IRCTC ਦੇ ਸ਼ੇਅਰ ਦੀ ਕੀਮਤ ਦੋ ਹਫਤੇ ''ਚ ਤਿੰਨ ਗੁਣਾ ਹੋਈ

10/24/2019 5:34:35 PM

ਮੁੰਬਈ — ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ(IRCTC) ਦੇ ਸ਼ੇਅਰ ਦੀ ਕੀਮਤ ਲਿਸਟਿੰਗ ਦੇ 2 ਹਫਤੇ ਤੋਂ ਘੱਟ ਸਮੇਂ 'ਚ ਲਗਭਗ ਤਿੰਨ ਗੁਣਾ ਹੋ ਗਈ ਹੈ। ਨਿਵੇਸ਼ਕਾਂ ਨੂੰ ਸ਼ੇਅਰ ਦੀ ਆਕਰਸ਼ਕ ਕੀਮਤ ਅਤੇ ਕੰਪਨੀ ਦਾ ਕਾਰੋਬਾਰ ਸੈਗਮੈਂਟ 'ਚ ਦਬਦਬਾ ਹੋਣ ਦਾ ਫਾਇਦਾ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਜਨਵਰੀ 2018 'ਚ ਐਸਟ੍ਰਾਨ ਪੇਪਰ ਐਂਡ ਬੋਰਡ ਦਾ ਸ਼ੇਅਰ ਦੋ ਹਫਤੇ ਤੋਂ ਘੱਟ 'ਚ ਸਮੇਂ 'ਚ ਤਿੰਨ ਗੁਣਾ ਕੀਮਤ 'ਤੇ ਪਹੁੰਚਿਆ ਸੀ। ਕੰਪਨੀ ਨੇ ਇਹ ਪ੍ਰਾਪਤੀ 7 ਟ੍ਰੇਡਿੰਗ ਸੈਸ਼ਨ 'ਚ ਹਾਸਲ ਕੀਤੀ ਸੀ।

ਅੱਜ IRCTC ਦੇ ਸ਼ੇਅਰ ਦਾ ਭਾਅ ਡਿੱਗਾ

ਅੱਜ IRCTC ਦੇ ਸ਼ੇਅਰ ਦਾ ਭਾਅ 1.33 ਰੁਪਏ ਡਿੱਗ ਕੇ 899 ਰੁਪਏ ਪ੍ਰਤੀ ਸ਼ੇਅਰ 'ਤੇ ਬੰਦ ਹੋਇਆ। ਅੱਜ ਸਵੇਰੇ ਬਜ਼ਾਰ ਖੁੱਲਣ 'ਤੇ ਸ਼ੇਅਰ ਦੀ ਕੀਮਤ 925 ਰੁਪਏ ਸੀ। ਅੱਜ ਸ਼ੇਅਰ ਦੀ ਕੀਮਤ ਟ੍ਰੇਡਿੰਗ ਦੌਰਾਨ 950.50 ਤੱਕ ਪਹੁੰਚੀ, ਜਦੋਂਕਿ ਘੱਟੋ-ਘੱਟ ਕੀਮਤ 878.20 ਰੁਪਏ ਰਹੀ। IRCTC ਦੇ ਸ਼ੇਅਰ ਦੀ ਲਿਸਟਿੰਗ ਪ੍ਰਾਈਸ 320 ਰੁਪਏ ਸੀ।
2012 ਤੋਂ 12 ਸਰਕਾਰੀ ਕੰਪਨੀਆਂ ਦੇ ਆਈ.ਪੀ.ਓ. ਆਏ ਹਨ

IRCTC ਦਾ ਪ੍ਰਦਰਸ਼ਨ ਹੋਰ ਸਰਕਾਰੀ ਕੰਪਨੀਆਂ ਦੇ IPO ਤੋਂ ਕਾਫੀ ਵੱਖ ਹੈ। ਇਸ ਤੋਂ ਇਲਾਵਾ ਬਾਕੀ ਸਰਕਾਰੀ ਕੰਪਨੀਆਂ ਦੇ ਆਈ.ਪੀ.ਓ. ਨਿਵੇਸ਼ਕਾਂ ਦੀਆਂ ਉਮੀਦਾਂ 'ਤੇ ਖਰੇ ਨਹੀਂ ਉਤਰੇ ਹਨ। 2017 ਤੋਂ 12 ਸਰਕਾਰੀ ਕੰਪਨੀਆਂ ਦੇ ਆਈ.ਪੀ.ਓ. ਆਏ ਹਨ ਅਤੇ ਇਨ੍ਹਾਂ ਵਿਚੋਂ 8 ਇਸ਼ੂ ਪ੍ਰਾਈਜ਼ ਤੋਂ ਘੱਟ 'ਤੇ ਕਾਰੋਬਾਰ ਕਰ ਰਹੇ ਹਨ। । IRCTC ਦੇ ਸ਼ੇਅਰ ਦੀ ਲਿਸਟਿੰਗ ਹੀ ਸ਼ਾਨਦਾਰ ਰਹੀ ਸੀ ਅਤੇ ਪਹਿਲੇ ਦਿਨ ਹੀ ਇਹ ਆਪਣੇ ਇਸ਼ੂ ਪ੍ਰਾਈਜ਼ ਤੋਂ ਦੁੱਗਣੇ ਤੋਂ ਜ਼ਿਆਦਾ ਵਧ ਗਿਆ ਸੀ।


Related News