ਰਤਨ ਅਤੇ ਗਹਿਣਿਆਂ ਦੀ ਸੰਸਥਾ ਕਾਰੀਗਰਾਂ ਨੂੰ ਜਾਰੀ ਕਰੇਗੀ ਪਛਾਣ ਪੱਤਰ

01/12/2019 2:04:20 PM

ਕੋਲਕਾਤਾ — ਰਤਨ ਅਤੇ ਗਹਿਣਾ ਉਦਯੋਗ ਦੀ ਸਿਖਰ ਸੰਸਥਾ ਜੈਮਜ਼ ਐਂਡ ਜੌਹਰੀ ਐਕਸਪੋਰਟ ਪ੍ਰਮੋਸ਼ਨ ਕੌਂਸਲ (ਜੀ.ਜੇ.ਈ.ਪੀ.ਸੀ) ਨੇ ਪੱਛਮੀ ਬੰਗਾਲ ਦੇ ਕਾਰੀਗਰਾਂ ਨੂੰ ਪਛਾਣ ਪੱਤਰ (ਕਾਰਡ) ਜਾਰੀ ਕੀਤੇ ਹਨ। ਇਸ ਮਹੀਨੇ ਦੇ ਅੰਤ ਤੱਕ ਇਸ ਨੂੰ ਕੌਮੀ ਪੱਧਰ 'ਤੇ ਸ਼ੁਰੂ ਕੀਤਾ ਜਾਵੇਗਾ। ਲੇਬਰ ਮੈਨਿਜਮੈਂਟ ਇਨਫਰਮੇਸ਼ਨ ਸਿਸਟਮ (ਐਲ.ਐਮ.ਆਈ.) ਦੇ ਤਹਿਤ ਰਤਨ ਅਤੇ ਗਹਿਣਾ ਖੇਤਰ ਦੇ ਕਾਰੀਗਰਾਂ ਲਈ ਰਾਸ਼ਟਰੀ ਪੱਧਰ 'ਤੇ ਵਰਗੀਕਰਨ ਲਈ ਕੌਂਸ਼ਲ ਵਿਕਾਸ ਅਤੇ ਉੱਦਮ ਮੰਤਰਾਲੇ ਨਾਲ ਗੱਲਬਾਤ ਕਰ ਰਹੀ ਹੈ। ਕੌਂਸਲ ਨੇ ਬਿਆਨ ਵਿਚ ਕਿਹਾ ਹੈ ਕਿ ਵਰਗ ਦੇ ਆਧਾਰ 'ਤੇ ਵਰਕਰਾਂ, ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ ਵਰਗੀਕਰਨ ਨਾਲ ਉਨ੍ਹਾਂ ਨੂੰ ਵਾਧੂ ਲਾਭ ਪ੍ਰਾਪਤ ਹੋਣਗੇ। ਕੌਂਸਲ ਨੇ ਸਿਹਤ ਫੰਡ ਵੀ ਬਣਾਇਆ ਹੈ। ਇਹ ਇਕ ਵਿਸ਼ੇਸ਼ ਫੰਡ ਹੈ ਜਿਸ ਤੋਂ ਸ਼ਨਾਖਤੀ ਕਾਰਡ ਧਾਰਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਿਹਤ ਬੀਮਾ ਦੀ ਪੇਸ਼ਕਸ਼ ਕੀਤੀ ਜਾਵੇਗੀ। ਕੌਂਸਲ ਨੇ ਕਿਹਾ ਕਿ ਇਸ ਪ੍ਰਾਜੈਕਟ ਦਾ ਉਦੇਸ਼ ਰਤਨ ਅਤੇ ਗਹਿਣਾਂ ਕਰਮਚਾਰੀਆਂ ਲਈ ਇਕ ਮਿਆਰੀ ਡਾਟਾਬੇਸ ਬਣਾਉਣਾ ਹੈ ਤਾਂ ਜੋ ਉਹ ਬਿਹਤਰ ਨੌਕਰੀ ਦੇ ਮੌਕੇ, ਬੈਂਕਾਂ ਅਤੇ ਵਿੱਤੀ ਸੰਸਥਾਵਾਂ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਣ। ਕੌਂਸਲ ਦੇ ਮੁਖੀ ਪ੍ਰਮੋਦ ਕੁਮਾਰ ਅਗਰਵਾਲ ਨੇ ਕਿਹਾ ਕਿ ਭਾਰਤ ਦੇ ਹੀਰਾ ਅਤੇ ਗਹਿਣਾਂ ਉਦਯੋਗ ਕਾਰੀਗਰਾਂ ਅਤੇ ਸ਼ਿਲਪਕਾਰਾਂ 'ਤੇ ਨਿਰਭਰ ਹੈ।