ਕੌਮਾਂਤਰੀ ਮੁਕਾਬਲੇਬਾਜ਼ੀ ਰਿਪੋਰਟ , 5 ਸਥਾਨ ਚੜ੍ਹੀ ਇੰਡੀਅਨ ਇਕਾਨਮੀ : WEF

10/18/2018 9:37:38 AM

ਨਵੀਂ ਦਿੱਲੀ - ਵਿਸ਼ਵ ਅਾਰਥਿਕ ਮੰਚ ਯਾਨੀ ਵਰਲਡ ਇਕਨਾਮਿਕ ਫੋਰਮ  (ਡਬਲਯੂ. ਈ. ਐੱਫ.)  ਨੇ ਮੁਕਾਬਲੇਬਾਜ਼ ਅਰਥਵਿਵਸਥਾਵਾਂ ਦੀ ਆਪਣੀ 2018 ਦੀ ਸੂਚੀ ’ਚ ਭਾਰਤ ਨੂੰ 58ਵਾਂ ਸਥਾਨ ਦਿੱਤਾ ਹੈ।  ਸੂਚੀ ’ਚ ਪਹਿਲਾ ਸਥਾਨ ਯਾਨੀ ਸਭ ਤੋਂ ਮੁਕਾਬਲੇਬਾਜ਼ ਅਰਥਵਿਵਸਥਾ ਦੀ ਜਗ੍ਹਾ ਅਮਰੀਕਾ ਨੂੰ ਮਿਲੀ ਹੈ।  ਫੋਰਮ ਦਾ ਕਹਿਣਾ ਹੈ ਕਿ 2017  ਦੇ ਮੁਕਾਬਲੇ ਭਾਰਤ ਦਾ ਸਥਾਨ ਜਾਂ ਰੈਂਕਿੰਗ ’ਚ 5 ਅੰਕਾਂ ਦਾ ਸੁਧਾਰ ਹੋਇਆ ਹੈ।  ਜੀ-20 ਦੇਸ਼ਾਂ ਦੀ ਗੱਲ ਕਰੀਏ ਤਾਂ ਪਿਛਲੇ ਸਾਲ  ਦੇ ਮੁਕਾਬਲੇ ਭਾਰਤ ਦੀ ਹਾਲਤ ’ਚ ਹੋਰਾਂ ਦੇ ਮੁਕਾਬਲੇ  ਸਭ ਤੋਂ ਜ਼ਿਆਦਾ ਸੁਧਾਰ ਹੋਇਆ ਹੈ।  ਯਾਨੀ ਹੋਰ ਦੇਸ਼ਾਂ ਨੂੰ ਟੱਕਰ ਦੇਣ ਲਈ ਇੰਡੀਅਨ ਇਕਨਾਮੀ 5 ਸਥਾਨ ’ਤੇ ਉੱਠ ਗਈ ਹੈ। 

ਮੰਚ ਤੋਂ ਜਾਰੀ 140 ਅਰਥਵਿਵਸਥਾਵਾਂ ਦੀ ਸੂਚੀ ’ਚ ਅਮਰੀਕਾ ਤੋਂ ਬਾਅਦ ਦੂਜੇ ਸਥਾਨ ’ਤੇ ਜਰਮਨੀ ਹਨ।  ਕੌਮਾਂਤਰੀ ਮੁਕਾਬਲੇਬਾਜ਼ੀ ਰਿਪੋਰਟ  (ਗਲੋਬਲ ਕੰਪੀਟੇਟਿਵ ਰਿਪੋਰਟ)  ’ਚ ਭਾਰਤ 62 ਅੰਕਾਂ  ਦੇ ਨਾਲ 58ਵੇਂ ਸਥਾਨ ’ਤੇ ਹੈ।  ਡਬਲਯੂ. ਈ. ਐੱਫ.  ਦਾ ਕਹਿਣਾ ਹੈ ਕਿ ਜੀ-20  ਦੇ ਮੈਂਬਰ ਦੇਸ਼ਾਂ ’ਚ ਸਭ ਤੋਂ ਜ਼ਿਆਦਾ ਲਾਭ ਭਾਰਤ ਨੂੰ ਮਿਲਿਆ ਹੈ,  ਉਥੇ ਹੀ ਸੂਚੀ ’ਚ ਗੁਆਂਢੀ ਦੇਸ਼ ਚੀਨ ਨੂੰ 28ਵਾਂ ਸਥਾਨ ਪ੍ਰਾਪਤ ਹੋਇਆ ਹੈ। 

