iPhone 12 ਦਾ ਦੁਨੀਆ ਭਰ ’ਚ ਜਲਵਾ, ਬਣਿਆ ਬੈਸਟ ਸੇਲਿੰਗ 5ਜੀ ਸਮਾਰਟਫੋਨ

12/21/2020 6:33:43 PM

ਗੈਜੇਟ ਡੈਸਕ– ਐਪਲ ਦੇ ਹਾਲੀਆ ਲਾਂਚ ਆਈਫੋਨ 12 ਸੀਰੀਜ਼ ਦੇ ਸਮਾਰਟਫੋਨਾਂ ਦਾ ਭਾਰਤ ਸਮੇਤ ਦੁਨੀਆ ਭਰ ’ਚ ਜਲਵਾ ਵਿਖਾਈ ਦੇ ਰਿਹਾ ਹੈ ਤਾਂ ਹੀ ਤਾਂ ਆਈਫੋਨ 12 ਦੁਨੀਆ ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ 5ਜੀ ਮੋਬਾਇਲ ਬਣ ਗਿਆ ਹੈ। ਇਸ ਨੇ ਹੁਵਾਵੇਈ, ਵਨਪਲੱਸ,ਸੈਮਸੰਗ, ਓਪੋ ਸਮੇਤ ਹੋਰ ਮਸ਼ਹੂਰ ਕੰਪਨੀਆਂ ਦੇ ਢੇਰਾਂ 5ਜੀ ਸਮਾਰਟਫੋਨਾਂ ਨੂੰ ਪਿੱਛੇ ਛੱਡ ਦਿੱਤਾ ਹੈ। ਆਈਫੋਨ 12 ਲਾਂਚਿੰਗ ਦੇ 2 ਹਫ਼ਤਿਆਂ ਦੇ ਅੰਦਰ ਹੀ ਦੁਨੀਆ ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ 5ਜੀ ਫੋਨ ਬਣ ਗਿਆ ਹੈ। 

ਇਹ ਵੀ ਪੜ੍ਹੋ– 2020 ’ਚ ਇਸ ਯੂਟਿਊਬਰ ਨੇ ਕਮਾਏ ਸਭ ਤੋਂ ਜ਼ਿਆਦਾ ਪੈਸੇ, ਉਮਰ ਤੇ ਕਮਾਈ ਜਾਣ ਉੱਡ ਜਾਣਗੇ ਹੋਸ਼

ਅਕਤੂਬਰ ਮਹੀਨੇ ’ਚ ਆਈਫੋਨ 12 5ਜੀ ਸਮਾਰਟਫੋਨ ਦੀ ਸਭ ਤੋਂ ਜ਼ਿਆਦਾ ਵਿਕਰੀ ਹੋਈ, ਉਥੇ ਹੀ ਆਈਫੋਨ 12 ਪ੍ਰੋ 5ਜੀ ਕੁਨੈਕਟੀਵਿਟੀ ਵਾਲਾ ਦੂਜਾ ਸਭ ਤੋਂ ਪ੍ਰਸਿੱਧ ਸਮਾਰਟਫੋਨ ਰਿਹਾ। ਖ਼ਾਸ ਗੱਲ ਇਹ ਹੈ ਕਿ ਆਈਫੋਨ 12 ਸੀਰੀਜ਼ ਦੇ ਸਮਾਰਟਫੋਨ ਕਾਫੀ ਮਹਿੰਗੇ ਹਨ ਪਰ ਲੋਕਾਂ ਨੂੰ ਇਹ ਮੋਬਾਇਲ ਹੀ ਪਸੰਦ ਆ ਰਹੇ ਹਨ ਤਾਂ ਹੀ ਤਾਂ ਇਨ੍ਹਾਂ ਸਮਾਰਟਫੋਨਾਂ ਦੀ ਮੰਗ ਵੀ ਜ਼ਿਆਦਾ ਹੈ ਅਤੇ ਵਿਕਰੀ ਵੀ ਖੂਬ ਹੋ ਰਹੀ ਹੈ।

ਇਹ ਵੀ ਪੜ੍ਹੋ– ਸੈਮਸੰਗ ਭਾਰਤ ’ਚ ਲਿਆ ਰਹੀ ਨਵਾਂ ਪ੍ਰੋਡਕਟ, ਬਿਨਾਂ ਧੋਤੇ ਹੀ ਮਿੰਟਾਂ ’ਚ ਸਾਫ਼ ਹੋ ਜਾਣਗੇ ਕੱਪੜੇ

