ਕੱਚੇ ਤੇਲ ਦੀ ਘਟੀ ਵਿਕਰੀ ਤੋਂ ਘਬਰਾਇਆ ਇਰਾਕ, ਭਾਰਤੀ ਰਿਫਾਇਨਰਾਂ ਨੂੰ ਕੀਤੀ ਇਹ ਪੇਸ਼ਕਸ਼

03/10/2023 3:22:28 PM

ਨਵੀਂ ਦਿੱਲੀ : ਭਾਰਤ 'ਚ ਲਗਭਗ ਇਕ ਤਿਹਾਈ ਤੇਲ ਰੂਸ ਤੋਂ ਆਯਾਤ ਕੀਤਾ ਜਾ ਰਿਹਾ ਹੈ। ਅਜਿਹੇ ਵਿੱਚ ਇਰਾਕ ਨੇ ਭਾਰਤ ਦੇ ਤੇਲ ਦਰਾਮਦ ਵਿੱਚ ਆਪਣੀ ਘਟਦੀ ਹਿੱਸੇਦਾਰੀ ਨੂੰ ਰੋਕਣ ਲਈ ਭਾਰਤੀ ਰਿਫਾਇਨਰਾਂ ਨੂੰ ਛੋਟ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਸ ਮਾਮਲੇ ਤੋਂ ਜਾਣੂ ਲੋਕਾਂ ਨੇ ਦੱਸਿਆ ਕਿ ਇਰਾਕ ਭਾਰਤੀਆਂ ਨਾਲ ਖੁੱਲ੍ਹੀ ਗੱਲਬਾਤ ਕਰਨਾ ਚਾਹੁੰਦਾ ਹੈ ਕਿ ਉਹ ਪਹਿਲਾਂ ਵਾਂਗ ਤੇਲ ਲੈਣ ਵਿੱਚ ਕਿੰਨੀ ਰਿਆਇਤ ਲੈਣਾ ਚਾਹੁੰਦੇ ਹਨ।

ਉਦਯੋਗ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਇਰਾਕ, ਜੋ ਇਸ ਸਮੇਂ ਭਾਰਤ ਨੂੰ ਤੇਲ ਦਾ ਵੱਡਾ ਸਪਲਾਇਰ ਹੈ, ਭਾਰਤੀ ਰਿਫਾਇਨਰਾਂ ਨੂੰ ਪੁੱਛਣਾ ਚਾਹੁੰਦਾ ਹੈ ਕਿ ਉਹ ਕਿੰਨੀ ਛੋਟ ਚਾਹੁੰਦੇ ਹਨ। ਭਾਰਤ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਨੂੰ ਲਗਾਤਾਰ ਵਧਾ ਰਿਹਾ ਹੈ, ਜਿਸ ਕਾਰਨ ਪੱਛਮੀ ਏਸ਼ੀਆ ਤੋਂ ਤੇਲ ਦੀ ਦਰਾਮਦ ਦੀ ਮਾਤਰਾ ਘਟ ਗਈ ਹੈ। ਇਸ ਨਾਲ ਇਰਾਕ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵਰਗੇ ਦੇਸ਼ਾਂ ਤੋਂ ਤੇਲ ਦੀ ਆਮਦ ਪ੍ਰਭਾਵਿਤ ਹੋਈ ਹੈ।

ਇਹ ਵੀ ਪੜ੍ਹੋ : ਬਿੰਨੀ ਬਾਂਸਲ ਨੇ PhonePe 'ਚ ਹਿੱਸੇਦਾਰੀ ਖ਼ਰੀਦਣ ਦੀ ਬਣਾਈ ਯੋਜਨਾ, ਮੋਟਾ ਨਿਵੇਸ਼ ਕਰਨ ਦਾ ਹੈ ਪਲਾਨ

ਇੱਕ ਸਰਕਾਰੀ ਤੇਲ ਸੋਧਕ ਕੰਪਨੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, “ਇਸੇ ਲਈ ਇਰਾਕ ਨੇ ਭਾਰਤੀ ਰਿਫਾਇਨਰਾਂ ਨੂੰ ਕਿਹਾ ਹੈ ਕਿ ਉਹ ਕੱਚੇ ਤੇਲ ਦੀਆਂ ਕੀਮਤਾਂ ਨੂੰ ਹੋਰ ਘਟਾਉਣ ਲਈ ਤਿਆਰ ਹੈ। ਉਨ੍ਹਾਂ ਨੇ ਤੇਲ ਦੀ ਸਪਲਾਈ ਵਿੱਚ ਸੁਧਾਰ ਲਈ ਗੱਲਬਾਤ ਦੀ ਇੱਛਾ ਜ਼ਾਹਰ ਕੀਤੀ ਹੈ।ਉਨ੍ਹਾਂ ਦੱਸਿਆ ਕਿ ਸਰਕਾਰ ਵੀ ਇਹ ਜਾਣਦੀ ਹੈ।

