36 ਸਾਲ ''ਚ ਪਹਿਲੀ ਵਾਰ ਸ਼ੇਅਰ ਬਾਇਬੈਕ ਕਰੇਗੀ ਇੰਫੋਸਿਸ

08/19/2017 12:31:12 PM

ਨਵੀਂ ਦਿੱਲੀ—ਦੇਸ਼ ਦੀ ਦੂਜੀ ਵੱਡੀ ਆਈ. ਟੀ. ਕੰਪਨੀ ਇੰਫੋਸਿਸ 36 ਸਾਲ ਦੇ ਇਤਿਹਾਸ 'ਚ ਪਹਿਲੀ ਵਾਰ ਸ਼ੇਅਰਾਂ ਦੀ ਖਰੀਦਦਾਰੀ ਕਰਨ ਜਾ ਰਹੀ ਹੈ। ਅੱਜ ਹੋਈ ਬੋਰਡ ਮੀਟਿੰਗ 'ਚ ਕੰਪਨੀ ਨੇ ਖਰੀਦਦਾਰੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਖਰੀਦਦਾਰੀ 13 ਹਜ਼ਾਰ ਕਰੋੜ ਰੁਪਏ ਦੀ ਹੋਵੇਗੀ। 
1150 ਪ੍ਰਤੀ ਸ਼ੇਅਰ ਰੱਖੀ ਕੀਮਤ
ਕੰਪਨੀ ਵਲੋਂ ਬੀ. ਐੱਸ. ਈ. 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਕੰਪਨੀ ਇਹ ਖਰੀਦਦਾਰੀ 1150 ਰੁਪਏ ਦੇ ਪ੍ਰਾਈਸ 'ਤੇ ਕਰੇਗੀ। ਕੰਪਨੀ 11,30,43,478 ਸ਼ੇਅਰ ਦੀ ਖਰੀਦਦਾਰੀ ਕਰੇਗੀ ਜੋ ਕੰਪਨੀ ਦੇ ਕੁੱਲ ਸ਼ੇਅਰ ਦਾ 4.92 ਫੀਸਦੀ ਹੈ। ਕੰਪਨੀ ਮੁਤਾਬਕ ਇਹ ਕੀਮਤ 16 ਅਗਸਤ ਨੂੰ ਬੀ. ਐੱਸ. ਈ. ਅਤੇ ਐੱਨ. ਐੱਸ.ਈ. 'ਤੇ ਸ਼ੇਅਰ ਬੰਦ ਕੀਮਤ 'ਤੇ ਕਰੀਬ 18 ਫੀਸਦੀ ਪ੍ਰੀਮੀਅਮ 'ਤੇ ਹੈ। ਸ਼ੇਅਰ ਖਰੀਦਦਾਰੀ 'ਤੇ ਚਰਚਾ ਹੋਣ ਲੈ ਕੇ ਕੰਪਨੀ ਨੇ ਆਪਣੇ ਸ਼ੇਅਰਾਂ ਦਾ ਕਾਰੋਬਾਰ ਰੋਕ ਦਿੱਤਾ ਹੈ ਇਹ 22 ਅਗਸਤ ਨੂੰ ਦੁਬਾਰਾ ਖੁੱਲ੍ਹੇਗਾ।


ਵਿਸ਼ਾਲ ਸਿੱਦਾ ਦਾ ਅਸਤੀਫਾ
ਕੰਪਨੀ ਖਰੀਦਦਾਰੀ 'ਤੇ ਫੈਸਲਾ ਅਜਿਹੇ ਸਮੇਂ ਆਇਆ ਹੈ ਜਦ ਬੀਤੇ ਦਿਨ ਕੰਪਨੀ ਦੇ ਸੀ. ਈ. ਓ. ਨੇ ਅਸਤੀਫਾ ਦਿੱਤਾ। ਹਾਲਾਂਕਿ ਖਰੀਦਦਾਰੀ 'ਤੇ ਹੋਣ ਵਾਲੀ ਇਹ ਮੀਟਿੰਗ ਪਹਿਲਾਂ ਤੋਂ ਤੈਅ ਸੀ। ਇੰਫੋਸਿਸ ਤੋਂ ਅਸਤੀਫੇ ਦੇ ਕੁਝ ਦੇਰ ਬਾਅਦ ਕੰਪਨੀ ਬੋਰਡ ਨੇ ਵਿਸ਼ਾਲ ਸਿੱਕਾ ਦਾ ਸਾਥ ਨਹੀਂ ਦਿੱਤਾ ਹੈ। ਬੋਰਡ ਦਾ ਕਹਿਣਾ ਹੈ ਕਿ ਕੰਪਨੀ ਨੇ ਇਹ ਮੁੱਖ ਸੀ. ਈ. ਓ. ਨੂੰ ਖੋਹ ਦਿੱਤਾ ਹੈ। ਸਿੱਕਾ ਨੇ ਆਪਣੇ ਅਸਤੀਫੇ ਦਾ ਕਾਰਨ ਬੀਤੇ ਕੁਝ ਮਹੀਨਿਆਂ ਤੋਂ ਉਨ੍ਹਾਂ 'ਤੇ ਹੋ ਰਹੇ ਵਿਅਕਤੀਗਤ ਹਮਲਿਆਂ ਨੂੰ ਦੱਸਿਆ ਹੈ।