ਘੱਟ ਸਮਰੱਥਾ ਵਾਲੀ ਨੌਕਰਸ਼ਾਹੀ  ਕਾਰਨ ਭਾਰਤ ਪਿੱਛੇ 

ਰਿਪੋਰਟ ਅਨੁਸਾਰ  ਮੱਧ  ਅਾਮਦਨ ਵਰਗ ’ਚ   ਚੰਗਾ ਪ੍ਰਦਰਸ਼ਨ ਕਰਨ ਵਾਲੇ ਚੀਨ ਅਤੇ ਭਾਰਤ ਵਰਗੇ ਦੇਸ਼ ਉੱਚ ਅਾਮਦਨ ਵਾਲੀਅਾਂ ਅਰਥਵਿਵਸਥਾਵਾਂ ਦੇ ਕਰੀਬ ਪਹੁੰਚ ਰਹੇ ਹਨ ਅਤੇ ਉਨ੍ਹਾਂ ’ਚੋਂ ਕਈਅਾਂ ਨੂੰ ਪਿੱਛੇ ਵੀ ਛੱਡ ਰਹੇ ਹਨ।  ਰਿਪੋਰਟ ’ਚ ਕਿਹਾ ਗਿਆ ਹੈ ਕਿ ਖੋਜ ਅਤੇ ਵਿਕਾਸ ਵਰਗੇ ਖੇਤਰਾਂ ’ਚ ਨਿਵੇਸ਼  ਦੇ ਮਾਮਲੇ ’ਚ ਚੀਨ ਔਸਤ ਉੱਚ ਅਾਮਦਨ ਵਾਲੀਅਾਂ ਅਰਥਵਿਵਸਥਾਵਾਂ ਤੋਂ ਕਾਫੀ ਅੱਗੇ ਹੈ,  ਜਦਕਿ ਭਾਰਤ ਵੀ ਇਨ੍ਹਾਂ ਤੋਂ ਜ਼ਿਆਦਾ ਪਿੱਛੇ ਨਹੀਂ ਹੈ।  ਉਹ  (ਭਾਰਤ)  ਵਪਾਰ  ਦੇ ਘੱਟ ਸਿਰਜਣ ਅਤੇ ਦੀਵਾਲੀਆਪਣ ਲਈ ਸਿਰਫ  ਆਪਣੀ ਘੱਟ ਸਮਰੱਥਾ ਵਾਲੀ ਨੌਕਰਸ਼ਾਹੀ  ਕਾਰਨ ਪਿੱਛੇ ਹੈ। ਬ੍ਰਿਕਸ ਦੇਸ਼ਾਂ ’ਚ ਚੀਨ 72.6 ਅੰਕਾਂ  ਨਾਲ ਸਭ ਤੋਂ ਉੱਪਰ 28ਵੇਂ ਸਥਾਨ ’ਤੇ ਹੈ।  ਉਸ ਤੋਂ ਬਾਅਦ ਰੂਸ 65.6 ਅੰਕਾਂ ਨਾਲ 43ਵੇਂ,  62 ਅੰਕਾਂ  ਨਾਲ ਭਾਰਤ 58ਵੇਂ,  ਦੱਖਣ ਅਫਰੀਕਾ 60.8 ਅੰਕਾਂ  ਨਾਲ 67ਵੇਂ ਅਤੇ ਬ੍ਰਾਜ਼ੀਲ 59.5 ਅੰਕਾਂ ਨਾਲ 72ਵੇਂ ਸਥਾਨ ’ਤੇ ਹੈ।  ਹਾਲਾਂਕਿ ਭਾਰਤ ਹੁਣ ਵੀ ਦੱਖਣ ਏਸ਼ੀਆ ’ਚ ਮਹੱਤਵਪੂਰਨ ਅਰਥਵਿਵਸਥਾ ਬਣਿਅਾ ਹੋਇਆ ਹੈ। 