ਅਧਿਕਾਰੀਆਂ ਨੇ ਕਿਹਾ ਕਿ ਇਸ ਮੁੱਦੇ 'ਤੇ ਦੁਵੱਲੀ ਗੱਲਬਾਤ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਇਰਾਕ ਦਾ ਇਹ ਕਦਮ ਅਚਾਨਕ ਨਹੀਂ ਹੈ। ਇਕ ਅਧਿਕਾਰੀ ਨੇ ਕਿਹਾ, 'ਜਦੋਂ ਪੱਛਮ ਨਾਲ ਰੂਸ ਦੇ ਸਬੰਧ ਲਗਾਤਾਰ ਵਿਗੜ ਰਹੇ ਹਨ ਅਤੇ ਕੱਚੇ ਤੇਲ 'ਚ ਭਾਰੀ ਛੋਟ ਦਿੱਤੀ ਜਾ ਰਹੀ ਹੈ ਤਾਂ ਇਰਾਕ ਦਾ ਸਰਗਰਮ ਹੋਣਾ ਸੁਭਾਵਿਕ ਹੈ ਤਾਂ ਕਿ ਭਾਰਤ ਦੇ ਕੱਚੇ ਤੇਲ ਦੀ ਦਰਾਮਦ 'ਚ ਉਸ ਦੀ ਹਿੱਸੇਦਾਰੀ ਹੋਰ ਨਾ ਘਟੇ।' 

ਇਹ ਵੀ ਪੜ੍ਹੋ : ਪਿਛਲੇ ਨੌਂ ਸਾਲਾਂ ਵਿੱਚ 'ਮਹਿਲਾ ਵਿਕਾਸ' ਤੋਂ 'ਮਹਿਲਾ ਦੀ ਅਗਵਾਈ ਵਾਲੇ ਵਿਕਾਸ' ਵੱਲ ਵਧਿਆ ਭਾਰਤ : ਮੋਦੀ

ਪਿਛਲੇ ਸਾਲ ਜੂਨ ਵਿੱਚ, ਇਰਾਕ ਨੇ ਰੂਸੀ ਤੇਲ ਨਾਲੋਂ 9 ਡਾਲਰ ਪ੍ਰਤੀ ਬੈਰਲ ਘੱਟ ਕੀਮਤ 'ਤੇ ਕੱਚੇ ਤੇਲ ਦੀ ਸਪਲਾਈ ਕਰਕੇ ਰੂਸ ਨੂੰ ਪਛਾੜ ਦਿੱਤਾ ਸੀ। ਇਸੇ ਕਰਕੇ ਇਸ ਕੀਮਤ ਸੰਵੇਦਨਸ਼ੀਲ ਬਾਜ਼ਾਰ ਵਿੱਚ ਇਰਾਕ ਦਾ ਦਬਦਬਾ ਬਣ ਗਿਆ।

ਇਹ ਸਿਲਸਿਲਾ 5 ਦਸੰਬਰ, 2022 ਤੱਕ ਜਾਰੀ ਰਿਹਾ, G7 ਦੇਸ਼ਾਂ ਨੇ ਰੂਸੀ ਕੱਚੇ ਤੇਲ ਲਈ ਪ੍ਰਤੀ ਬੈਰਲ 60 ਡਾਲਰ ਦੀ ਘੱਟੋ-ਘੱਟ ਕੀਮਤ ਤੈਅ ਕੀਤੀ। ਇਸ ਦੇ ਨਾਲ ਹੀ ਯੂਰਪੀ ਸੰਘ ਦੇ ਦੇਸ਼ਾਂ ਨੇ ਵੀ ਸਮੁੰਦਰੀ ਰਸਤੇ ਰੂਸ ਤੋਂ ਕੱਚੇ ਤੇਲ ਦੀ ਆਮਦ 'ਤੇ ਪਾਬੰਦੀ ਲਗਾ ਦਿੱਤੀ ਹੈ।

