ਚੌਥੀ ਤਿਮਾਹੀ ਦੇ ਨਤੀਜਿਆਂ ਤੋਂ ਬਾਅਦ ਇੰਫੋਸਿਸ ਦੇ ਸ਼ੇਅਰਾਂ ''ਚ ਆਈ 4 ਫੀਸਦੀ ਗਿਰਾਵਟ

04/21/2020 8:43:26 PM

ਨਵੀਂ ਦਿੱਲੀ-ਪ੍ਰਮੁੱਖ ਆਈ.ਟੀ. ਕੰਪਨੀ ਇੰਫੋਸਿਸ ਦੇ ਸ਼ੇਅਰਾਂ 'ਚ ਮੰਗਲਵਾਰ ਨੂੰ ਲਗਭਗ 4 ਫੀਸਦੀ ਦੀ ਗਿਰਾਵਟ ਆਈ ਹੈ। ਕੰਪਨੀ ਨੇ ਕੋਰੋਨਾ ਵਾਇਰਸ ਮਹਾਮਾਰੀ ਦਾ ਹਵਾਲਾ ਦਿੰਦੇ ਹੋਏ ਵਿੱਤ ਸਾਲ 2020-21 ਲਈ ਆਪਣਾ ਰੈਵਿਨਿਊ ਦ੍ਰਿਸ਼ ਦੇਣ ਤੋਂ ਗੁਰੇਜ਼ ਕੀਤਾ। ਮੰਨਿਆ ਜਾ ਰਿਹਾ ਹੈ ਕਿ ਮਹਾਮਾਰੀ ਕਾਰਣ ਨੇੜਲੇ ਭਵਿੱਖ 'ਚ ਉਸ ਦਾ ਕਾਰੋਬਾਰ ਪ੍ਰਭਾਵਿਤ ਹੋ ਸਕਦਾ ਹੈ।

ਇਸ ਦੇ ਚੱਲਦੇ ਕੰਪਨੀ ਦੇ ਸ਼ੇਅਰ ਬੀ.ਐੱਸ.ਈ. 3.85 ਫੀਸਦੀ ਡਿੱਗ ਕੇ 627.70 ਰੁਪਏ 'ਤੇ ਗਿਆ। ਐੱਨ.ਐੱਸ.ਈ. 'ਤੇ ਭਾਅ 3.90 ਫੀਸਦੀ ਘਟ ਕੇ 627.80 ਰੁਪਏ ਸੀ। ਇੰਫੋਸਿਸ ਨੇ ਸੋਮਵਾਰ ਨੂੰ ਬਾਜ਼ਾਰ ਬੰਦ ਹੋਣ ਤੋਂ ਬਾਅਦ ਆਪਣੇ ਤਿਮਾਹੀ ਨਤੀਜੇ ਜਾਰੀ ਕੀਤੇ ਸਨ ਜਿਸ 'ਚ ਉਸ ਦਾ ਇਕੱਠਾ ਹੋਇਆ ਸ਼ੁੱਧ ਲਾਭ 6.3 ਫੀਸਦੀ ਵਧਿਆ ਸੀ ਪਰ ਕੰਪਨੀ ਨੇ ਕੋਵਿਡ-19 ਦੇ ਕਹਿਰ ਵਿਚਾਲੇ ਯਕੀਨਨ ਦਾ ਹਵਾਲਾ ਦਿੰਦੇ ਹੋਏ ਵਿੱਤ ਸਾਲ 2020-21 ਲਈ ਰੈਵਿਨਿਊ ਦੇਣ ਤੋਂ ਗੁਰੇਜ਼ ਕੀਤਾ।


Karan Kumar

Content Editor

Related News