IT ਵਿਭਾਗ ਨੇ ਦਿੱਤੀ ਚਿਤਾਵਨੀ, ਨਾ ਖਰੀਦੋ ਵਿਜੇ ਮਾਲਿਆ ਦੀ ਕੰਪਨੀ ਦੀ ਸ਼ੇਅਰ

Friday, Oct 26, 2018 - 01:48 PM (IST)

ਨਵੀਂ ਦਿੱਲੀ—ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਆਮਦਨ ਟੈਕਸ ਵਿਭਾਗ ਨੇ ਲੋਕਾਂ ਨੂੰ ਮਾਲਿਆ ਦੀ ਕੰਪਨੀ ਦੇ ਸ਼ੇਅਰ ਨਾ ਖਰੀਦਣ ਦੇ ਲਈ ਸਾਵਧਾਨ ਕੀਤਾ ਹੈ। ਵਿਭਾਗ ਦੇ ਮੁਤਾਬਕ ਡੇਟ ਰਿਕਵਰੀ ਟ੍ਰਿਬਿਊਨਲ-£ 30 ਅਕਤੂਬਰ ਨੂੰ ਈ-ਆਕਸ਼ਨ ਦੇ ਰਾਹੀਂ ਯੂਨਾਈਟਿਡ ਰੇਸਿੰਗ ਐਂਡ ਬਲਡਸਟਾਕ ਬ੍ਰੀਡਸ ਲਿਮਟਿਡ (ਯੂ.ਆਰ.ਬੀ.ਬੀ.ਐੱਲ.) ਦੇ 41 ਲੱਖ ਸ਼ੇਅਰ ਵੇਚ ਰਹੀ ਹੈ। 
30 ਅਕਤੂਬਰ ਨੂੰ ਹੋਵੇਗਾ ਸ਼ੇਅਰਾਂ ਦੀ ਵਿਕਰੀ 
ਵਿਭਾਗ ਦੀ ਸੂਚਨਾ 'ਚ ਕਿਹਾ ਗਿਆ ਕਿ ਜੋ ਵੀ ਵਿਅਕਤੀ ਅਜਿਹੇ ਸ਼ੇਅਰਾਂ ਦੀ ਖਰੀਦ ਕਰੇਗਾ। ਉਹ ਆਪਣੇ ਖਤਰੇ 'ਤੇ ਕਰੇਗਾ। ਵਿਭਾਗ ਨੇ ਇਹ ਵੀ ਕਿਹਾ ਕਿ ਇਨ੍ਹਾਂ ਸ਼ੇਅਰਾਂ ਦੀ ਵਿਕਰੀ ਬੇਕਾਰ ਹੈ। ਸ਼ੇਅਰਾਂ ਦੀ ਵਿਕਰੀ 30 ਅਕਤੂਬਰ ਨੂੰ ਹੋਣੀ ਹੈ। ਸੂਚਨਾ 'ਚ ਕਿਹਾ ਗਿਆ ਹੈ ਕਿ 24.52 ਕਰੋੜ ਰੁਪਏ ਦੇ ਰਿਜ਼ਰਵ ਪ੍ਰਾਈਸ 'ਤੇ ਸਾਰੇ ਸ਼ੇਅਰ ਦੀ ਇਕਮੁਸ਼ਤ ਵਿਕਰੀ ਹੋਵੇਗੀ। ਇਸ ਦਾ ਮਤਲੱਬ ਹੈ ਕਿ 41.52 ਲੱਖ ਸ਼ੇਅਰਾਂ 'ਚ ਪ੍ਰਤੀ ਸ਼ੇਅਰ ਦੀ ਕੀਮਤ 59.07 ਰੁਪਏ ਹੋਵੇਗੀ।
ਮਾਲਿਆ 'ਤੇ 9 ਹਜ਼ਾਰ ਕਰੋੜ ਦਾ ਬਕਾਇਆ
ਮਾਲਿਆ 'ਤੇ ਬੈਂਕਾਂ ਦੇ 9,000 ਕਰੋੜ ਰੁਪਏ ਬਕਾਇਆ ਹੈ। ਲੋਨ ਨਹੀਂ ਚੁਕਾਉਣ 'ਤੇ ਮਾਰਚ 2016 'ਚ ਉਹ ਲੰਡਨ ਭੱਜ ਗਿਆ। ਉਸ ਦੇ ਖਿਲਾਫ ਯੂਕੇ ਦੀ ਅਦਾਲਤ 'ਚ ਵੀ ਵਸੂਲੀ ਅਤੇ ਹਵਾਲਗੀ ਦਾ ਕੇਸ ਚੱਲ ਰਿਹਾ ਹੈ।


Related News