ਨਿਵੇਸ਼ ਨੂੰ ਸੁਰੱਖਿਅਤ ਕਰਨ ਲਈ ਬਿਹਤਰ ਮਾਹੌਲ ਬਣਾਉਣ ਦੇ ਸੁਝਾਅ

12/20/2019 1:03:08 AM

ਨਵੀਂ ਦਿੱਲੀ (ਯੂ. ਐੱਨ. ਆਈ.)-ਦੇਸ਼ ਦੇ ਪ੍ਰਮੁੱਖ ਉਦਯੋਗਪਤੀਆਂ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਅਗਲੇ ਵਿੱਤੀ ਸਾਲ ਦੇ ਬਜਟ ’ਚ ਵਪਾਰ ਨੂੰ ਸਰਲ ਬਣਾਉਣ, ਬਰਾਮਦ ਮੁਕਾਬਲੇਬਾਜ਼ੀ ਵਧਾਉਣ, ਨਿੱਜੀ ਨਿਵੇਸ਼ ’ਚ ਨਵੀਂ ਜਾਨ ਪਾਉਣ, ਅਰਥਵਿਵਸਥਾ ਦੇ ਵਿਕਾਸ ’ਚ ਤੇਜ਼ੀ ਲਿਆ ਕੇ ਨਿਵੇਸ਼ ਨੂੰ ਸੁਰੱਖਿਅਤ ਕਰਨ ਲਈ ਬਿਹਤਰ ਮਾਹੌਲ ਬਣਾਉਣ ਨੂੰ ਲੈ ਕੇ ਸੁਝਾਅ ਦਿੱਤੇ ਹਨ। ਵਿੱਤ ਮੰਤਰੀ ਨੇ ਆਮ ਬਜਟ 2020-21 ਦੇ ਸਬੰਧ ’ਚ ਪ੍ਰਮੁੱਖ ਉਦਯੋਗਪਤੀਆਂ ਨਾਲ ਅੱਜ ਬਜਟ ਤੋਂ ਪਹਿਲਾਂ ਸਲਾਹ-ਮਸ਼ਵਰਾ ਕੀਤਾ, ਜਿਸ ’ਚ ਉਦਯੋਗਪਤੀਆਂ ਨੇ ਪੇਂਡੂ ਅਰਥਵਿਵਸਥਾ, ਖਾਸ ਤੌਰ ’ਤੇ ਖਪਤ ਨੂੰ ਵਧਾਉਣ ਦੇ ਅਨੇਕਾਂ ਤਰੀਕੇ ਸੁਝਾਏ।

ਬੈਠਕ ’ਚ ਭਾਗ ਲੈਣ ਵਾਲੇ ਪ੍ਰਮੁੱਖ ਉਦਯੋਗਪਤੀਆਂ ’ਚ ਭਾਰਤੀ ਇੰਟਰਪ੍ਰਾਈਜ਼ਿਜ਼ ਦੇ ਸੰਸਥਾਪਕ ਅਤੇ ਪ੍ਰਧਾਨ ਸੁਨੀਲ ਭਾਰਤੀ ਮਿੱਤਲ, ਅਸ਼ੋਕਾ ਲੇਲੈਂਡ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਵਿਪਿਨ ਸੌਂਧੀ, ਵਿਪਰੋ ਲਿਮਟਿਡ ਦੇ ਗਲੋਬਲ ਮੁੱਖ ਵਿੱਤੀ ਅਧਿਕਾਰੀ ਜਤਿਨ ਦਲਾਲ, ਪਤੰਜਲੀ ਆਯੁਰਵੇਦ ਲਿਮਟਿਡ ਦੇ ਪ੍ਰਧਾਨ ਆਚਾਰਿਆ ਬਾਲਕ੍ਰਿਸ਼ਣ ਆਦਿ ਸ਼ਾਮਲ ਸਨ।


Karan Kumar

Content Editor

Related News