ਇਕ ਸੀਨੀਅਰ ਅਧਿਕਾਰੀ ਨੇ ਕਿਹਾ, "ਇਕੱਲੇ ਰਹਿ ਕੇ, ਰੂਸ ਨੇ ਹੋਰ ਮੁਕਾਬਲੇ ਵਾਲੀਆਂ ਕੀਮਤਾਂ ਬਣਾਈਆਂ ਹਨ ਤਾਂ ਜੋ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਨੂੰ ਕੱਚੇ ਤੇਲ ਦੀ ਨਿਰੰਤਰ ਸਪਲਾਈ ਹੋ ਸਕੇ।" ਇਸ ਕਾਰਨ ਯੂਰਪ ਨੂੰ ਤੇਲ ਦੀ ਸਪਲਾਈ ਵਿੱਚ ਆਈ ਕਮੀ ਦੀ ਭਰਪਾਈ ਇਨ੍ਹਾਂ ਦੇਸ਼ਾਂ ਵੱਲੋਂ ਕੀਤੀ ਜਾ ਰਹੀ ਸੀ। ਇਹ ਫਰਵਰੀ ਤੱਕ ਅਜਿਹਾ ਜਾਰੀ ਰਿਹਾ।’ 

ਇਹ ਵੀ ਪੜ੍ਹੋ : ਅਮਰੀਕਾ ਦੀ ਕੰਪਨੀ ਮਿਮੋਸਾ ਨੈੱਟਵਰਕ ਨੂੰ ਖਰੀਦਣਗੇ ਮੁਕੇਸ਼ ਅੰਬਾਨੀ, 492 ਕਰੋੜ ’ਚ ਹੋਵੇਗਾ ਸੌਦਾ

ਇਕ ਹੋਰ ਅਧਿਕਾਰੀ ਨੇ ਕਿਹਾ, ‘ਇਰਾਕ ਤੋਂ ਤੇਲ ਦੀ ਦਰਾਮਦ ਸਾਡੀ ਖਰੀਦ ਦਾ ਵੱਡਾ ਹਿੱਸਾ ਰਹੀ ਹੈ ਪਰ ਇਰਾਕ ਦੇ ਅੰਦਰ ਆਲਮੀ ਜਟਿਲਤਾ ਅਤੇ ਅਸਥਿਰਤਾ ਨੂੰ ਦੇਖਦੇ ਹੋਏ ਭਾਰਤ ਕੋਲ ਵਿਕਲਪਿਕ ਪ੍ਰਬੰਧ ਹੋਣੇ ਚਾਹੀਦੇ ਹਨ।

ਹਾਲ ਹੀ ਦੇ ਮਹੀਨਿਆਂ ਵਿੱਚ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਹ ਲਗਾਤਾਰ ਪੰਜਵੇਂ ਮਹੀਨੇ ਭਾਰਤ ਦਾ ਸਭ ਤੋਂ ਵੱਡਾ ਤੇਲ ਸਪਲਾਇਰ ਰਿਹਾ। ਕਮੋਡਿਟੀ ਡਾਟਾ ਵਿਸ਼ਲੇਸ਼ਣ ਫਰਮ ਵੋਰਟੈਕਸਾ ਦੇ ਅਨੁਸਾਰ, ਭਾਰਤ ਨੇ ਫਰਵਰੀ ਵਿੱਚ ਰੂਸ ਤੋਂ ਇੱਕ ਦਿਨ ਵਿੱਚ 1.6 ਮਿਲੀਅਨ ਬੈਰਲ ਕੱਚੇ ਤੇਲ ਦੀ ਦਰਾਮਦ ਕੀਤੀ, ਜੋ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ। ਇਹ ਅੰਕੜਾ ਜਨਵਰੀ ਵਿੱਚ 1.4 ਮਿਲੀਅਨ ਬੈਰਲ ਪ੍ਰਤੀ ਦਿਨ ਅਤੇ ਦਸੰਬਰ ਵਿੱਚ 1 ਮਿਲੀਅਨ ਬੈਰਲ ਪ੍ਰਤੀ ਦਿਨ ਸੀ। ਇਸ ਦੌਰਾਨ ਫਰਵਰੀ 'ਚ ਇਰਾਕ ਤੋਂ ਤੇਲ ਦੀ ਦਰਾਮਦ ਘਟ ਕੇ 9,39,921 ਬੈਰਲ ਪ੍ਰਤੀ ਦਿਨ ਰਹਿ ਗਈ। ਹਾਲਾਂਕਿ ਜਨਵਰੀ 'ਚ ਇਹ ਸੱਤ ਮਹੀਨਿਆਂ ਦੇ ਉੱਚ ਪੱਧਰ 9,83,000 ਬੈਰਲ ਪ੍ਰਤੀ ਦਿਨ 'ਤੇ ਪਹੁੰਚ ਗਿਆ ਸੀ।

ਇਹ ਵੀ ਪੜ੍ਹੋ : Foxconn ਭਾਰਤ 'ਚ ਲਗਾਏਗੀ ਦੂਜਾ ਚਿੱਪ ਪਲਾਂਟ, ਰੁਜ਼ਗਾਰ ਦੇ ਵਧਣਗੇ ਮੌਕੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur