ਚੀਨ ਦੀ ਵੀਡੀਓ ਐਪ ''ਟਿਕਟਾਕ'' ਖਿਲਾਫ ਅਮਰੀਕਾ ''ਚ ਜਾਂਚ ਸ਼ੁਰੂ

11/02/2019 10:56:31 AM

 

ਵਾਸ਼ਿੰਗਟਨ — ਅਮਰੀਕੀ ਸਰਕਾਰ ਨੇ ਚੀਨ ਦੀ ਵੀਡੀਓ ਐਪ 'ਟਿਕਟਾਕ' ਖਿਲਾਫ ਰਾਸ਼ਟਰੀ ਸੁਰੱਖਿਆ ਜਾਂਚ ਸ਼ੁਰੂ ਕੀਤੀ ਹੈ। ਕਈ ਖਬਰਾਂ ਵਿਚ ਇਸ ਦਾ ਦਾਅਵਾ ਕੀਤਾ ਗਿਆ ਹੈ। ਸਮਾਚਾਰ ਏਜੰਸੀ 'ਰਾਇਟਰਸ' , ਅਖਬਾਰ 'ਨਿਊਯਾਰਕ ਟਾਈਮਜ਼' ਅਤੇ ਹੋਰ ਕਈ ਖਬਰਾਂ ਅਨੁਸਾਰ ਅਮਰੀਕਾ 'ਚ ਵਿਦੇਸ਼ੀ ਨਿਵੇਸ਼ 'ਤੇ ਅੰਤਰ-ਏਜੰਸੀ ਕਮੇਟੀ(CFIUS) ਨੇ ਜਾਂਚ ਸ਼ੁਰੂ ਕੀਤੀ ਹੈ। ਕਈ ਸੰਸਦੀ ਮੈਂਬਰਾਂ ਨੇ 'ਟਿਕਟਾਕ' ਦੀ ਸੈਂਸਰਸ਼ਿਪ ਅਤੇ ਉਸਦੇ ਡਾਟਾ ਇਕੱਠੇ ਕਰਨ 'ਤੇ ਸਵਾਲ ਖੜ੍ਹੇ ਕੀਤੇ ਸਨ। ਵਿੱਤ ਵਿਭਾਗ ਨੇ ਕਿਹਾ ਕਿ ਉਹ ਵਿਸ਼ੇਸ਼ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕਰੇਗਾ। CFIUS ਵਿੱਤ ਵਿਭਾਗ ਦੇ ਅਧੀਨ ਹੀ ਕੰਮ ਕਰਦਾ ਹੈ। ਇਸ ਦੌਰਾਨ  'ਟਿਕਟਾਕ' ਨੇ ਕਿਹਾ ਕਿ ਉਹ ਜਾਰੀ ਰੈਗੂਲੇਟਰੀ ਪ੍ਰਕਿਰਿਆਵਾਂ 'ਤੇ ਕੋਈ ਟਿੱਪਣੀ ਨਹੀਂ ਕਰ ਸਕਦਾ ਪਰ ਅਮਰੀਕੀ ਲੋਕਾਂ ਅਤੇ ਉਸਦੇ ਰੈਗੂਲੇਟਰਾਂ ਦਾ ਵਿਸ਼ਵਾਸ ਹਾਸਲ ਕਰਨਾ ਉਸਦੀ ਤਰਜੀਹ 'ਚ ਸ਼ਾਮਲ ਹੈ। ਟਿਕਟਾਕ ਦੇ ਮਾਲਕ 'ਬਾਈਟ ਡਾਂਸ' ਨੇ 2017 'ਚ 'ਮਿਊਜ਼ੀਕਲੀ' ਖਰੀਦ ਉਸਦਾ ਟਿਕਟਾਕ 'ਚ ਰਲੇਵਾਂ ਕਰ ਦਿੱਤਾ ਸੀ।