ਡਾਲਰ ਦੇ ਮੁਕਾਬਲੇ ਇਸ ਦਾਇਰੇ 'ਚ ਰਹਿ ਸਕਦੀ ਹੈ ਭਾਰਤੀ ਕਰੰਸੀ

11/14/2020 4:35:03 PM

ਨਵੀਂ ਦਿੱਲੀ— ਵਿੱਤੀ ਘਾਟਾ ਵਧਣ, ਮਹਿੰਗਾਈ ਦੇ ਉੱਚ ਪੱਧਰ 'ਤੇ ਪਹੁੰਚਣ ਅਤੇ ਸਰਕਾਰ ਦੀ ਉੱਚ ਉਧਾਰੀ ਕਾਰਨ ਭਾਰਤੀ ਕਰੰਸੀ ਆਉਣ ਵਾਲੇ ਹਫ਼ਤੇ 'ਚ ਦਬਾਅ 'ਚ ਰਹਿ ਸਕਦੀ ਹੈ।

ਹਾਲ ਹੀ 'ਚ ਜਾਰੀ ਹੋਏ ਅੰਕੜਿਆਂ ਮੁਤਾਬਕ, ਅਕਤੂਬਰ 'ਚ ਪ੍ਰਚੂਨ ਮਹਿੰਗਾਈ ਵੱਧ ਕੇ 7.61 ਫ਼ੀਸਦੀ 'ਤੇ ਪਹੁੰਚ ਗਈ, ਜੋ ਸਤੰਬਰ 'ਚ 7.27 ਫ਼ੀਸਦੀ ਸੀ।


ਮਹਿੰਗਾਈ ਵਧਣ ਨਾਲ ਰਿਜ਼ਰਵ ਬੈਂਕ ਵੱਲੋਂ ਵਿਆਜ ਦਰਾਂ 'ਚ 2020 'ਚ ਹੋਰ ਕਟੌਤੀ ਦੀ ਸੰਭਾਵਨਾ ਵੀ ਘੱਟ ਹੋ ਗਈ ਹੈ। ਹਾਲਾਂਕਿ, ਉਮੀਦ ਕੀਤੀ ਜਾ ਰਹੀ ਹੈ ਕਿ ਸ਼ੇਅਰ ਬਾਜ਼ਾਰਾਂ 'ਚ ਵਿਦੇਸ਼ੀ ਫੰਡਾਂ ਦੀ ਆਮਦ ਕਿਸੇ ਵੀ ਵੱਡੀ ਗਿਰਾਵਟ ਨੂੰ ਰੋਕ ਸਕਦੀ ਹੈ। ਕੁਝ ਅਨੁਮਾਨਾਂ ਅਨੁਸਾਰ, ਨਵੰਬਰ ਦੌਰਾਨ ਹੁਣ ਤੱਕ 20,000 ਕਰੋੜ ਰੁਪਏ ਤੋਂ ਵੱਧ ਵਿਦੇਸ਼ੀ ਫੰਡ ਦੇਸ਼ ਦੇ ਸ਼ੇਅਰ ਬਾਜ਼ਾਰਾਂ 'ਚ ਆ ਚੁੱਕਾ ਹੈ, ਨਤੀਜੇ ਵਜੋਂ ਭਾਰਤੀ ਕਰੰਸੀ 74.40 ਰੁਪਏ ਪ੍ਰਤੀ ਡਾਲਰ ਤੋਂ 75.60 ਰੁਪਏ ਪ੍ਰਤੀ ਡਾਲਰ ਦੇ ਦਾਇਰੇ 'ਚ ਰਹਿਣ ਦੀ ਸੰਭਾਵਨਾ ਹੈ।

ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਖੋਜ ਮੁਖੀ ਦੇਵਰਸ਼ ਵਾਕਿਲ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਰੁਪਿਆ ਸੀਮਤ ਦਾਇਰੇ 'ਚ ਰਹੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਤੇ ਯੂਰਪ 'ਚ ਵੱਧ ਰਹੇ ਕੋਵਿਡ ਮਾਮਲਿਆਂ ਨਾਲ ਡਾਲਰ ਕਮਜ਼ੋਰ ਹੋਵੇਗਾ। ਇਸ ਤੋਂ ਇਲਾਵਾ ਘਰੇਲੂ ਬਾਜ਼ਾਰਾਂ 'ਚ ਵਿਦੇਸ਼ੀ ਫੰਡਾਂ ਦੀ ਆਮਦ ਵੀ ਰੁਪਏ ਨੂੰ ਸਮਰਥਨ ਦੇਵੇਗੀ।


Sanjeev

Content Editor

Related News