ਇੰਸਟਾਗ੍ਰਾਮ ਨੇ ਵੀ ਈ-ਕਾਮਰਸ ਦੇ ਵੱਲ ਵਧਾਏ ਕਦਮ

03/20/2019 12:24:57 PM

ਸਾਨ ਫ੍ਰਾਂਸਿਸਕੋ—ਤਸਵੀਰਾਂ ਸਾਂਝੀਆਂ ਕਰਨ ਵਾਲੇ ਲੋਕਪ੍ਰਿਯ ਮੰਚ ਇੰਸਟਾਗ੍ਰਾਮ ਨੇ ਈ-ਕਾਮਰਸ ਦੀ ਦਿਸ਼ਾ 'ਚ ਕਦਮ ਵਧਾਏ ਹਨ। ਕੰਪਨੀ ਨੇ ਆਪਣੇ ਉਪਭੋਗਤਾਵਾਂ ਨੂੰ ਇੰਸਟਾਗ੍ਰਾਮ 'ਤੇ ਹੀ ਚੁਨਿੰਦਾ ਬ੍ਰਾਂਡ ਦੇ ਉਤਪਾਦਾਂ ਨੂੰ ਖਰੀਦਣ ਦੀ ਸੁਵਿਧਾ ਦੇਣ ਦੀ ਸ਼ੁਰੂਆਤ ਕੀਤੀ ਹੈ। ਕੰਪਨੀ ਨੇ ਸੀਮਿਤ ਪੱਧਰ 'ਤੇ ਅਮਰੀਕਾ 'ਚ ਮੰਗਲਵਾਰ ਨੂੰ ਪ੍ਰਯੋਗਿਕ ਤੌਰ 'ਤੇ ਇਸ ਦੀ ਸ਼ੁਰੂਆਤ ਕੀਤੀ। ਇਸ ਦੇ ਤਹਿਤ ਇੰਸਟਾਗ੍ਰਾਮ ਐਪ ਦੇ ਬੀਟਾ ਅਡੀਸ਼ਨ 'ਚ  ਉਤਪਾਦ ਖਰੀਦਣ ਦੀ ਸੁਵਿਧਾ ਦਿੱਤੀ ਗਈ ਹੈ। ਇੰਸਟਾਗ੍ਰਾਮ ਫੇਸਬੁੱਕ ਦੀ ਹੀ ਇਕ ਕੰਪਨੀ ਹੈ। ਉਸ ਨੇ ਆਨਲਾਈਨ ਪੋਸਟ 'ਚ ਕਿਹਾ ਕਿ ਅਸੀਂ ਇੰਸਟਾਗ੍ਰਾਮ 'ਤੇ ਉਤਪਾਦ ਖਰੀਦਣ ਦੀ ਸੁਵਿਧਾ ਦੇ ਰਹੇ ਹਾਂ। ਜੇਕਰ ਤੁਹਾਨੂੰ ਕੋਈ ਉਤਪਾਦ ਪਸੰਦ ਆਉਂਦਾ ਹੈ ਤਾਂ ਤੁਸੀਂ ਇੰਸਟਾਗ੍ਰਾਮ ਐਪ ਤੋਂ ਬਾਹਰ ਗਏ ਬਿਨ੍ਹਾਂ ਹੀ ਉਸ ਨੂੰ ਖਰੀਦ ਸਕਦੇ ਹੋ। ਕੰਪਨੀ ਨੇ ਕਿਹਾ ਕਿ ਚੈੱਕਆਊਟ ਬਟਨ ਦਬਾਉਂਦੇ ਹੀ ਉਪਭੋਗਤਾ ਨੂੰ ਸੰਬੰਧਤ ਉਤਪਾਦ ਦੇ ਆਕਾਰ ਅਤੇ ਰੰਗ ਸੰਬੰਧੀ ਬਦਲ ਚੁਣਨ ਨੂੰ ਮਿਲੇਗਾ। ਇਸ ਦੇ ਬਾਅਦ ਉਹ ਐਪ ਤੋਂ ਬਾਹਰ ਨਿਕਲੇ ਬਿਨ੍ਹਾਂ ਹੀ ਭੁਗਤਾਨ ਕਰ ਸਕਣਗੇ। ਇਸ ਤੋਂ ਪਹਿਲਾਂ ਉਪਭੋਗਤਾਵਾਂ ਨੂੰ ਇੰਸਟਾਗ੍ਰਾਮ 'ਤੇ ਕੋਈ ਉਤਪਾਦਨ ਪਸੰਦ ਆਉਣ 'ਤੇ ਉਸ ਨੂੰ ਖਰੀਦਣ ਲਈ ਸੰਬੰਧਤ ਈ-ਕਾਮਰਸ ਵੈੱਬਸਾਈਟ 'ਤੇ ਜਾਣਾ ਹੁੰਦਾ ਸੀ।

Aarti dhillon

This news is Content Editor Aarti dhillon