ਇਨਫੋਸਿਸ ਨੇ ਅਮਰੀਕਾ ''ਚ ਸਥਾਪਤ ਕੀਤਾ ਡਿਜ਼ੀਟਲ ਇਨੋਵੇਸ਼ਨ ਸੈਂਟਰ

02/13/2019 9:33:40 PM

ਨਵੀਂ ਦਿੱਲੀ-ਸੂਚਨਾ ਤਕਨੀਕੀ ਕੰਪਨੀ ਇਨਫੋਸਿਸ ਟੈਕਨਾਲੋਜੀਜ਼ ਨੇ ਅਮਰੀਕਾ 'ਚ ਇਕ ਨਵਾਂ ਡਿਜ਼ੀਟਲ ਇਨੋਵੇਸ਼ਨ ਸੈਂਟਰ ਖੋਲ੍ਹਿਆ ਹੈ। ਰੋਡ ਆਈਲੈਂਡ ਦੀ ਰਾਜਧਾਨੀ ਪ੍ਰੋਵੀਡੈਂਸ 'ਚ ਇਸ ਕੇਂਦਰ 'ਚ 100 ਤੋਂ ਜ਼ਿਆਦਾ ਕਰਮਚਾਰੀਆਂ ਦੀ ਭਰਤੀ ਕੀਤੀ ਗਈ ਹੈ।ਟੀ. ਸੀ. ਐੱਸ. ਤੋਂ ਬਾਅਦ ਭਾਰਤ ਦੀ ਇਸ ਦੂਜੀ ਸਭ ਤੋਂ ਵੱਡੀ ਸਾਫਟਵੇਅਰ ਸੇਵਾ ਬਰਾਮਦਕਾਰ ਕੰਪਨੀ ਇਨਫੋਸਿਸ ਨੇ ਇਕ ਬਿਆਨ 'ਚ ਕਿਹਾ ਹੈ ਕਿ ਉਸ ਨੇ ਰੋਡ ਆਈਲੈਂਡ 'ਚ 2022 ਤੱਕ 500 ਲੋਕਾਂ ਨੂੰ ਨੌਕਰੀ ਦੇ ਮੌਕੇ ਦੇਣ ਦਾ ਟੀਚਾ ਰੱਖਿਆ ਹੈ। ਇਨਫੋਸਿਸ ਅਗਲੇ 2 ਸਾਲਾਂ 'ਚ ਇਨ੍ਹਾਂ ਕੇਂਦਰਾਂ 'ਚ ਕਰੀਬ 10,000 ਸਥਾਨਕ ਲੋਕਾਂ ਨੂੰ ਨਿਯੁਕਤ ਕਰੇਗੀ। ਕੰਪਨੀ ਹੁਣ ਤੱਕ 7,600 ਤੋਂ ਜ਼ਿਆਦਾ ਨਵੇਂ ਕਰਮਚਾਰੀ ਭਰਤੀ ਕਰ ਚੁੱਕੀ ਹੈ।

Karan Kumar

This news is Content Editor Karan Kumar