ਇਹ ਸਮਾਰਟਫੋਨ ਟਾਪ-10 ’ਚ ਹਨ
ਆਈਫੋਨ 12 ਅਤੇ ਆਈਫੋਨ 12 ਪ੍ਰੋ ਤੋਂ ਬਾਅਦ 5ਜੀ ਕੁਨੈਕਟੀਵਿਟੀ ਵਾਲੇ ਜਿਸ ਸਮਾਰਟਫੋਨ ਦੀ ਸਭ ਤੋਂ ਜ਼ਿਆਦਾ ਵਿਕਰੀ ਹੁੰਦੀ ਹੈ ਉਹ ਸੈਮਸੰਗ ਗਲੈਕਸੀ ਨੋਟ 20 ਅਲਟਰਾ ਹੈ। ਇਸ ਤੋਂ ਬਾਅਦ ਚੌਥੇ ਨੰਬਰ ’ਤੇ ਹੁਵਾਵੇਈ ਨੋਵਾ 7 5ਜੀ, ਪੰਜਵੇਂ ਨੰਬਰ ’ਤੇ ਹੁਵਾਵੇਈ ਪੀ40 5ਜੀ, ਛੇਵੇਂ ਨੰਬਰ ’ਤੇ ਓਪੋ ਏ72 5ਜੀ, ਸਤਵੇਂ ਨੰਬਰ ’ਤੇ ਹੁਵਾਵੇਈ ਪੀ40 ਪ੍ਰੋ 5ਜੀ, ਅੱਠਵੇਂ ਨੰਬਰ ’ਤੇ ਸੈਮਸੰਗ ਗਲੈਕਸੀ ਨੋਟ 20 5ਜੀ, ਨੌਵੇਂ ਨੰਬਰ ’ਤੇ ਸੈਮਸੰਗ ਗਲੈਕਸੀ ਐੱਸ20 ਪਲੱਸ 5ਜੀ ਅਤੇ ਦਸਵੇਂ ਨੰਬਰ ’ਤੇ ਓਪੋ ਰੇਨੋ 4 ਐੱਸ.ਈ. ਹੈ। 

ਇਹ ਵੀ ਪੜ੍ਹੋ– 7,000 ਰੁਪਏ ਸਸਤਾ ਮਿਲ ਰਿਹੈ ਇਹ ਦਮਦਾਰ 5ਜੀ ਸਮਾਰਟਫੋਨ, ਮਿਲੇਗਾ ਡਿਊਲ ਸੈਲਫੀ ਕੈਮਰਾ

ਆਈਫੋਨ ਦਾ ਮਜ਼ਬੂਤ ਮਾਰਕੀਟ ਸ਼ੇਅਰ 
5ਜੀ ਕੁਨੈਕਟੀਵਿਟੀ ਨਾਲ ਸਭ ਤੋਂ ਜ਼ਿਆਦਾ ਵਿਕਣ ਵਾਲੇ ਸਮਾਰਟਫੋਨ ਆਈਫੋਨ 12 ਦਾ ਕੁਲ ਮਾਰਕੀਟ ਸ਼ੇਅਰ 16 ਫੀਸਦੀ ਹੈ। ਉਥੇ ਹੀ ਆਈਫੋਨ 12 ਪ੍ਰੋ ਦਾ 8 ਫੀਸਦੀ ਹੈ। ਇਸ ਤੋਂ ਬਾਅਦ ਸੈਮਸੰਗ ਗਲੈਕਸੀ ਨੋਟ 20 ਅਲਟਰਾ 5ਜੀ ਦਾ ਮਾਰਕੀਟ ਸ਼ੇਅਰ 4 ਫੀਸਦੀ ਹੈ। ਇਸ ਤੋਂ ਬਾਅਦ ਬਾਕੀ ਫੋਨਾਂ ਦਾ 3 ਫੀਸਦੀ ਤੋਂ ਲੈ ਕੇ 2 ਫੀਸਦੀ ਤਕ ਹੈ ਪਰ ਇਸ ਸਭ ਦੇ ਵਿਚਕਾਰ ਇਕ ਗੱਲ ਸਾਬਿਤ ਹੋ ਜਾਂਦੀ ਹੈ ਕਿ ਐਪਲ ਦੇ ਸਮਾਰਟਫੋਨਾਂ ਦੀ ਦੀਵਾਨਗੀ ਲੋਕਾਂ ਦੇ ਸਿਰ ਚੜ੍ਹ ਕੇ ਬੋਲਦੀ ਹੈ ਤਾਂ ਹੀ ਤਾਂ 80 ਹਜ਼ਾਰ ਤੋਂ ਲੈ ਕੇ ਇਕ ਲੱਖ ਰੁਪਏ ਤੋਂ ਜ਼ਿਆਦਾ ਦੇ ਆਈਫੋਨਾਂ ਦੀ ਵੀ ਬੰਪਰ ਵਿਕਰੀ ਹੋ ਰਹੀ ਹੈ। 

ਇਹ ਵੀ ਪੜ੍ਹੋ– ਇਹ ਹਨ ਗੂਗਲ ਦੀਆਂ 5 ਮਜ਼ੇਦਾਰ ਟ੍ਰਿਕਸ, ਇਕ ਵਾਰ ਜ਼ਰੂਰ ਕਰੋ ਟਰਾਈ


Rakesh

Content Editor

Related News