ਵਿਆਜ ਦਰਾਂ ’ਚ ਹੋ ਸਕਦੀ ਹੈ ਕਟੌਤੀ, ਸਹੀ ਸਮੇਂ ਦਾ ਇੰਤਜ਼ਾਰ : ਦਾਸ

12/17/2019 8:42:05 PM

ਨਵੀਂ ਦਿੱਲੀ (ਇੰਟ.)-ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ’ਚ ਰੇਪੋ ਰੇਟ ’ਚ ਹੋਰ ਕਟੌਤੀ ਹੋ ਸਕਦੀ ਹੈ। ਬਸ ਆਰ. ਬੀ. ਆਈ. ਨੂੰ ਸਹੀ ਸਮੇਂ ਦਾ ਇੰਤਜ਼ਾਰ ਹੈ। ਮੁੰਬਈ ’ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰੀ ਬੈਂਕ ਨੇ ਪਾਲਿਸੀ ਨੂੰ ਆਸਾਨ ਬਣਾਉਣ ਲਈ ਦਸੰਬਰ ’ਚ ਕੋਈ ਬਦਲਾਅ ਨਹੀਂ ਕੀਤਾ ਹੈ ਅਤੇ ਹੁਣ ਅਨੁਕੂਲ ਸਮੇਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਰੇਪੋ ਰੇਟ ’ਚ ਕਟੌਤੀ ਦਾ ਸੰਕੇਤ ਦਿੰਦਿਆਂ ਕਿਹਾ ਕਿ ਅਜੇ ਪਾਲਿਸੀ ਨੂੰ ਆਸਾਨ ਬਣਾਉਣ ਦੀ ਗੁੰਜਾਇਸ਼ ਬਣੀ ਹੋਈ ਹੈ। ਦਾਸ ਅਨੁਸਾਰ ਫਿਲਹਾਲ ਕਾਰਪੋਰੇਟ ਕੰਪਨੀਆਂ, ਨਾਨ-ਬੈਂਕਿੰਗ ਫਾਈਨਾਂਸ ਕੰਪਨੀਜ਼ (ਐੱਨ. ਬੀ. ਐੱਫ. ਸੀ.) ਅਤੇ ਬੈਂਕ ਆਪਣੀ ਬੈਲੇਂਸ ਸ਼ੀਟ ਦੀ ਸਫਾਈ ਦੇ ਕੰਮ ’ਚ ਜੁਟੇ ਹਨ ਅਤੇ ਇਹ ਵਿਕਾਸ ਦਾ ਆਧਾਰ ਬਣੇਗਾ।

ਐੱਨ. ਪੀ. ਏ. ਏਸੈੱਟਸ ਦੇ ਹੱਲ ਨੇ ਫੜੀ ਰਫਤਾਰ

ਉਨ੍ਹਾਂ ਕਿਹਾ ਕਿ ਐੱਨ. ਪੀ. ਏ. ਏਸੈੱਟਸ ਦੀ ਹੱਲ ਪ੍ਰਕਿਰਿਆ ਨੇ ਰਫਤਾਰ ਫੜ ਲਈ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਐੱਸਾਰ ਸਟੀਲ ਕੇਸ ਦੇ ਫੈਸਲੇ ਨਾਲ ਹੱਲ ਪ੍ਰਕਿਰਿਆ ਦਾ ਮੁੱਖ ਮੁੱਦਾ ਸੁਲਝ ਗਿਆ ਹੈ, ਜਿਸ ਨਾਲ ਅਕਸਰ ਦੀਵਾਲੀਆ ਪ੍ਰਕਿਰਿਆ ਦੇ ਕੇਸ ਲੰਮੇ ਸਮੇਂ ਲਈ ਟਲ ਜਾਂਦੇ ਸਨ।


Karan Kumar

Content Editor

Related News