iQOO Neo 3 ਦੀ ਲਾਂਚਿੰਗ ਤਾਰੀਖ ਦਾ ਖੁਲਾਸਾ, ਇਸ ਦਿਨ ਉੱਠੇਗਾ ਪਰਦਾ

04/13/2020 8:29:31 PM

ਨਵੀਂ ਦਿੱਲੀ : ਚੀਨ ਦੀ ਸਮਾਰਟ ਫੋਨ ਨਿਰਮਾਤਾ iQOO (ਵੀਵੋ ਦੀ ਸਬ ਬ੍ਰਾਂਡ ਕੰਪਨੀ) ਹੁਣ iQOO Neo 3 ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਸਮਾਰਟ ਫੋਨ ਬਾਰੇ ਲਗਾਤਾਰ ਜਾਣਕਾਰੀ ਆ ਰਹੀ ਹੈ।


ਤਾਜ਼ਾ ਜਾਣਕਾਰੀ ਅਨੁਸਾਰ, ਕੰਪਨੀ ਇਸ ਨੂੰ 23 ਅਪ੍ਰੈਲ ਨੂੰ ਪੇਸ਼ ਕਰ ਸਕਦੀ ਹੈ। ਖਬਰਾਂ ਅਨੁਸਾਰ ਨਵੀਂ iQOO Neo 3 ਵਿਚ ਕੁਆਲਕਾਮ ਸਨੈਪਡ੍ਰੈਗਨ 865 ਪ੍ਰੋਸੈਸਰ ਸ਼ਾਮਲ ਹੋਵੇਗਾ। ਇਹ 5 ਜੀ ਸਮਾਰਟ ਫੋਨ ਵੀ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿਚ ਕੰਪਨੀ ਨੇ ਭਾਰਤ ਵਿਚ ਆਪਣਾ ਪਹਿਲਾ 5G ਸਮਾਰਟ ਫੋਨ iQOO-3 ਲਾਂਚ ਕੀਤਾ ਸੀ।
ਇਸ ਦੇ ਨਾਲ ਹੀ ਵੀਵੋ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਨਵੇਂ iQOO ਸਮਾਰਟ ਫੋਨ ਨੂੰ ਨਵੀਨਤਮ ਕੁਆਲਕਾਮ ਸਨੈਪਡ੍ਰੈਗਨ 865 ਪ੍ਰੋਸੈਸਰ ਦਿੱਤਾ ਜਾਵੇਗਾ। ਇਸ ਵਿਚ 1080p ਡਿਸਪਲੇਅ ਪੈਨਲ ਮਿਲੇਗਾ, ਜਿਸ ਦਾ ਰਿਫਰੈਸ਼ ਰੇਟ 120Hz ਹੋਵੇਗਾ। iQOO Neo 3 ਦਾ ਅਸਲ ਮੁਕਾਬਲਾ ਰੀਅਲਮੀ ਐਕਸ 50 ਪ੍ਰੋ 5 ਜੀ ਨਾਲ ਹੋਵੇਗਾ। ਇਸ ਤੋਂ ਇਲਾਵਾ ਕਿਹਾ ਜਾ ਰਿਹਾ ਹੈ ਕਿ ਇਸ ਫੋਨ ਦੇ ਬੇਸ ਮਾਡਲ ਵਿਚ 6ਜੀਬੀ ਰੈਮ ਤੇ 128ਜੀਬੀ ਸਟੋਰੇਜ ਹੋ ਸਕਦੀ ਹੈ।


Sanjeev

Content Editor

Related News