ਜਾਅਲਸਾਜ਼ੀ ਰੋਕਣ ਲਈ IRDA ਦੀ ਪਹਿਲ, ਵਿਲੱਖਣ ID ਨਾਲ ਬੰਦ ਹੋਵੇਗਾ ਬੀਮਾ ਫਰਾਡ

03/27/2021 6:33:41 PM

ਨਵੀਂ ਦਿੱਲੀ : ਬੀਮਾ ਕੰਪਨੀਆਂ ਦੇ ਨਾਮ 'ਤੇ ਹੋ ਰਹੀ ਧੋਖਾਧੜੀ ਤੋਂ ਗਾਹਕਾਂ ਨੂੰ ਬਚਾਉਣ ਲਈ ਕੰਪਨੀਆਂ ਤਿਆਰੀ ਕਰ ਰਹੀਆਂ ਹਨ। ਇਸਦੇ ਲਈ ਇੱਕ ਵਿਲੱਖਣ ਸਿਰਲੇਖ ਵਾਲੀ ਪਛਾਣ ਜਾਂ ਆਇਡੈਂਟਿਟੀ ਅਲਾਟ ਕੀਤੀ ਜਾਏਗੀ। ਆਈ.ਆਰ.ਡੀ.ਏ. ਧੋਖਾਧੜੀ ਰੋਕਣ ਲਈ ਤਿਆਰੀ ਕਰ ਰਹੀ ਹੈ। ਆਈ.ਆਰ.ਡੀ.ਏ. ਬੀਮੇ ਦੇ ਨਾਮ 'ਤੇ ਜਾਅਲੀ ਸੰਦੇਸ਼ਾਂ ਅਤੇ ਕਾਲਾਂ 'ਤੇ ਲਗਾਮ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਹੁਣ ਸਪੈਮ ਸੰਦੇਸ਼ਾਂ ਜਾਂ ਕਾਲਾਂ ਦੀ ਪਛਾਣ ਕਰਨਾ ਸੌਖਾ ਹੋ ਜਾਵੇਗਾ। ਇਸਦੇ ਲਈ ਬੀਮਾ ਕੰਪਨੀਆਂ ਲਈ ਇੱਕ ਵਿਲੱਖਣ ਸਿਰਲੇਖ(ਯੂਨੀਕ ਹੈਡਰ) ਵਾਲੀ ਆਈ.ਡੀ. ਹੋਵੇਗੀ। 

ਇਹ ਵੀ ਪੜ੍ਹੋ : ਆਮਦਨੀ ਵਧੇ ਜਾਂ ਨਾ ਵਧੇ , 1 ਅਪ੍ਰੈਲ ਤੋਂ ਵਧਣ ਜਾ ਰਹੀਆਂ ਹਨ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ

ਬੀਮਾ ਕੰਪਨੀਆਂ ਇਸ ਵਿਲੱਖਣ ਆਈ.ਡੀ. ਨਾਲ ਗਾਹਕਾਂ ਨਾਲ ਸੰਪਰਕ ਕਰਨਗੀਆਂ IRDAI ਇਹ ਪਹਿਲ ਗਾਹਕਾਂ ਨੂੰ ਧੋਖਾਧੜੀ ਤੋਂ ਬਚਾਉਣ ਲਈ ਕਰ ਰਹੀ ਹੈ। ਇਹ ਪਹਿਲ ਦੇ ਤਹਿਤ ਕੰਪਨੀਆਂ ਨੂੰ ਦੂਰਸੰਚਾਰ ਆਪਰੇਟਰ ਤੋਂ ਵਿਲੱਖਣ ID ਲੈਣੀ ਹੋਵੇਗੀ। ਇਸ ਲਈ ਟੈਂਪਲੇਟਸ ਰਜਿਸਟ੍ਰੇਸ਼ਨ 5 ਅਪ੍ਰੈਲ ਤੱਕ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਰਜਿਸਟਰੇਸ਼ਨ ਨਾ ਕਰਵਾਉਣ ਤੇ ਸੁਨੇਹੇ ਜਾਂ ਕਾਲ ਨਾਲ ਦਿੱਕਤ ਹੋਏਗੀ। 

ਜ਼ਿਕਰਯੋਗ ਹੈ ਕਿ ਆਨਲਾਈਨ ਠੱਗੀ ਮਾਰਨ ਵਾਲੇ ਲੋਕ ਨਵੀਂਆਂ ਚਾਲਾਂ ਅਪਣਾ ਰਹੇ ਹਨ ਅਤੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਬਦਮਾਸ਼ਾਂ ਨੇ ਧੋਖਾਧੜੀ ਦਾ ਨਵਾਂ ਢੰਗ ਲੱਭ ਲਿਆ ਹੈ। ਹੁਣ ਉਹ ਲੋਕਾਂ ਨੂੰ ਬੀਮਾ ਪਾਲਸੀ ਨਾਲ ਬੋਨਸ ਦਾ ਝਾਂਸਾ ਦੇ ਕੇ ਸ਼ਿਕਾਰ ਬਣਾ ਰਹੇ ਹਨ। ਪਾਲਿਸੀ 'ਤੇ ਲੱਖਾਂ ਦਾ ਬੋਨਸ ਆਫਰ ਦੱਸ ਕੇ ਉਹ ਬੋਨਸ ਲੈਣ ਲਈ ਉਨ੍ਹਾਂ ਕੋਲੋਂ ਟੈਕਸ ਦੇ ਰੂਪ ਵਿਚ ਪੈਸੇ ਇਕੱਠੇ ਕਰ ਰਹੇ ਹਨ।

ਇਹ ਵੀ ਪੜ੍ਹੋ : ਕ੍ਰਿਪਟੋਕਰੰਸੀ 'ਤੇ ਸਖ਼ਤ ਹੋਈ ਸਰਕਾਰ, 1 ਅਪ੍ਰੈਲ ਤੋਂ ਇਹ ਜਾਣਕਾਰੀ ਦੇਣਾ ਹੋਵੇਗਾ ਲਾਜ਼ਮੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News