ਹੁਣ ਰੋਡ ਇਨਫਰਾਸਟਰੱਕਟਰ ''ਚ ਬਾਂਡ ਦੇ ਜ਼ਰੀਏ ਕਰ ਸਕੋਗੇ ਨਿਵੇਸ਼, ਮਿਲੇਗਾ ਬਿਹਤਰ ਰਿਟਰਨ

07/22/2019 11:21:19 AM

ਮੁੰਬਈ — ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਧਨ ਇਕੱਠਾ ਕਰਨ ਦੇ ਮਕਸਦ ਨਾਲ ਬਾਂਡ ਜਾਰੀ ਕਰੇਗਾ। ਹੁਣ ਇਸ ਦੇ ਜ਼ਰੀਏ ਆਮ ਲੋਕ ਅਤੇ ਨਿਵੇਸ਼ਕ ਵੀ ਨਿਵੇਸ਼ ਕਰ ਸਕਣਗੇ। ਇਹ ਬਾਂਡ ਨੈਸ਼ਨਲ ਅਥਾਰਟੀ ਆਫ ਇੰਡੀਆ(000) ਜਾਰੀ ਕਰੇਗਾ। ਇਸ ਵਿਚ ਪਰਚੂਨ ਨਿਵੇਸ਼ਕਾਂ ਨੂੰ ਬੈਂਕ ਤੋਂ ਬਿਹਤਰ ਰਿਟਰਨ ਦਿੱਤਾ ਜਾਵੇਗਾ।

ਦਰਅਸਲ  ਲੋਕ ਸਭਾ ਵਿਚ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਗ੍ਰਾਂਟ ਦੀਆਂ ਮੰਗਾਂ 'ਤੇ ਚਰਚਾ ਦਾ ਜਵਾਬ ਦਿੰਦੇ ਹੋਏ ਇਸ ਦੇ ਸੰਕੇਤ ਦਿੱਤੇ ਸਨ। ਉਨ੍ਹਾਂ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸਾਲ 2019-20 ਦੇ ਬਜਟ ਵਿਚ 83,000 ਕਰੋੜ ਰੁਪਏ ਦਿੱਤੇ ਹਨ ਅਤੇ ਅਸੀਂ ਇਸ ਸਮੇਂ 8 ਲੱਖ ਕਰੋੜ ਰੁਪਏ ਦੇ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਾਂ। ਸਰਕਾਰ ਲੋਕਾਂ ਦਾ ਉਨ੍ਹਾਂ ਦੀ ਯਾਤਰਾ 'ਤੇ ਹੋਣ ਵਾਲਾ ਖਰਚ ਬਚਾਉਣਾ ਚਾਹੁੰਦੀ ਹੈ। ਇਸ ਸੰਬੰਧ ਵਿਚ ਇਨਫਰਾਸਟਰੱਕਚਰ ਦੇ ਵਿਕਾਸ ਸਮੇਤ ਜ਼ਮੀਨ ਐਕੁਆਇਰ ਲਈ ਵੀ ਪੈਸੇ ਚਾਹੀਦੇ ਹਨ। ਗਡਕਰੀ ਨੇ ਕਿਹਾ ਕਿ ਸਰਕਾਰ ਸੜਕ ਪ੍ਰੋਜੈਕਟ ਲਈ ਪੈਸਾ ਇਕੱਠਾ ਕਰਨ ਲਈ ਇਨੋਵੇਟਿਵ ਮਾਡਲ 'ਤੇ ਕੰਮ ਕਰ ਰਹੀ ਹੈ, ਜਿਸ ਵਿਚ ਆਮ ਲੋਕਾਂ ਦਾ ਨਿਵੇਸ਼ ਆਕਰਸ਼ਿਤ ਕਰਨਾ ਵੀ ਸ਼ਾਮਲ ਹੈ।

ਕਿੰਨੇ ਫੀਸਦੀ ਮਿਲੇਗਾ ਵਿਆਜ

ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ, ਗਡਕਰੀ ਨੇ ਵਿਭਾਗ ਨੂੰ ਕਿਹਾ ਹੈ ਕਿ ਇਸ ਮਕਸਦ ਨਾਲ ਅਧਿਆਪਕ, ਕਰਮਚਾਰੀ, ਕੁਲੀ, ਪੱਤਰਕਾਰਾਂ ਸਮੇਤ ਆਮ ਲੋਕਾਂ ਨੂੰ ਵੀ ਨਿਵੇਸ਼ ਲਈ ਉਤਸ਼ਾਹਿਤ ਕੀਤਾ ਜਾਵੇਗਾ। ਆਮ ਲੋਕਾਂ ਨੂੰ ਬੈਂਕਾਂ ਵਿਚ ਪੈਸਾ ਜਮ੍ਹਾ ਕਰਵਾਉਣ 'ਤੇ ਜਿੱਥੇ 5.5-6 ਫੀਸਦੀ ਵਿਆਜ ਮਿਲਦਾ ਹੈ ਇਥੇ ਨਿਵੇਸ਼ ਕਰਨ ਨਾਲ 8 ਫੀਸਦੀ ਤੱਕ ਦਾ ਵਿਆਜ ਮਿਲੇਗਾ।

ਹਫਤਾਵਾਰ, ਮਹੀਨਾਵਾਰ ਅਤੇ ਸਾਲਾਨਾ ਵਿਆਜ ਦਾ ਮਿਲੇਗਾ ਵਿਕਲਪ

ਇਸ 'ਤੇ ਮਿਲਣ ਵਾਲਾ ਵਿਆਜ ਤੁਹਾਡੀ ਇੱਛਾ ਅਨੁਸਾਰ ਤੁਹਾਡੇ ਪਸੰਦ ਦੇ ਤਰੀਕੇ ਨਾਲ ਮਿਲੇਗਾ। ਸਰਕਾਰ ਦਾ ਕਹਿਣਾ ਹੈ ਕਿ ਆਮ ਲੋਕਾਂ ਦੇ ਪੈਸੇ ਦੀ ਵਰਤੋਂ ਕਰਕੇ ਸੜਕਾਂ ਬਣਾਈਆਂ ਜਾਣਗੀਆਂ ਅਤੇ ਲੋਕਾਂ ਨੂੰ ਉਨ੍ਹਾਂ ਦੇ ਨਿਵੇਸ਼ 'ਤੇ ਬਿਹਤਰ ਰਿਟਰਨ ਮਿਲੇਗਾ।