ਆਈਫੋਨ ਐਕਸ ਦਾ ਉਤਪਾਦਨ ਹੋ ਸਕਦੈ ਬੰਦ

01/31/2018 5:42:36 PM

ਨਵੀਂ ਦਿੱਲੀ—ਬਿਹਤਰ ਰਿਸਪਾਂਸ ਨਾ ਮਿਲਣ ਦੀ ਵਜ੍ਹਾ ਨਾਲ ਐਪਲ ਆਪਣੇ ਲੇਟੈਸਟ ਟੈਕਨਾਲੋਜੀ ਨਾਲ ਲੈਸ ਨਵੇਂ ਹੈਂਡਸੈੱਟ ਆਈਫੋਨ ਐਕਸ ਦਾ ਉਤਪਾਦਨ ਬੰਦ ਕਰ ਸਕਦਾ ਹੈ। ਇਸ ਫੋਨ ਦਾ ਸਟਾਕ ਕਾਫ਼ੀ ਸੀਮਤ ਰਿਹਾ ਅਤੇ ਉਤਪਾਦਨ 'ਚ ਦੇਰੀ ਦੀ ਵਜ੍ਹਾ ਨਾਲ ਇਸ ਦੀ ਵਿਕਰੀ ਵੀ ਕਾਫ਼ੀ ਮੱਠੀ ਰਹੀ। ਸਾਲ 2018 ਦੀ ਪਹਿਲੀ ਤਿਮਾਹੀ 'ਚ 18 ਮਿਲੀਅਨ ਯੂਨਿਟਸ ਦੀ ਵਿਕਰੀ ਹੋਣ ਦਾ ਅੰਦਾਜ਼ਾ ਲਾਇਆ ਗਿਆ ਹੈ।  ਹੁਣ ਖਬਰ ਹੈ ਕਿ ਕੇ. ਜੀ. ਆਈ. ਸਕਿਓਰਿਟੀਜ਼ ਦੇ ਵਿਸ਼ਲੇਸ਼ਕ ਮਿੰਗ ਸ਼ੀ ਕਿਊ ਅਨੁਸਾਰ ਆਈਫੋਨ ਐਕਸ ਦੇ ਨਿਰਾਸ਼ ਕਰਨ ਵਾਲੇ ਨੰਬਰਸ ਤੋਂ ਬਾਅਦ ਇਸ ਨੂੰ ਬੰਦ ਕੀਤਾ ਜਾ ਸਕਦਾ ਹੈ।

ਚੀਨ ਬਣਿਆ ਵਿਕਰੀ 'ਚ ਕਮੀ ਦੀ ਵੱਡੀ ਵਜ੍ਹਾ
ਚੀਨ ਦੇ ਖਪਤਕਾਰਾਂ ਨੂੰ ਆਈਫੋਨ ਐਕਸ ਦਾ ਡਿਸਪਲੇਅ ਕੱਟਆਊਟ ਦੀ ਵਜ੍ਹਾ ਨਾਲ ਵਰਤਣ 'ਚ ਪਹਿਲਾਂ ਆਈਫੋਨਸ 5.5 ਇੰਚ ਤੋਂ ਵੀ ਘੱਟ ਲੱਗਾ। ਆਈਫੋਨ ਐਕਸ 'ਚ 5.8 ਇੰਚ ਦੀ ਸਕ੍ਰੀਨ ਹੈ ਪਰ ਉਸ ਦੀ ਵਰਤੋਂ ਕਰਨ ਵਾਲਾ ਏਰੀਆ 5.5 ਇੰਚ ਤੋਂ ਵੀ ਘੱਟ ਹੈ। ਖਪਤਕਾਰਾਂ ਨੂੰ ਆਈਫੋਨ 6 ਤੇ 7 ਦੀ ਸੀਰੀਜ਼ 10 ਨਾਲੋਂ ਕਿਤੇ ਬਿਹਤਰ ਲੱਗੀ ਅਤੇ ਐਪਲ ਨੂੰ ਵੀ ਇਨ੍ਹਾਂ ਸੀਰੀਜ਼ 'ਤੇ ਯੂਜ਼ਰਸ ਦਾ ਵਧੀਆ ਰਿਸਪਾਂਸ ਮਿਲਿਆ।

