ਦੇ ਬਰਾਬਰ ਜੁਰਮਾਨਾ ਕੈਸ਼ ਪ੍ਰਾਪਤ ਕਰਨ ਵਾਲੇ ਵਿਕਰੇਤਾ 'ਤੇ ਲਗਾਇਆ ਜਾ ਸਕਦਾ ਹੈ।
ਕਿ ਹੋਵੇਗਾ ਐਕਸ਼ਨ?
ਅਗਲੇ ਮਹੀਨੇ ਤੋਂ ਨੋਟਿਸ ਵਿਕਰੇਤਾ ਅਤੇ ਖਰੀਦਦਾਰ ਦੋਵਾਂ ਨੂੰ ਭੇਜਿਆ ਜਾਵੇਗਾ। ਵਿਕਰੇਤਾ ਤੋਂ ਉਸ ਰਾਸ਼ੀ ਦੇ ਬਰਾਬਰ ਪੇਨਲਟੀ ਦੇਣ ਨੂੰ ਕਿਹਾ ਜਾਵੇਗਾ। ਆਈ.ਟੀ. ਅਧਿਕਾਰੀ ਨੇ ਕਿਹਾ ਕਿ ਅਸੀਂ ਖਰੀਦਦਾਰ ਤੋਂ ਧਨ ਦਾ ਸਰੋਤ ਦੱਸਣ ਨੂੰ ਕਹਿਣਗੇ।