ਆਈਨੌਕਸ ਵਿੰਡ ਐਨਰਜੀ ਨੇ ਆਪਣੀ ਇਸ ਸਹਾਇਕ ਕੰਪਨੀ ''ਚ ਕੀਤਾ 800 ਕਰੋੜ ਰੁਪਏ ਦਾ ਨਿਵੇਸ਼

12/04/2023 2:22:17 PM

ਨਵੀਂ ਦਿੱਲੀ (ਭਾਸ਼ਾ) - Inox Wind Energy Limited (IWEL) ਨੇ Inox Wind Limited (IWL) ਵਿੱਚ 800 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਸਹਾਇਕ ਕੰਪਨੀ ਇਸ ਰਕਮ ਦੀ ਵਰਤੋਂ ਬਕਾਇਆ ਕਰਜ਼ੇ ਦੇ ਇੱਕ ਹਿੱਸੇ ਦੀ ਅਦਾਇਗੀ ਕਰਨ ਲਈ ਕਰੇਗੀ। ਕੰਪਨੀ ਨੇ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਕਿਹਾ ਕਿ, ''ਇਨੌਕਸ ਵਿੰਡ ਐਨਰਜੀ ਲਿਮਿਟੇਡ ਨੇ ਆਈਨੌਕਸ ਵਿੰਡ ਲਿਮਟਿਡ 'ਚ 800 ਕਰੋੜ ਰੁਪਏ ਦਾ ਨਿਵੇਸ਼ ਪੂਰਾ ਕੀਤਾ ਹੈ। ਇਸ ਧਨਰਾਸ਼ੀ ਦਾ ਇਸੇਤਮਾਲ IWL ਦੇ ਮੌਜੂਦਾ ਕਰਜ਼ੇ ਦੀ ਅਦਾਇਗੀ ਕਰਨ ਲਈ ਕੀਤਾ ਜਾਵੇਗਾ।''

ਇਹ ਵੀ ਪੜ੍ਹੋ - ਦਿੱਲੀ ਹਵਾਈ ਅੱਡੇ 'ਤੇ ਹੰਗਾਮਾ, ਯਾਤਰੀਆਂ ਨੇ ਸਪਾਈਸ ਜੈੱਟ ਖ਼ਿਲਾਫ਼ ਜੰਮ ਕੇ ਕੱਢੀ ਭੜਾਸ (ਵੀਡੀਓ)

ਇਸ ਤੋਂ ਇਲਾਵਾ ਆਈਨੌਕਸ ਵਿੰਡ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਕੈਲਾਸ਼ ਤਾਰਾਚੰਦਾਨੀ ਨੇ ਕਿਹਾ, “ਆਈਡਬਲਯੂਐੱਲ ਦੇ ਪ੍ਰਮੋਟਰ ਦੁਆਰਾ ਫੰਡਿੰਗ ਦਾ ਹਾਲ ਹੀ ਦਾ ਦੌਰ ਅਤੇ ਉਸ ਤੋਂ ਬਾਅਦ ਆਈਡਬਲਯੂਐੱਲ ਵਿੱਚ ਪੂੰਜੀ ਨਿਵੇਸ਼ ਕੰਪਨੀ ਦੇ ਸ਼ੁੱਧ ਕਰਜ਼ ਮੁਕਤ ਕੰਪਨੀ ਬਣਨ ਦੇ ਟੀਚੇ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਹੈ।

ਇਹ ਵੀ ਪੜ੍ਹੋ - ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ ਹੋਏ ਕਈ ਬਦਲਾਅ, ਹੁਣ ਲਾਗੂ ਹੋਣਗੇ ਇਹ ਨਿਯਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur