ਮਹਾਮਾਰੀ ਦੇ ਦੌਰ ’ਚ ਇਰਡਾਈ ਨੇ ਨਵੇਂ ਬੀਮਾ ਉਤਪਾਦਾਂ ਨੂੰ ਦਿੱਤਾ ਬੜ੍ਹਾਵਾ, KYC ਨਿਯਮਾਂ ਨੂੰ ਕੀਤਾ ਸੌਖਾਲਾ

12/28/2020 5:24:07 PM

ਨਵੀਂ ਦਿੱਲੀ (ਭਾਸ਼ਾ) : ਮਹਾਮਾਰੀ ਤੋਂ ਪੀੜਤ ਸਾਲ 2020 ’ਚ ਲੋਕਾਂ ਕੋਲ ਬੀਮਾ ਪਾਲਿਸੀ ਦੇ ਲੋਂੜੀਦੇ ਬਦਲ ਯਕੀਨੀ ਕਰਨ ਲਈ ਰੈਗੁਲੇਟਰੀ ਇਰਡਾਈ ਨੇ ਕੋਰੋਨਾ ਕਵਰ ਤੋਂ ਲੈ ਕੇ ਕੋਰੋਨਾ ਰੱਖਿਅਕ ਵਰਗੇ ਬੀਮਾ ਉਤਪਾਦਾਂ ਨੂੰ ਬੜ੍ਹਾਵਾ ਦਿੱਤਾ, ਜੋ ਕੋਰੋਨਾ ਵਾਇਰਸ ਸਬੰਧੀ ਸਿਹਤ ਸਮੱਸਿਆਵਾਂ ਦੇ ਇਲਾਜ ਨੂੰ ਕਵਰ ਕਰਦੇ ਹਨ।

ਇਹ ਵੀ ਪੜ੍ਹੋ : ਭਾਜਪਾ ’ਚ ਸ਼ਾਮਲ ਹੋਣ ਦੀਆਂ ਅਟਕਲਾਂ ’ਤੇ ਸੌਰਵ ਗਾਂਗੁਲੀ ਨੇ ਤੋੜੀ ਚੁੱਪੀ, ਜਾਣੋ ਕੀ ਕਿਹਾ

ਇਸ ਸਾਲ ਬੀਮਾ ਰੈਗੁਲੇਟਰੀ ਨੇ ਖਪਤਕਾਰਾਂ ਦੇ ਭਰੋਸੇ ਨੂੰ ਵਧਾਉਣ ਦੇ ਨਾਲ ਹੀ ਮਿਆਰੀ ਉਤਪਾਦਾਂ ਦੀ ਪੇਸ਼ਕਸ਼ ਕੀਤੀ ਅਤੇ ‘ਆਪਣੇ ਗਾਹਕਾਂ ਨੂੰ ਜਾਣੋ’ (ਕੇ. ਵਾਈ. ਸੀ.) ਮਾਪਦੰਡਾਂ ਨੂੰ ਸੌਖਾਲਾ ਬਣਾਇਆ। ਇਰਡਾਈ ਨੇ ਮਾਰਚ ’ਚ ਕੋਵਿਡ-19 ਮਹਾਮਾਰੀ ਦੇ ਫੈਲਣ ਦੇ ਨਾਲ ਹੀ ਇਸ ਬੀਮਾਰੀ ਨਾਲ ਸਬੰਧਤ ਇਲਾਜ ਲਈ ਹਸਪਤਾਲ ’ਚ ਭਰਤੀ ਲੋਕਾਂ ਦੇ ਦਾਅਵਿਆਂ ਨੂੰ ਤੇਜ਼ੀ ਨਾਲ ਨਿਪਟਾਉਣ ਲਈ ਕਿਹਾ। ਇਸ ਦੇ ਨਾਲ ਹੀ ਭਾਰਤੀ ਬੀਮਾ ਰੈਗੁਲੇਟਰੀ ਅਤੇ ਵਿਕਾਸ ਅਥਾਰਿਟੀ (ਇਰਡਾਈ) ਨੇ ਬੀਮਾ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਕਿ ਕੋਰੋਨਾ ਵਾਇਰਸ ਨਾਲ ਸਬੰਧਤ ਇਲਾਜ ਦੀ ਲਾਗਤ ਨੂੰ ਕਵਰ ਕਰਨ ਲਈ ਵਿਸ਼ੇਸ਼ ਉਤਪਾਦਾਂ ਨੂੰ ਡਿਜਾਈਨ ਕਰਨ। ਇਸ ਤੋਂ ਬਾਅਦ ਛੋਟੀ ਮਿਆਦ ਦੀ ਕੋਰੋਨਾ ਕਵਚ ਪਾਲਿਸੀ ਸ਼ੁਰੂ ਕੀਤੀ ਗਈ।

ਇਹ ਵੀ ਪੜ੍ਹੋ : ਮਹਿੰਦਰ ਸਿੰਘ ਧੋਨੀ ਨੂੰ ਮਿਲਿਆ ਦਹਾਕੇ ਦਾ 'ਸਪੀਰਿਟ ਆਫ ਦਿ ਕ੍ਰਿਕਟ ਐਵਾਰਡ'

ਪਿਛਲੇ 6 ਮਹੀਨਿਆਂ ’ਚ ਰੈਗੁਲੇਟਰੀ ਨੇ ਆਰੋਗਯ ਸੰਜੀਵਨੀ, ਕੋਰਨਾ ਰੱਖਿਅਕ ਅਤੇ ਕੋਰੋਨਾ ਕਵਰ ਸਮੇਤ ਕਈ ਨਵੇਂ ਬੀਮਾ ਉਤਪਾਦ ਪੇਸ਼ ਕੀਤੇ। ਪਾਲਿਸੀ ਬਾਜ਼ਾਰ ਡਾਟ ਕਾਮ ਦੇ ਮੁੱਖ ਕਾਰੋਬਾਰ ਅਧਿਕਾਰੀ ਤਰੁਣ ਮਾਥੁਰ ਨੇ ਕਿਹਾ ਕਿ ਬੀਮਾ ਰੈਗੁਲੇਟਰੀ ਦਾ ਕਹਿਣਾ ਹੈ ਕਿ ਮਿਆਰੀ ਬੀਮਾ ਯੋਜਨਾਵਾਂ ਦੀ ਸ਼ੁਰੂਆਤ ਨਾਲ ਖਪਤਕਾਰਾਂ ਲਈ ਸੇਵਾਵਾਂ ਦੀ ਚੋਣ ਕਰਨਾ ਸੌਖਾਲਾ ਹੋ ਜਾਏਗਾ।

ਇਹ ਵੀ ਪੜ੍ਹੋ : ਸਾਲ 2021 ’ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, RBI ਨੇ ਜਾਰੀ ਕੀਤਾ ਕੈਲੰਡਰ, ਵੇਖੋ ਪੂਰੀ ਲਿਸਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 

cherry

This news is Content Editor cherry