ਕੋਗਨੀਜੈਂਟ ਤੋਂ ਬਾਅਦ ਇੰਫੋਸਿਸ ਕਰੇਗੀ 10 ਹਜ਼ਾਰ ਕਰਮਚਾਰੀਆਂ ਦੀ ਛਾਂਟੀ

11/05/2019 3:53:13 PM

ਬੇਂਗਲੁਰੂ - ਦੇਸ਼ ਦੀ ਸਭ ਤੋਂ ਮਸ਼ਹੂਰ ਆਈ. ਟੀ. ਕੰਪਨੀ ਇੰਫੋਸਿਸ ਵੀ ਕੋਗਨੀਜੈਂਟ ਦੀ ਰਾਹ 'ਤੇ ਚੱਲ ਪਈ ਹੈ। ਕੰਪਨੀ ਵੱਡੇ ਪੱਧਰ 'ਤੇ ਛਾਂਟੀ ਕਰ ਰਹੀ ਹੈ। ਛਾਂਟੀ ਕ੍ਰਮਵਾਰ ਉਸੇ ਤਰ੍ਹਾਂ ਹੋ ਰਹੀ ਹੈ, ਜਿਵੇਂ ਕਾਗਨੀਜੈਂਟ ਕਰ ਰਹੀ ਹੈ। ਕੰਪਨੀ ਇਹ ਛਾਂਟੀਆਂ ਖਾਸਤੌਰ 'ਤੇ ਸੀਨੀਅਨ ਅਤੇ ਮੱਧ-ਪੱਧਰ ਦੇ ਆਧਾਰ 'ਤੇ ਕਰ ਰਹੀ ਹੈ। ਇਸ ਨਾਲ ਕੰਪਨੀ ਆਪਣੀ ਵਰਕਫੋਰਸ ਦੇ 10ਵੇਂ ਹਿੱਸੇ ਨੂੰ ਬਾਹਰ ਦਾ ਰਾਸਤਾ ਦਿਖਾਵੇਗੀ।

ਇਸ ਛਾਂਟੀ ਦੇ ਵਾਂਗ ਜਾੱਬ ਲੈਵਲ 6(jL6) ਤੋਂ ਕਰੀਬ 2200 ਕਰਮਚਾਰੀ ਬਾਹਰ ਕੀਤੇ ਜਾਣਗੇ। jL6, jL7 ਅਤੇ jL8 ਬ੍ਰੈਂਡ 'ਚ ਕੰਪਨੀ ਦੇ ਕੁੱਲ 30,092 ਕਰਮਚਾਰੀ ਹਨ। ਟਾਇਮਸ ਆਫ ਇੰਡਿਆ ਦੀ ਰਿਪੋਰਟ ਮੁਤਾਬਕ, ਕੰਪਨੀ jL3 ਅਤੇ ਉਸ ਤੋਂ ਹੇਠਲੇ ਪੱਧਰ 'ਤੇ ਆਪਣੇ ਵਰਕਫੋਰਸ ਦੇ 2-5 ਫੀਸਦੀ ਹਿੱਸੇ ਦੀ ਛਾਂਟੀ ਕਰੇਗੀ। ਇਸ ਦਾ ਮਤਲਬ ਇਸ ਪੱਧਰ 'ਤੇ ਕੁੱਲ 4000 ਤੋਂ 10000 ਕਰਮਚਾਰੀਆਂ ਨੂੰ ਰੱਖਿਆ ਜਾ ਸਕਦਾ ਹੈ। ਇੰਫੋਸਿਸ ਦੇ 86,558 ਕਰਮਚਾਰੀ ਹਨ। ਐਸੋਸੀਏਟ ਤੇ ਮਿਡਲ ਬੈਂਡ 'ਚ ਕੁੱਲ 1.1 ਲੱਖ ਕਰਮਚਾਰੀ ਕੰਮ ਕਰਦੇ ਹਨ।

50 ਸੀਨੀਅਰ ਅਧਿਕਾਰੀ ਹੋਣਗੇ ਬਾਹਰ
ਕੰਪਨੀ ਦੇ ਉੱਚ ਅਹੁਦਿਆਂ 'ਤੇ 971 ਕਰਮਚਾਰੀ ਹਨ। ਸਹਾਇਤ ਉਪ-ਰਾਸ਼ਟਰਪਤੀ, ਉਪ-ਰਾਸ਼ਟਰਪਤੀ, ਕਾਰਜਕਾਰੀ ਉਪ-ਰਾਸ਼ਟਰਪਤੀ ਵਰਗੇ ਚੋਟੀ ਦੇ ਅਧਿਕਾਰੀਆਂ ਨੂੰ ਵੀ ਬਾਹਰ ਦੇ ਰਾਸਤਾ ਦਿਖਾਇਆ ਜਾਵੇਗਾ।

ਸੂਤਰਾਂ ਮੁਤਾਬਕ ਇਹ ਛਾਂਟੀ ਫੋਕਸਡ ਅਤੇ ਟਾਰਗੇਟਿੰਡ ਢੰਗ ਨਾਲ ਹੋ ਰਹੀ ਹੈ। ਕੰਪਨੀ ਨੇ ਪਹਿਲਾਂ ਪ੍ਰਦਰਸ਼ਨ ਦੇ ਆਧਾਰ 'ਤੇ ਛਾਂਟੀ ਕੀਤੀ ਸੀ ਪਰ ਇਸ ਵਾਰ ਮਾਮਲਾ ਕੁਝ ਹੋਰ ਹੀ ਹੈ, ਜਿਸ ਸਦਕਾ ਜ਼ਿਆਦਾਤਰ ਲੋਕਾਂ ਨੂੰ ਬਾਹਰ ਦਾ ਰਾਸਤਾ ਦਿਖਾਇਆ ਜਾਵੇਗਾ। ਅਮਰੀਕਾ ਦੀ ਐੱਚ.ਐੱਫ.ਐੱਸ ਰੀਸਰਚ ਦੇ ਸੀ.ਈ.ਓ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਇੰਡਸਟਰੀ ਨੂੰ ਹੁਨਰ ਦਿਖਾਉਣ ਵਾਲੇ ਸਟਾਫ ਦੀ ਲੋੜ ਹੈ।

rajwinder kaur

This news is Content Editor rajwinder kaur