ਮੱਧ ਪ੍ਰਦੇਸ਼ ''ਚ ਨਵੇਂ ਕਾਰਖਾਨੇ ਲਈ ਵਾਤਾਵਰਣ ਮਨਜ਼ੂਰੀ ਹਾਸਲ ਕਰਨ ਦੀ ਪ੍ਰਕਿਰਿਆ ''ਚ ਹੈ ਇਪਕਾ ਲੈਬਸ

08/17/2020 1:07:09 AM

ਨਵੀਂ ਦਿੱਲੀ (ਭਾਸ਼ਾ)-ਦਵਾਈ ਕੰਪਨੀ ਇਪਕਾ ਲੈਬਾਰਟਰੀਜ਼ ਮੱਧ ਪ੍ਰਦੇਸ਼ ਦੇ ਦੇਵਾਸ 'ਚ ਨਵੇਂ ਵਿਨਿਰਮਾਣ ਪਲਾਂਟ ਲਈ ਵਾਤਾਵਰਣ ਮਨਜ਼ੂਰੀ ਹਾਸਲ ਕਰਨ ਦੀ ਪ੍ਰਕਿਰਿਆ 'ਚ ਹੈ। ਕੰਪਨੀ ਦੀ 2019-20 ਦੀ ਸਾਲਾਨਾ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਪਕਾ ਲੈਬਸ ਨੇ ਆਪਣੇ ਸ਼ੇਅਰਧਾਰਕਾਂ ਨਾਲ ਸੂਚਨਾ ਸਾਂਝੀ ਕਰਦੇ ਹੋਏ ਕਿਹਾ ਕਿ ਕੰਪਨੀ ਨੇ ਇਸ ਪ੍ਰੋਜੈਕਟ ਲਈ ਭੂਮੀ ਦਾ ਐਕਵਾਇਰ ਪਹਿਲਾਂ ਹੀ ਕਰ ਲਿਆ ਹੈ।

ਮੁੰਬਈ ਦੀ ਦਵਾਈ ਕੰਪਨੀ ਨੇ ਕਿਹਾ, ''ਕੰਪਨੀ ਸ਼ੁਰੂਆਤੀ 250 ਕਰੋੜ ਰੁਪਏ ਦੇ ਨਿਵੇਸ਼ ਦੇ ਨਾਲ ਮੱਧ ਪ੍ਰਦੇਸ਼ ਦੇ ਦੇਵਾਸ 'ਚ ਨਵੀਂ ਐਕਟਿਵ ਫਾਰਮਾਸਿਊਟੀਕਲ ਇਨਗ੍ਰੀਡੀਐਂਟ (ਏ. ਪੀ. ਆਈ.) ਵਿਨਿਰਮਾਣ ਇਕਾਈ ਲਾਉਣ ਦੀ ਪ੍ਰਕਿਰਿਆ 'ਚ ਹੈ। ਫਿਲਹਾਲ ਇਪਕਾ ਲੈਬਸ ਆਪਣੀਆਂ 12 ਉਤਪਾਦਨ ਇਕਾਈਆਂ 'ਚ 80 ਤੋਂ ਜ਼ਿਆਦਾ ਏ. ਪੀ. ਆਈ. ਸਮੱਗਰੀ ਦਾ ਉਤਪਾਦਨ ਕਰਦੀ ਹੈ। ਇਸ ਦਾ ਉਸ ਦੇ ਕੰਮ-ਕਾਜ 'ਚ ਹਿੱਸਾ ਕਰੀਬ 25 ਫੀਸਦੀ ਹੈ।

ਕੰਪਨੀ 70 ਤੋਂ ਜ਼ਿਆਦਾ ਦੇਸ਼ਾਂ ਨੂੰ ਏ. ਪੀ. ਆਈ. ਦੀ ਬਰਾਮਦ ਵੀ ਕਰਦੀ ਹੈ। ਬੀਤੇ ਵਿੱਤੀ ਸਾਲ 2019-20 'ਚ ਕੰਪਨੀ ਦਾ ਏ. ਪੀ. ਆਈ. ਅਤੇ ਇੰਟਰਮੀਡੀਏਟ ਕਾਰੋਬਾਰ ਦੀ ਵਿਕਰੀ 1,173.13 ਕਰੋੜ ਰੁਪਏ ਰਹੀ, ਜੋ ਇਸ ਤੋਂ ਪਿਛਲੇ ਵਿੱਤੀ ਸਾਲ 'ਚ 884.56 ਕਰੋੜ ਰਹੀ ਸੀ। ਕੰਪਨੀ ਦੇ ਕੁੱਲ ਏ. ਪੀ. ਆਈ./ਇੰਟਰਮੀਡੀਏਟ ਕਾਰੋਬਾਰ 'ਚ ਬਰਾਮਦ ਦਾ ਹਿੱਸਾ 79 ਫੀਸਦੀ ਹੈ। ਕੰਪਨੀ ਦੀ ਭਾਰਤ 'ਚ ਬ੍ਰਾਂਡਿਡ ਫਾਰਮਿਊਲੇਸ਼ਨਜ਼ 'ਚ ਵੀ ਚੰਗੀ ਹਾਜ਼ਰੀ ਹੈ, ਜਿਸ 'ਚ ਉਹ 350 ਦੇ ਕਰੀਬ ਉਤਪਾਦ ਤਿਆਰ ਕਰਦੀ ਹੈ।


Karan Kumar

Content Editor

Related News