ਕੁਝ ਪ੍ਰਭਾਵਸ਼ਾਲੀ ਲੋਕਾਂ ਦੇ ਬਾਰੇ ''ਚ ਜਾਣਕਾਰੀ ਅਣਜਾਣੇ ''ਚ ਹੋਈ ਜਨਤਕ, ਨਿੱਜੀ ਸੂਚਨਾਵਾਂ ਨਹੀਂ: ਚੈਟਰਬਾਕਸ

05/22/2019 4:47:17 PM

ਨਵੀਂ ਦਿੱਲੀ — ਡਾਟਾ ਲੀਕ ਦੇ ਦੋਸ਼ਾਂ 'ਚ ਘਿਰੀ ਕੰਪਨੀ ਚੈਟਰਬਾਕਸ ਨੇ ਕਿਹਾ ਹੈ ਕਿ ਕੁਝ ਪ੍ਰਭਾਵਸ਼ਾਲੀ ਉਪਯੋਗਕਰਤਾਵਾਂ ਦੀ ਜਾਣਕਾਰੀਆਂ(ਡਾਟਾ) ਅਣਜਾਣੇ ਵਿਚ ਜਨਤਕ ਹੋਇਆ ਹੈ ਪਰ ਇਸ ਵਿਚ ਕਿਸੇ ਤਰ੍ਹਾਂ ਦੀ ਸੰਵੇਦਨਸ਼ੀਲ ਵਿਅਕਤੀਗਤ ਜਾਣਕਾਰੀ ਸ਼ਾਮਲ ਨਹੀਂ ਹੈ। ਮੁੰਬਈ ਦੀ ਇਸ ਕੰਪਨੀ ਨੇ ਕਿਹਾ ਹੈ ਕਿ ਨਿੱਜੀ ਸੂਚਨਾਵਾਂ ਲੀਕ ਹੋਣ ਦੀਆਂ ਖਬਰਾਂ ਗਲਤ ਹਨ। ਕੰਪਨੀ ਨੇ ਸਵੀਕਾਰ ਕੀਤਾ ਹੈ ਕਿ 'ਸੀਮਤ ਸੰਖਿਆ ਵਿਚ ਪ੍ਰਭਾਵਸ਼ਾਲੀ ਲੋਕਾਂ ਅਤੇ ਹਸਤੀਆਂ ਦੀ ਜਾਣਕਾਰੀ(ਡਾਟਾਬੇਸ) ਕਰੀਬ 72 ਘੰਟੇ ਤੱਕ ਆਨਲਾਈਨ ਮੌਜੂਦ ਰਿਹਾ।' ਕੰਪਨੀ ਨੇ ਮੰਗਲਵਾਰ ਦੇਰ ਬਿਆਨ ਜਾਰੀ ਕਰਕੇ ਕਿਹਾ, 'ਇਸ ਡਾਟਾਬੇਸ 'ਚ ਕੋਈ ਵੀ ਸੰਵੇਦਨਸ਼ੀਲ ਨਿੱਜੀ ਅੰਕੜੇ ਸ਼ਾਮਲ ਨਹੀਂ ਹਨ ਅਤੇ ਇਸ ਵਿਚ ਉਹ ਹੀ ਜਾਣਕਾਰੀਆਂ ਹਨ ਜਿਹੜੀਆਂ ਕਿ ਜਨਤਕ ਪਲੇਟਫਾਰਮ 'ਤੇ ਉਪਲੱਬਧ ਹਨ ਜਾਂ ਫਿਰ ਮਸ਼ਹੂਰ ਹਸਤੀਆਂ ਨੇ ਖੁਦ ਹੀ ਸਾਂਝੀਆਂ ਕੀਤੀਆਂ ਹੋਈਆਂ ਹਨ।' 