ਸਿਹਤ, ਸਿੱਖਿਆ ਅਤੇ ਹੁਨਰ ’ਚ ਭਾਰਤ ਅੱਗੇ 

ਰਿਪੋਰਟ   ਅਨੁਸਾਰ ਭਾਰਤ ਸਿਹਤ,  ਸਿੱਖਿਆ ਅਤੇ ਹੁਨਰ  ਤੋਂ ਇਲਾਵਾ ਹੋਰ ਸਾਰੇ ਪ੍ਰਤੀਯੋਗੀ ਖੇਤਰਾਂ ’ਚ ਅੱਗੇ ਹੈ।  ਇਨ੍ਹਾਂ ਖੇਤਰਾਂ ’ਚ ਸ਼੍ਰੀਲੰਕਾ ਭਾਰਤ  ਦੇ ਮੁਕਾਬਲੇ ਅੱਗੇ ਹੈ।  ਦੀਪ ਦੇਸ਼ ’ਚ ਸਿਹਤਮੰਦ ਜੀਵਨ  ਅੌਸਤ ਮਿਅਾਦ 67.8 ਸਾਲ ਹੈ ਅਤੇ ਉਥੋਂ ਦੇ ਕਰਮਚਾਰੀਅਾਂ ’ਚ ਸਿੱਖਿਆ ਵੀ ਬਿਹਤਰ ਹੈ।  ਉਸ ’ਚ ਕਿਹਾ ਗਿਆ ਹੈ ਕਿ ਇਹ ਦੋਵੇਂ ਦੇਸ਼  (ਭਾਰਤ ਤੇ ਸ਼੍ਰੀਲੰਕਾ)  ਅਜਿਹੇ ਹਨ, ਜੋ ਆਪਣੀ ਪ੍ਰਭਾਵੀ ਢਾਂਚਾਗਤ ਪ੍ਰਣਾਲੀ ’ਤੇ ਭਰੋਸਾ ਕਰ ਸਕਦੇ ਹਨ।  ਭਾਰਤ ਨੇ ਟਰਾਂਸਪੋਰਟ ਸਬੰਧੀ ਢਾਂਚਾਗਤ ਸਹੂਲਤਾਂ ਅਤੇ ਸੇਵਾਵਾਂ ’ਚ ਜ਼ਿਆਦਾ ਨਿਵੇਸ਼ ਕੀਤਾ ਹੈ, ਜਦਕਿ  ਸ਼੍ਰੀਲੰਕਾ  ਕੋਲ ਸਭ ਤੋਂ ਆਧੁਨਿਕ ਢਾਂਚਾਗਤ  ਸਹੂਲਤਾਂ ਮੌਜੂਦ ਹਨ। ਵਿਸ਼ਵ ਅਾਰਥਿਕ  ਮੰਚ ਦਾ ਕੌਮਾਂਤਰੀ ਮੁਕਾਬਲੇਬਾਜ਼ ਸੂਚਕ ਅੰਕ 4 ਕਿਸੇ ਵੀ ਦੇਸ਼ ਦੀ ਅਰਥਵਿਵਸਥਾ ਦੀ ਉਤਪਾਦਕਤਾ ਅਤੇ ਹੋਰ ਚੀਜ਼ਾਂ ਤੈਅ ਕਰਨ ਲਈ 12 ਮਾਪਦੰਡਾਂ ਨੂੰ ਧਿਆਨ ’ਚ ਰੱਖਦਾ ਹੈ।