ਚੀਨ 'ਚ ਘਟੀ ਆਈਫੋਨ ਦੀ ਵਿਕਰੀ, ਰਿਟੇਲਰਸ ਨੇ iPhone XS ਦੀ ਕੀਮਤ 10,500 ਰੁਪਏ ਘਟਾਈ

03/06/2019 11:15:39 PM

ਬੀਜਿੰਗ—ਚੀਨ 'ਚ ਆਈਫੋਨ ਦੀ ਵਿਕਰੀ 'ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸ ਕਾਰਨ ਆਨਲਾਈਨ ਰਿਟੇਰਲਸ ਨੂੰ ਕੀਮਤਾਂ ਘਟਾਉਣੀਆਂ ਪੈ ਰਹੀਆਂ ਹਨ। ਸਨਿੰਗ ਡਾਟਾ ਕਾਮ ਨੇ ਆਈਫੋਨ ਐਕਸ.ਐੱਸ. ਦੀ ਕੀਮਤ 'ਚ 148.95 ਡਾਲਰ (10,500 ਰੁਪਏ) ਦੀ ਕਮੀ 192 ਡਾਲਰ (13,500 ਰੁਪਏ) ਤੱਕ ਘਟਾਏ ਸਨ।

ਐਪਲ ਦੇ ਪ੍ਰੋਡਕਟਸ 'ਤੇ 17,800 ਰੁਪਏ ਤੱਕ ਦਾ ਡਿਸਕਾਊਂਟ
ਚੀਨ ਦੀ ਈ-ਕਾਮਰਸ ਕੰਪਨੀ ਨੇ ਵੀ 64ਜੀ.ਬੀ. ਆਈਫੋਨ ਐਕਸ.ਐੱਸ. ਦੀ ਕੀਮਤ 148.95 ਡਾਲਰ ਘਟਾਈ ਹੈ। ਜੇਡੀ ਡਾਟ ਕਾਮ ਵੀ ਆਈਫੋਨ ਐਕਸ.ਐੱਸ. ਅਤੇ ਐਕਸ.ਐੱਸ. ਮੈਕਸ ਸਮੇਤ ਐਪਲ ਦੇ ਦੂਜੇ ਪ੍ਰੋਡਕਟ 'ਤੇ 253 ਡਾਲਰ (17,800) ਰੁਪਏ ਤੱਕ ਦਾ ਡਿਸਕਾਊਂਟ ਦੇ ਰਹੀ ਹੈ। ਇਸ ਕੰਪਨੀ ਨੇ ਪਹਿਲੀ ਵਾਰ ਐਪਲ ਦੇ ਉਤਪਾਦਾਂ 'ਤੇ ਛੋਟ ਦਾ ਐਲਾਨ ਕੀਤਾ ਹੈ।

ਐਕਸਪਰਟ ਦਾ ਕਹਿਣਾ ਹੈ ਕਿ ਕੀਮਤਾਂ ਜ਼ਿਆਦਾ ਹੋਣ ਕਾਰਨ ਨਵੇਂ ਆਈਫੋਨ ਦੀ ਵਿਕਰੀ 'ਚ ਗਿਰਾਵਟ ਆਈ। ਸਥਾਨਕ ਕੰਪਨੀ ਹੁਵਾਵੇਈ ਦੇ ਸਮਾਰਟਫੋਨ ਦੇ ਮੁਕਾਬਲੇ ਆਈਫੋਨ ਕਾਫੀ ਮਹਿੰਗਾ ਹੈ। ਪਿਛਲੇ ਦਿਨੀ ਐਪਲ ਦੇ ਸੀ.ਈ.ਓ. ਟਿਮ ਕੁਕ ਨੇ ਵੀ ਕਿਹਾ ਸੀ ਕਿ ਚੀਨ 'ਚ ਨਵੇਂ ਆਈਫੋਨ ਦੀ ਵਿਕਰੀ ਉਮੀਦ ਮੁਤਾਬਕ ਨਹੀਂ ਹੋ ਰਹੀ। ਇਸ ਲਈ ਕੰਪਨੀ ਨੇ ਦਸੰਬਰ ਤਿਮਾਹੀ ਲਈ ਰੈਵਿਨਿਊ ਅਨੁਮਾਨ 'ਚ 5.5ਫੀਸਦੀ ਦੀ ਕਮੀ ਦੀ ਸੀ। ਰੈਵੇਨਿਊ ਗਾਈਡੈਂਸ ਘਟਾਉਣ ਦਾ ਐਲਾਨ ਦੇ ਅਗਲੇ ਦਿਨ ਐਪਲ ਦਾ ਸ਼ੇਅਰ ਅਮਰੀਕੀ ਸ਼ੇਅਰ ਬਾਜ਼ਾਰ 'ਚ 10 ਫੀਸਦੀ ਡਿੱਗ ਗਿਆ ਸੀ।

Karan Kumar

This news is Content Editor Karan Kumar