ਫੇਸਬੁੱਕ ਦੀ ਮਾਲਕੀ ਵਾਲੀ ਕੰਪਨੀ ਇੰਸਟਾਗ੍ਰਾਮ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਉਸਦੇ ਉਪਯੋਗਕਰਾਤਾਵਾਂ ਦੇ ਅੰਕੜਿਆਂ ਨੂੰ ਇਕ ਤੀਜੇ ਪੱਖ ਵਲੋਂ ਗਲਤ ਤਰੀਕੇ ਨਾਲ ਰੱਖਿਆ ਗਿਆ ਹੈ। ਕੰਪਨੀ ਦੇਖ ਰਹੀ ਹੈ ਕਿ ਕੀ ਉਸਦੀਆਂ ਨੀਤੀਆਂ ਦਾ ਉਲੰਘਣ ਹੋ ਰਿਹਾ ਹੈ। ਖਬਰਾਂ ਮੁਤਾਬਕ ਆਨਲਾਈਨ ਮੌਜੂਦ ਡਾਟਾਬੇਸ 'ਤੇ ਕਰੀਬ 4.9 ਕਰੋੜ ਅੰਕੜੇ ਉਪਲੱਬਧ ਹਨ ਜਿਸ ਵਿਚ ਇੰਸਟਾਗ੍ਰਾਮ ਦੇ ਲੱਖਾਂ ਪ੍ਰਭਾਵਸ਼ਾਲੀ ਉਪਯੋਗਕਰਤਾ, ਅਦਾਕਾਰਾਂ ਅਤੇ ਬ੍ਰਾਂਡ ਖਾਤਿਆਂ ਦੀ ਜਾਣਕਾਰੀ ਵੀ ਸ਼ਾਮਲ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਡਾਟਾਬੇਸ 'ਚ ਜਨਤਕ ਅੰਕੜੇ(ਜਿਵੇਂ ਬਾਇਓ, ਪ੍ਰੋਫਾਈਲ ਪਿੱਚਰ, ਫਾਲੋਅਰ ਦੀ ਸੰਖਿਆ ਤੋਂ ਇਲਾਵਾ ਉਪਯੋਗਕਰਤਾਵਾਂ ਦੀ  ਨਿੱਜੀ ਜਾਣਕਾਰੀ ਜਿਵੇਂ ਈ-ਮੇਲ, ਫੋਨ ਨੰਬਰ ਵੀ ਮੌਜੂਦ ਹਨ। ਇੰਸਟਾਗ੍ਰਾਮ ਦੇ ਬੁਲਾਰੇ ਨੇ ਇਕ ਈ-ਮੇਲ ਦੇ ਬਿਆਨ ਵਿਚ ਕਿਹਾ ਕਿ ਕੰਪਨੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਤੀਜੇ ਪੱਖ ਨੇ ਗਲਤ ਤਰੀਕੇ ਨਾਲ ਇੰਸਟਾਗ੍ਰਾਮ ਦੇ ਅੰਕੜਿਆਂ ਨੂੰ ਰੱਖਿਆ ਹੈ। ਇਹ ਵੀ ਸਪੱਸ਼ਟ ਨਹੀਂ ਹੈ ਕਿ ਚੈਟਰਬਾਕਸ ਦੇ ਡਾਟਾਬੇਸ 'ਤੇ ਉਲੱਬਧ ਫੋਨ ਨੰਬਰ ਅਤੇ ਈਮੇਲ ਇੰਸਟਾਗ੍ਰਾਮ ਤੋਂ ਆਏ ਹਨ ਜਾਂ ਕਿਤੋਂ ਹੋਰ। ਚੈਟਰਬਾਕਸ ਨੇ ਬਿਆਨ ਵਿਚ ਜ਼ੋਰ ਦਿੱਤਾ ਕਿ ਕੰਪਨੀ ਨੇ ਅਨੈਤਿਕ ਸਾਧਨਾਂ ਦੇ ਜ਼ਰੀਏ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕੀਤੀ ਹੈ।