ਸਰਕਾਰ ਦੀ ਮੁਦਰਾਸਫੀਤੀ ''ਤੇ ਨਜ਼ਰ, ਕੰਟਰੋਲ ''ਚ ਰਹੇਗੀ ਮਹਿੰਗਾਈ:ਸੀਤਾਰਮਣ

07/06/2019 4:13:05 PM

ਨਵੀਂ ਦਿੱਲੀ—ਬਜਟ 'ਚ ਪੈਟਰੋਲ ਅਤੇ ਡੀਜ਼ਲ 'ਤੇ ਉਤਪਾਦ ਡਿਊਟੀ ਅਤੇ ਸੈੱਸ ਵਧਣ ਨਾਲ ਮਹਿੰਗਾਈ ਵਧਣ ਦੇ ਖਦਸ਼ੇ ਦੇ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ਨੀਵਾਰ ਨੂੰ ਕਿਹਾ ਕਿ ਸਰਕਾਰ ਨੇ ਪਿਛਲੇ ਪੰਜ ਸਾਲ ਲਗਾਤਾਰ ਮੁਦਰਾਸਫੀਤੀ 'ਤੇ ਕੰਟਰੋਲ ਰੱਖਿਆ ਅਤੇ ਅੱਗੇ ਵੀ ਸਰਕਾਰ ਇਸ 'ਤੇ ਰੋਕ ਬਣਾਏ ਰੱਖੇਗੀ। ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾਂ ਬਜਟ ਪੇਸ਼ ਕਰਦੇ ਹੋਏ ਸੀਤਾਰਮਣ ਨੇ ਪੈਟਰੋਲ ਅਤੇ ਡੀਜ਼ਲ 'ਤੇ ਵਿਸ਼ੇਸ਼ ਵਾਧੂ ਉਤਪਾਦ ਡਿਊਟੀ ਅਤੇ ਸੜਕ ਅਤੇ ਅਵਸੰਰਚਨਾ ਨਾਲ ਮਹਿੰਗਾਈ 'ਤੇ ਦਬਾਅ ਵਧੇਗਾ। ਲੋਕਸਭਾ 'ਚ ਸਾਲ 2019-20 ਦਾ ਬਜਟ ਪੇਸ਼ ਕਰਨ ਦੇ ਬਾਅਦ ਸ਼ਨੀਵਾਰ ਨੂੰ ਇਥੇ ਪੱਤਰਕਾਰਾਂ ਨਾਲ ਗੱਲਬਾਤ 'ਚ ਵਿੱਤ ਮੰਤਰੀ ਨੇ ਮਹਿੰਗਾਈ 'ਤੇ ਸਵਾਲ 'ਤੇ ਕਿਹਾ ਕਿ ਸਰਕਾਰ ਨੇ ਪਿਛਲੇ ਪੰਜ ਸਾਲ ਮਹਿੰਗਾਈ ਨੂੰ ਲਗਾਤਾਰ ਕੰਟਰੋਲ 'ਚ ਰੱਖਿਆ ਹੈ। ਇਸ ਦੌਰਾਨ ਥੋਕ ਮਹਿੰਗਾਈ ਲਗਾਤਾਰ ਹੇਠਾਂ ਬਣੀ ਰਹੀ ਅਤੇ ਇਕ ਵਾਰ ਵੀ ਚਾਰ ਫੀਸਦੀ ਤੋਂ ਉੱਪਰ ਨਹੀਂ ਗਈ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਮਹਿੰਗਾਈ ਦੀ ਸਥਿਤੀ ਵਿਗੜੀ ਸਰਕਾਰ ਨੇ ਤੁਰੰਤ ਕਦਮ ਚੁੱਕੇ ਅਤੇ ਇਸ ਨੂੰ ਕੰਟਰੋਲ 'ਚ ਲਿਆਂਦਾ ਹੈ। ਸੀਤਾਰਮਣ ਨੇ ਮਹਿੰਗਾਈ ਦੇ ਸਵਾਲ 'ਤੇ ਕਿਹਾ ਕਿ ਮਹਿੰਗਾਈ ਕੰਟਰੋਲ 'ਚ ਰਹੇਗੀ। ਸਰਕਾਰ ਦੀ ਇਸ 'ਤੇ ਬਰਾਬਰ ਨਜ਼ਰ ਰਹੀ ਹੈ ਜਦੋਂ ਵੀ ਹਾਲਾਕ ਵਿਗੜੇ ਹਨ ਸਰਕਾਰ ਨੇ ਤੁਰੰਤ ਕਦਮ ਚੁੱਕੇ ਹਨ। ਪਿਛਲੇ ਪੰਜ ਸਾਲ ਦੇ ਦੌਰਾਨ 2014 'ਚ ਜਦੋਂ ਨਵੀਂ ਸਰਕਾਰ ਬਣੀ ਉਦੋਂ ਅਰਹਰ ਦਾਲ ਦੀ ਕੀਮਤ 200 ਰੁਪਏ 'ਤੇ ਪਹੁੰਚੀ ਸੀ, ਉੜਦ, ਮੂੰਗ ਦੀ ਕੀਮਤ ਵੀ ਆਸਮਾਨ ਛੂਹ ਰਹੀ ਸੀ। ਸਰਕਾਰ ਨੇ ਕਦਮ ਚੁੱਕੇ ਅਤੇ ਕੀਮਤ ਹੇਠਾਂ ਆਈ। ਵਰਣਨਯੋਗ ਹੈ ਕਿ ਜਿੰਸਾਂ ਦੀਆਂ ਕੀਮਤਾਂ 'ਚ ਤੇਜ਼ੀ 'ਤੇ ਕਾਬੂ ਰੱਖਣਾ ਸੀ। ਵਿੱਤ ਮੰਤਰੀ ਨੇ ਅਰਥਸ਼ਾਸਤਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਰਥਸ਼ਾਸਤਰੀ ਤਾਂ ਇਹ ਵੀ ਮੰਨਦੇ ਹਨ ਕਿ ਮੁਦਰਾਸਫੀਤੀ ਦਾ ਲਗਾਤਾਰ ਹੇਠਾਂ ਰਹਿਣਾ ਠੀਕ ਨਹੀਂ, ਇਸ ਦਾ ਆਰਥਿਕ ਵਾਧੇ 'ਤੇ ਵੀ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੁਦਰਾਸਫੀਤੀ ਦਾ ਇਕਦਮ ਹੇਠਾਂ ਜਾਂ ਬਹੁਤ ਉੱਪਰ ਹੋਣਾ ਠੀਕ ਨਹੀਂ ਹੈ। ਇਸ ਨੂੰ ਉਚਿਤ ਪੱਧਰ 'ਤੇ ਰੱਖਿਆ ਜਾਣਾ ਚਾਹੀਦਾ ਹੈ। ਦੇਸ਼ 'ਚ ਆਰਥਿਕ ਵਾਧਾ ਤੇ ਰੁਜ਼ਗਾਰ ਵਧਾਉਣ ਦੇ ਵਾਸਤੇ ਇਸ 'ਚ ਸੰਤੁਲਨ ਰੱਖਣ ਦੀ ਲੋੜ ਹੈ।

Aarti dhillon

This news is Content Editor Aarti dhillon