ਸਾਲ 2018 ਦੇ ਅੱਧ ਤੱਕ ਹੋ ਸਕਦੈ ਬੰਦ

ਆਈਫੋਨ ਐਕਸ ਦਾ ਭਵਿੱਖ ਅਜੇ ਨਿਸ਼ਚਿਤ ਨਹੀਂ ਹੈ। ਅਜੇ ਅਧਿਕਾਰਕ ਤੌਰ 'ਤੇ ਤਾਂ ਕੁੱਝ ਕਿਹਾ ਨਹੀਂ ਜਾ ਸਕਦਾ ਪਰ ਕਿਊ ਦੇ ਅਨੁਸਾਰ ਆਈਫੋਨ ਐਕਸ ਸਾਲ 2018 ਦੇ ਅੱਧ ਤੱਕ ਬੰਦ ਕੀਤਾ ਜਾ ਸਕਦਾ ਹੈ। ਉਦੋਂ ਤੱਕ ਉਮੀਦ ਹੈ ਕਿ ਆਈਫੋਨ ਐਕਸ ਦੇ ਤਕਰੀਬਨ 62 ਮਿਲੀਅਨ ਯੂਨਿਟਸ ਦੀ ਵਿਕਰੀ ਹੋ ਜਾਵੇਗੀ। ਇਹ ਪਹਿਲਾਂ ਦੇ 80 ਮਿਲੀਅਨ ਯੂਨਿਟਸ ਦੀ ਵਿਕਰੀ ਦੇ ਅੰਦਾਜ਼ੇ ਤੋਂ ਘੱਟ ਹੈ। ਭਾਰਤ ਵਰਗੇ ਦੇਸ਼ਾਂ 'ਚ ਵੀ ਆਈਫੋਨ ਐਕਸ ਨੂੰ ਬਹੁਤ ਵਧੀਆ ਰਿਸਪਾਂਸ ਨਹੀਂ ਮਿਲਿਆ। ਇਸਦੇ ਪਿੱਛੇ ਫੋਨ ਦਾ ਮਹਿੰਗਾ ਹੋਣਾ ਸੀ। 


ਭਾਰਤ 'ਚ ਇਸ ਦੀ ਕੀਮਤ ਹੈ 89,000ਭਾਰਤ 'ਚ ਇਹ ਫੋਨ 89,000 ਰੁਪਏ ਤੋਂ ਸ਼ੁਰੂ ਹੋਇਆ ਹੈ। ਉਮੀਦ ਹੈ ਕਿ ਆਈਫੋਨ ਐਕਸ ਤੋਂ ਇੰਸਪਾਇਰ ਮਾਡਲਸ ਘੱਟ ਕੀਮਤ 'ਤੇ ਲਾਂਚ ਕੀਤੇ ਜਾਣਗੇ। ਖਾਸ ਤੌਰ ਨਾਲ 6.1 ਇੰਚ ਦਾ ਆਈਫੋਨ ਐੱਸ. ਈ. ਫੇਸ ਆਈ. ਡੀ. ਦੇ ਨਾਲ ਆਉਣ ਦੀ ਗੱਲ ਕਹੀ ਜਾ ਰਹੀ ਹੈ। ਇਹ ਖਪਤਕਾਰਾਂ ਨੂੰ ਆਕਰਸ਼ਿਤ ਕਰ ਸਕਦਾ ਹੈ ਪਰ ਯੂਜ਼ਰਸ ਦੀ ਆਈਫੋਨ ਦੇ ਆਉਣ ਵਾਲੇ ਮਾਡਲਾਂ ਨੂੰ ਲੈ ਕੇ ਕੀ ਪ੍ਰਤੀਕਿਰਿਆ ਰਹੇਗੀ, ਇਸ ਨੂੰ ਲੈ ਕੇ ਅਜੇ ਕੁੱਝ ਵੀ ਸਾਫ ਤੌਰ 'ਤੇ ਨਹੀਂ ਕਿਹਾ ਜਾ ਸਕਦਾ।