ਅੰਤਰਿਮ ਬਜਟ 2019 : ਖਰੀਦਦਾਰਾਂ ਨੂੰ ਵੱਡੀ ਰਾਹਤ, ਇਕ ਘਰ ਵੇਚ ਦੋ ਖਰੀਦਣ ''ਤੇ ਨਹੀਂ ਲੱਗੇਗਾ ਟੈਕਸ

02/01/2019 7:09:14 PM

ਨਵੀਂ ਦਿੱਲੀ— ਸਰਕਾਰ ਨੇ ਘਰ ਖਰੀਦਦਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਦੇ ਤਹਿਤ ਗਾਹਕ ਜੇਕਰ ਇਕ ਘਰ ਵੇਚ ਕੇ ਉਸ ਹੀ ਰਕਮ ਨਾਲ ਦੋ ਘਰ ਖਰੀਦਦੇ ਹਨ ਤਾਂ ਉਨ੍ਹਾਂ ਨੂੰ ਮਕਾਨ ਦੀ ਵਿਕਰੀ 'ਤੇ ਕੋਈ ਪੂੰਜੀਗਤ ਲਾਭ (ਕੈਪੀਟਲ ਗੇਨ) ਟੈਕਸ ਨਹੀਂ ਲੱਗੇਗਾ। ਸ਼ਹਿਰਾਂ 'ਚ ਲੋਕਾਂ ਨੂੰ ਇਸ ਯੋਜਨਾ ਦਾ ਵੱਡਾ ਲਾਭ ਹੋਵੇਗਾ।
ਬਿਲਡਰਾਂ ਨੂੰ ਵੀ ਰਾਹਤ
ਬਿਲਡਰਾਂ ਨੂੰ ਬਿਨ੍ਹਾਂ ਵਿਕੇ ਹੋਏ ਘਰ 'ਤੇ ਟੈਕਸ ਛੂਟ ਦਿੱਤੀ ਗਈ ਹੈ। ਉਨ੍ਹਾਂ ਨੇ ਬਿਨ੍ਹਾਂ ਵਿਕੇ ਘਰਾਂ 'ਤੇ 2 ਸਾਲ ਤੱਕ ਕੋਈ ਟੈਕਸ ਨਹੀਂ ਨਹੀਂ ਦੇਣਾ ਹੋਵੇਗਾ।
ਦਿੱਲੀ-ਐੱਨ.ਸੀ.ਆਰ. 'ਚ ਅਸਰ
ਇਸ ਯੋਜਨਾ ਦਾ ਦਿੱਲੀ-ਐੱਨ.ਸੀ.ਆਰ. 'ਚ ਵਿਆਪਕ ਅਸਰ ਪੈਣ ਦੀ ਸੰਭਾਵਨਾ ਹੈ। ਗੋਇਲ ਨੇ ਕਿਹਾ ਕਿ ਇਨਕਮ ਟੈਕਸ ਅਧਿਨਿਯਮ ਦੀ ਧਾਰਾ 54 ਦੇ ਤਹਿਤ ਭਵਨ ਦੀ ਵਿਕਰੀ ਕਰ ਕੇ ਨਿਵੇਸ਼ 'ਤੇ ਮਿਲਣ ਵਾਲੀ ਛੂਟ ਦਾ ਦਾਇਰਾ ਇਕ ਮਕਾਨ ਨਾਲ ਵਧਾ ਕੇ ਦੋ ਮਕਾਨਾਂ ਤੱਕ ਕੀਤਾ ਜਾ ਰਿਹਾ ਹੈ।
ਹੁਣ ਟੈਕਸ ਨਾਲ ਰਾਹਤ ਨਹੀਂ
ਵਿੱਤ ਮੰਤਰੀ ਨੇ ਉਦਾਹਰਣ ਦੇ ਕੇ ਕਿਹਾ ਕਿ ਮੁੰਬਈ ਜਿਹੈ ਮਹਾਨਗਰਾਂ 'ਚ ਲੋਕ ਆਪਣੇ ਪੁਰਾਣੇ ਘਰ ਨੂੰ ਵੇਚ ਕੇ ਨੇੜਲੇ ਦੇ ਇਲਾਕਿਆਂ 'ਚ ਬੱਚਿਆਂ ਦੇ ਲਈ ਦੋ ਘਰ ਲੈਂਦੇ ਹਨ। ਪਰ ਉਨ੍ਹਾਂ ਨੂੰ ਇਸ 'ਚ ਟੈਕਸ ਤੋਂ ਰਾਹਤ ਨਹੀਂ ਮਿਲਦੀ। ਦਰਅਸਲ ਅਜਿਹੀ ਹੀ ਸਥਿਤੀ ਦਿੱਲੀ, ਕੋਲਕਾਤਾ, ਅਤੇ ਚੇਨਈ ਜਿਹੈ ਮਹਾਨਗਰਾਂ 'ਚ ਵੀ ਹੈ। ਵੈਸੇ ਸਾਰੇ ਸ਼ਹਿਰਾਂ 'ਚ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਹੋਵੇਗਾ।
ਫਲੇਟਾਂ ਦੀ ਵਿਕਰੀ ਹੋਵੇਗੀ ਤੇਜ਼
ਐਸੋਚੈਮ ਦੇ ਹਾਊਸਿੰਗ ਦੇ ਚੇਅਰਮੈਨ ਪ੍ਰਦੀਪ ਅਗਰਵਾਲ ਨੇ ਕਿਹਾ ਕਿ ਇਸ ਯੋਜਨਾ ਨਾਲ ਦਿੱਲੀ-ਐੱਨ.ਸੀ.ਆਰ. 'ਚ ਰੀਅਲ ਅਸਟੇਟ ਦੇ ਕਾਰੋਬਾਰ ਨੂੰ ਫਾਇਦਾ ਹੋਵੇਗਾ। ਵੱਡੇ ਪੈਮਾਨੇ 'ਤੇ ਐੱਨ.ਸੀ.ਆਰ. 'ਚ ਕਿਫਾਇਤੀ ਫਲੈਟ ਬਣੇ ਹੋਏ ਹਨ। ਹਜ਼ਾਰਾਂ ਦੀ ਸੰਖਿਆ 'ਚ ਮਕਾਨ ਵਿੱਕ ਨਹੀਂ ਪਾ ਰਹੇ ਹਨ। ਕਈ ਲੋਕਾਂ ਦੇ ਕੋਲ ਦਿੱਲੀ 'ਚ ਪੁਰਾਣੇ ਘਰ ਹਨ। ਉਸ ਦੀ ਕੀਮਤ ਫਰੀਦਾਬਾਦ ਜਾ ਗੁਰੂਗ੍ਰਾਮ ਦੇ ਨਵੇਂ ਫਲੈਟ ਦੀ ਤੁਲਨਾ 'ਚ ਜ਼ਿਆਦਾ ਹੁੰਦੀ ਹੈ। ਅਜਿਹੇ 'ਚ ਉਸ ਨੂੰ ਵੇਚ ਕੇ ਦੋ ਫਲੈਟ ਖਰੀਦਣਗੇ ਤਾਂ ਇਸ ਨਾਲ ਤਿਆਰ ਬਣੇ ਫਲੈਟਾਂ ਦੀ ਵਿਕਰੀ ਵਧੇਗੀ।
ਇਸ ਲਈ ਵੀ ਫਾਇਦੇਮੰਦ
ਹੁਣ ਵੀ ਦਿੱਲੀ ਤੋਂ ਲੋਕ ਮਕਾਨ ਵੇਚ ਕੇ ਐੱਨ.ਸੀ.ਆਰ. 'ਚ ਸ਼ਿਫਟ ਹੋ ਰਹੇ ਹਨ, ਪਰ ਹੁਣ ਸਿਰਫ ਇਕ ਹੀ ਮਕਾਨ ਦੀ ਖਰੀਦ 'ਚ ਕੀਤੇ ਜਾਣ ਵਾਲੇ ਨਿਵੇਸ਼ 'ਚ ਛੂਟ ਦਾ ਇੰਤਜਾਮ ਹੈ। ਜਿਨ੍ਹਾਂ ਲੋਕਾਂ ਨੂੰ ਆਪਣੀ ਜਾਇਦਾਦ ਨੂੰ ਦੋ ਬੇਟਿਆਂ ਨੂੰ ਵੰਡਣਾ ਹੈ, ਉਨ੍ਹਾਂ ਦੇ ਲਈ ਵੀ ਇਹ ਯੋਜਨਾ ਫਾਇਦੇਮੰਦ ਰਹੇਗੀ।
ਐਸੋਚੈਮ ਦੇ ਹਾਊਸਿੰਗ ਕਮੇਟੀ ਦੇ ਚੇਅਰਮੈਨ ਪ੍ਰਦੀਪ ਅਗਰਵਾਲ ਨੇ ਕਿਹਾ ਕਿ ਕਿਫਾਇਤੀ ਘਰ ਲਈ ਇਨਕਮ ਟੈਕਟ ਦੀ ਧਾਰਾ 80 ਸੀ ਦੇ ਤਹਿਤ ਛੂਟ ਸੀਮਾ ਇਕ ਸਾਲ ਲਈ ਹੋਰ ਵਧਣ, ਨਹੀਂ ਵਿਕੇ ਮਦਾਨਾਂ ਦੇ ਸੰਭਾਵਿਤ ਕਿਰਾਏ 'ਤੇ ਛੂਟ ਦੋ ਸਾਲ ਤੱਕ ਵਧਾਉਣ ਨਾਲ ਵੀ ਰੀਅਲ ਐਸਟੇਟ ਖੇਤਰ ਨੂੰ ਫਾਇਦਾ ਹੋਵੇਗਾ।