ਇਨਫੋਸਿਸ ਦੇ ਨਤੀਜੇ ਉਮੀਦ ਤੋਂ ਬਿਹਤਰ

10/17/2018 1:13:05 PM

ਨਵੀਂ ਦਿੱਲੀ — ਦੇਸ਼ ਦੀ ਦੂਜੀ ਸਭ ਤੋਂ ਵੱਡੀ ਸਾਫਟਵੇਅਰ ਕੰਪਨੀ ਇਨਫੋਸਿਸ ਨੇ ਬਜ਼ਾਰ ਦੀਆਂ ਉਮੀਦਾਂ ਤੋਂ ਵਧੀਆ ਨਤੀਜੇ ਜਾਰੀ ਕੀਤੇ ਹਨ। ਜੁਲਾਈ-ਸਤੰਬਰ ਤਿਮਾਹੀ 'ਚ ਇਨਫੋਸਿਸ ਦੀ ਆਮਦਨ 'ਚ ਚੰਗਾ ਵਾਧਾ ਦੇਖਿਆ ਗਿਆ, ਪਰ ਰੁਪਏ 'ਚ ਗਿਰਾਵਟ ਦੇ ਬਾਵਜੂਦ ਉਸਦਾ ਮਾਰਜਨ ਲਗਭਗ ਸਥਿਰ ਰਿਹਾ। ਵਿਸ਼ਲੇਸ਼ਕ ਕੰਪਨੀ ਦੇ ਮਾਰਜਨ ਤੋਂ ਨਿਰਾਸ਼ ਹੋਏ ਕਿਉਂਕਿ ਜ਼ਿਆਦਾਤਰ ਬ੍ਰੋਕ੍ਰੇਜ ਫਰਮਾਂ ਨੇ ਵੀ ਰੁਪਏ ਦੀ ਨਰਮੀ ਨੂੰ ਦੇਖਦੇ ਹੋਏ ਓਪਰੇਟਿੰਗ ਮਾਰਜਨ ਵਿਚ 100 ਆਧਾਰ ਅੰਕ ਵਾਧੇ ਦੀ ਉਮੀਦ ਕੀਤੀ ਸੀ। 

ਵਿੱਤੀ ਸਾਲ 2019 ਦੀ ਦੂਜੀ ਤਿਮਾਹੀ 'ਚ ਇਨਫੋਸਿਸ ਦਾ ਮੁਨਾਫਾ 13.8 ਫੀਸਦੀ ਵਧ ਕੇ 4,110 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਇਨਫੋਸਿਸ ਦਾ ਮੁਨਾਫਾ 3,612 ਕਰੋੜ ਰੁਪਏ ਰਿਹਾ ਸੀ। ਵਿੱਤੀ ਸਾਲ 2019 ਦੀ ਦੂਜੀ ਤਿਮਾਹੀ 'ਚ ਇਨਫੋਸਿਸ ਦੀ ਰੁਪਏ 'ਚ ਆਮਦਨ 7.7 ਫੀਸਦੀ ਵਧ ਕੇ 20,609 ਕਰੋੜ ਰੁਪਏ ਪਹੁੰਚ ਗਈ ਹੈ। ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਇਨਫੋਸਿਸ ਦੀ ਆਮਦਨ 19,128 ਕਰੋੜ ਰੁਪਏ ਰਹੀ ਸੀ।

ਵਿੱਤੀ ਸਾਲ 2019 ਦੀ ਦੂਜੀ ਤਿਮਾਹੀ 'ਚ ਇਨਫੋਸਿਸ ਦੀ ਡਾਲਰ ਆਮਦਨ 3.2 ਫੀਸਦੀ ਵਧ ਕੇ 292.1 ਕਰੋੜ ਡਾਲਰ ਰਹੀ ਹੈ। ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਇਨਫੋਸਿਸ ਦੀ ਡਾਲਰ ਆਮਦਨ 283.1 ਕਰੋੜ ਡਾਲਰ ਰਹੀ ਸੀ। ਤਿਮਾਹੀ ਦਰ ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਇਨਫੋਸਿਸ ਦਾ ਏਬਿਟ 4,537 ਕਰੋੜ ਰੁਪਏ ਤੋਂ ਵਧ ਕੇ 4,894.4 ਕਰੋੜ ਰੁਪਏ ਰਿਹਾ ਹੈ। ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਇਨਫੋਸਿਸ ਦਾ ਏਬਿਟ ਮਾਰਜਨ 23.7 ਫੀਸਦੀ ਤੋਂ ਵਧ ਕੇ 23.75 ਫੀਸਦੀ ਰਿਹਾ ਹੈ।

ਇਨਫੋਸਿਸ ਨੇ ਵਿੱਤੀ ਸਾਲ 2019 ਲਈ ਕਾਨਸਟੈਂਟ ਕਰੰਸੀ 'ਚ ਆਮਦਨ ਦੇ 6 ਤੋਂ 8 ਫੀਸਦੀ ਗ੍ਰੋਥ ਦੇ ਅਨੁਮਾਨ ਨੂੰ ਬਰਕਰਾਰ ਰੱਖਿਆ ਹੈ। ਇਸ ਦੇ ਨਾਲ ਹੀ ਵਿੱਤੀ ਸਾਲ 2019 'ਚ ਮਾਰਜਿਨ ਦੇ 22-24 ਫੀਸਦੀ ਦੇ ਆਸਪਾਸ ਬਣੇ ਰਹਿਣ ਦੇ ਅੰਦਾਜ਼ੇ ਨੂੰ ਬਰਕਰਾਰ ਰੱਖਿਆ ਹੈ।