ਇੰਫੋਸਿਸ ਨੇ 6,000 ਫ੍ਰੈਸ਼ਰਸ ਨੂੰ ਕੀਤਾ ਹਾਇਰ, ਵਿੱਤੀ ਸਾਲ 2023 ’ਚ 50,000 ਨਵੀਂ ਹਾਇਰਿੰਗ ਦਾ ਟਾਰਗੈੱਟ

01/15/2023 10:52:38 AM

ਨਵੀਂ ਦਿੱਲੀ– ਆਈ. ਟੀ. ਕੰਪਨੀ ਇੰਫੋਸਿਸ ਨੇ 2022-23 ਦੀ ਤੀਜੀ ਤਿਮਾਹੀ ’ਚ ਕਰੀਬ 6,000 ਫ੍ਰੈਸ਼ਰਸ ਨੂੰ ਹਾਇਰ ਕੀਤਾ ਹੈ। ਵਿੱਤੀ ਸਾਲ 2023 ਦੀ ਸ਼ੁਰੂਆਤ ’ਚ ਕੰਪਨੀ ਨੇ 50,000 ਫ੍ਰੈਸ਼ਰ ਹਾਇਰਿੰਗ ਦਾ ਟਾਰਗੈੱਟ ਸੈੱਟ ਕੀਤਾ ਸੀ, ਜਿਨ੍ਹਾਂ ’ਚੋਂ 40,000 ਨੂੰ ਸਾਲ ਦੀ ਪਹਿਲੀ ਛਿਮਾਹੀ ’ਚ ਹਾਇਰ ਕੀਤਾ ਗਿਆ। ਕੰਪਨੀ ਦੇ ਮੁੱਖ ਵਿੱਤੀ ਅਧਿਕਾਰੀ ਨਿਲਾਂਜਨ ਰਾਏ ਨੇ ਕਿਹਾ ਕਿ ਕੰਪਨੀ ਇਸ ਸਾਲ ਦੌਰਾਨ ਆਪਣੇ ਸਾਲਾਨਾ ਹਾਇਰਿੰਗ ਟਾਰਗੈੱਟ ਨੂੰ ਹਾਸਲ ਕਰ ਲਵੇਗੀ। ਅਸੀਂ ਹਾਇਰਿੰਗ ਟਾਰਗੈੱਟ ਨੂੰ ਨਹੀਂ ਸੋਧਿਆ ਹੈ। ਅਸੀਂ ਲਗਾਤਾਰ ਹਾਇਰਿੰਗ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਕੰਪਨੀ ਕੋਲ ਫ੍ਰੈਸ਼ਰ ਇੰਜੀਨੀਅਰਸ ਦੀ ਬਹੁਤ ਵੱਡੀ ਗਿਣਤੀ ਹੈ, ਜਿਨ੍ਹਾਂ ਨੂੰ ਮੈਸੂਸ ’ਚ ਸਕੀਲਡ ਕੀਤਾ ਜਾ ਰਿਹਾ ਹੈ। ਅਸੀਂ ਉਨ੍ਹਾਂ ਨੂੰ ਸਿਖਲਾਈ ਦੇ ਰਹੇ ਹਾਂ।
ਹਾਇਰਿੰਗ ਦੀ ਰਫਤਾਰ ਹੋਈ ਹੌਲੀ
ਇੰਫੋਸਿਸ ਨੇ ਹਾਇਰਿੰਗ ਦੀ ਰਫਤਾਰ ਹੌਲੀ ਕਰ ਦਿੱਤੀ ਹੈ। ਇੰਫੋਸਿਸ ਨੇ ਇਸ ਸਾਲ ਦੀ ਪਹਿਲੀ ਤਿਮਾਹੀ ’ਚ 21,171 ਲੋਕਾਂ ਨੂੰ ਜੋੜਿਆ ਸੀ, ਪਰ ਦੂਜੀ ਤਿਮਾਹੀ ’ਚ ਹਾਇਰਿੰਗ ਨੂੰ ਅੱਧੇ ਨਾਲੋਂ ਵੱਧ ਘਟਾ ਕੇ 10,032 ਕਰ ਦਿੱਤਾ ਸੀ। ਤੀਜੀ ਤਿਮਾਹੀ ’ਚ ਕੰਪਨੀ ਨੇ 1,627 ਲੋਕਾਂ ਨੂੰ ਜੋੜਿਆ। ਤੁਹਾਨੂੰ ਦੱਸ ਦਈਏ ਕਿ ਅਮਰੀਕਾ ਸਮੇਤ ਯੂਰਪੀ ਦੇਸ਼ਾਂ ’ਚ ਮੰਦੀ ਦੇ ਖਦਸ਼ੇ ਕਾਰਨ ਕੰਪਨੀ ਦੇ ਕੰਮ ’ਤੇ ਅਸਰ ਹੋਇਆ ਹੈ। ਕੰਪਨੀ ਨੂੰ ਮੁੱਖ ਤੌਰ ’ਤੇ ਅਮਰੀਕਾ ਤੋਂ ਕੰਮ ਮਿਲਦਾ ਹੈ। ਉੱਥੇ ਹੀ ਮੰਦੀ ਕਾਰਣ ਵਰਕ ਆਰਡਰ ਮਿਲਣ ਦੀ ਰਫਤਾਰ ਹੌਲੀ ਹੋਈ ਹੈ। ਇਸ ਨੂੰ ਦੇਖਦੇ ਹੋਏ ਕੰਪਨੀ ਨੇ ਹਾਇਰਿੰਗ ’ਚ ਕਮੀ ਕੀਤੀ ਹੈ।
ਇੰਫੋਸਿਸ ਦਾ ਲਾਭ ਵਧ ਕੇ 6,586 ਕਰੋੜ ’ਤੇ
ਇੰਫੋਸਿਸ ਦਾ ਚਾਲੂ ਵਿੱਤੀ ਸਾਲ ਦੀ ਦਸੰਬਰ 2022 ’ਚ ਸਮਾਪਤ ਤੀਜੀ ਤਿਮਾਹੀ ਦਾ ਏਕੀਕ੍ਰਿਤ ਸ਼ੁੱਧ ਲਾਭ 13.4 ਫੀਸਦੀ ਵਧ ਕੇ 6,586 ਕਰੋੜ ਰੁਪਏ ’ਤੇ ਪਹੁੰਚ ਗਿਆ। ਪ੍ਰਮੁੱਖ ਆਈ. ਟੀ. ਕੰਪਨੀ ਨੇ ਦੱਸਿਆ ਕਿ ਪੂਰੇ ਵਿੱਤੀ ਸਾਲ ਦੌਰਾਨ ਉਸ ਦੀ ਆਮਦਨ 16-16.5 ਫੀਸਦੀ ਤੱਕ ਵਧ ਸਕਦੀ ਹੈ। ਵਿੱਤੀ ਸਾਲ 2021-22 ਦੀ ਤੀਜੀ ਤਿਮਾਹੀ ’ਚ ਇੰਫੋਸਿਸ ਦਾ ਸ਼ੁੱਧ ਲਾਭ 5,809 ਕਰੋੜ ਰੁਪਏ ਸੀ। ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ ਕੰਪਨੀ ਦੀ ਏਕੀਕ੍ਰਿਤ ਆਮਦਨ 20 ਫੀਸਦੀ ਵਧ ਕੇ 38,318 ਕਰੋੜ ਰੁਪਏ ਰਹੀ। ਕੰਪਨੀ ਨੇ ਪੂਰੇ ਵਿੱਤੀ ਸਾਲ ’ਚ ਆਮਦਨ ਦੇ ਅਨੁਮਾਨ ਨੂੰ ਵੀ ਵਧਾ ਕੇ 16-16.5 ਫੀਸਦੀ ਕਰ ਦਿੱਤਾ। ਇਹ ਅੰਕੜਾ ਪਹਿਲਾਂ 15-16 ਫੀਸਦੀ ਸੀ। ਇੰਫੋਸਿਸ ਦਾ ਲਾਭ ਅਤੇ ਆਮਦਨ, ਦੋਵੇਂ ਲਿਹਾਜ ਨਾਲ ਵਿਸ਼ਲੇਸ਼ਕਾਂ ਦੀ ਉਮੀਦ ਤੋਂ ਬਿਹਤਰ ਰਿਹਾ।

 ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

 

Aarti dhillon

This news is Content Editor Aarti dhillon