ਆਮ ਲੋਕਾਂ ਨੂੰ ਲੱਗੇਗਾ ਵੱਡਾ ਝਟਕਾ, ਵਧ ਸਕਦੇ ਹਨ ਸਾਬਣ ਤੇ ਬਿਸਕੁੱਟ ਦੇ ਭਾਅ, ਜਾਣੋ ਕਿਉਂ

01/11/2021 5:23:39 PM

ਨਵੀਂ ਦਿੱਲੀ — ਆਉਣ ਵਾਲੇ ਦਿਨਾਂ ’ਚ ਮਹਿੰਗਾਈ ਲੋਕਾਂ ਦੀ ਜੇਬ ’ਤੇ ਭਾਰੀ ਪੈ ਸਕਦੀ ਹੈ। ਖਪਤਕਾਰਾਂ ਨੂੰ ਆਪਣੇ ਰੋਜ਼ਾਨਾ ਦੇ ਸਮਾਨ ਲਈ ਪਹਿਲਾਂ ਨਾਲੋਂ ਜ਼ਿਆਦਾ ਪੈਸਾ ਖਰਚ ਕਰਨੇ ਪੈ ਸਕਦੇ ਹਨ। ਤੁਹਾਡੀਆਂ ਜੇਬਾਂ ’ਤੇ ਤੇਲ, ਸਾਬਣ, ਬਿਸਕੁੱਟ, ਟੁੱਥਪੇਸਟ ਵਰਗੀਆਂ ਚੀਜ਼ਾਂ ਦਾ ਖ਼ਰਚਾ ਭਾਰੀ ਪੈ ਸਕਦਾ ਹੈ। ਉਨ੍ਹਾਂ ਦਾ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਕਾਰਨ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਧਾਉਣ ਬਾਰੇ ਵਿਚਾਰ ਕਰ ਰਹੀਆਂ ਹਨ। ਇਨ੍ਹਾਂ ਵਿਚੋਂ ਕੁਝ ਕੰਪਨੀਆਂ ਤਾਂ ਪਹਿਲਾਂ ਹੀ ਕੀਮਤਾਂ ਵਿਚ ਵਾਧਾ ਕਰ ਚੁੱਕੀਆਂ ਹਨ, ਜਦਕਿ ਕੁਝ ਹੋਰ ਸਥਿਤੀ ’ਤੇ ਨਜ਼ਰ ਰੱਖ ਰਹੀਆਂ ਹਨ ਅਤੇ ਮਾਮਲੇ ਨੂੰ ਵੇਖ ਰਹੀਆਂ ਹਨ।

ਕੁਝ ਕੰਪਨੀਆਂ ਨੇ ਪਹਿਲਾਂ ਹੀ ਵਧਾ ਦਿੱਤੀਆਂ ਹਨ ਕੀਮਤਾਂ

ਐਫਐਮਸੀਜੀ ਰੋਜ਼ਾਨਾ ਖਪਤ ਵਾਲੀਆਂ ਚੀਜ਼ਾਂ ਦਾ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਮਾਰੀਕੋ ਅਤੇ ਕੁਝ ਹੋਰ ਪਹਿਲਾਂ ਹੀ ਕੀਮਤਾਂ ’ਚ ਵਾਧਾ ਕਰ ਚੁੱਕੀਆਂ ਹਨ, ਜਦੋਂ ਕਿ ਦੂਜੀਆਂ ਕੰਪਨੀਆਂ ਜਿਵੇਂ ਡਾਬਰ, ਪਾਰਲੇ ਅਤੇ ਪਤੰਜਲੀ ਇਸ ਸਥਿਤੀ ’ਤੇ ਡੂੰਘੀ ਨਿਗਰਾਨੀ ਰੱਖ ਰਹੀਆਂ ਹਨ। ਐਫਐਮਸੀਜੀ ਕੰਪਨੀਆਂ ਕੱਚੇ ਮਾਲ ਜਿਵੇਂ ਕਿ ਨਾਰਿਅਲ ਤੇਲ, ਹੋਰ ਖਾਣ ਵਾਲੇ ਤੇਲ, ਪਾਮ ਆਇਲ ਦੀਆਂ ਵਧਦੀਆਂ ਕੀਮਤਾਂ ਕਾਰਨ ਆਪਣੇ ਮਾਰਜਨ ਨੂੰ ਘਟ ਕਰ ਰਹੀਆਂ ਹਨ, ਪਰ ਉਹ ਆਪਣੇ ਉਤਪਾਦਾਂ ਦੀਆਂ ਕੀਮਤਾਂ ਨੂੰ ਜ਼ਿਆਦਾ ਦੇਰ ਤੱਕ ਸਥਿਰ ਨਹੀਂ ਰੱਖ ਸਕਣਗੀਆਂ। ਉਨ੍ਹਾਂ ਦਾ ਕੁਲ ਮਾਰਜਨ ਪ੍ਰਭਾਵਤ ਹੋ ਸਕਦਾ ਹੈ।

ਇਹ ਵੀ ਪੜ੍ਹੋ : ਵਟਸਐਪ ਤੇ ਫੇਸਬੁੱਕ ਦੀ ਨਵੀਂ ਪਾਲਸੀ ਤੋਂ ਲੋਕ ਪ੍ਰੇਸ਼ਾਨ, ਐਲਨ ਮਸਕ ਨੇ ਦਿੱਤੀ ਇਹ ਸਲਾਹ

ਪਾਰਲੇ ਵੀ ਕਰ ਰਹੀ ਕੀਮਤ ਵਧਾਉਣ ’ਤੇ ਵਿਚਾਰ 

ਪਾਰਲੇ ਉਤਪਾਦਾਂ ਦੇ ਨੇ ਕਿਹਾ ਕਿ ਪਿਛਲੇ ਤਿੰਨ ਚਾਰ ਮਹੀਨਿਆਂ ਦੌਰਾਨ ਅਸੀਂ ਖਾਣ ਵਾਲੇ ਤੇਲ ਵਰਗੀਆਂ ਚੀਜ਼ਾਂ ’ਚ ਮਹੱਤਵਪੂਰਨ ਵਾਧਾ ਵੇਖਿਆ ਹੈ। ਇਹ ਸਾਡੇ ਮਾਰਜਨ ਅਤੇ ਖਰਚਿਆਂ ਨੂੰ ਪ੍ਰਭਾਵਤ ਕਰ ਰਿਹਾ ਹੈ। ਇਸ ਸਮੇਂ ਅਸੀਂ ਕਿਸੇ ਕੀਮਤ ਵਿਚ ਵਾਧਾ ਨਹੀਂ ਕੀਤਾ ਹੈ, ਪਰ ਅਸੀਂ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਅਤੇ ਜੇ ਕੱਚੇ ਮਾਲ ’ਚ ਵਾਧੇ ਦਾ ਕ੍ਰਮ ਜਾਰੀ ਰਿਹਾ ਤਾਂ ਅਸੀਂ ਕੀਮਤਾਂ ਵਿਚ ਵਾਧਾ ਕਰਾਂਗੇ।

ਜਾਣੋ ਕਿੰਨੀਆਂ ਵਧ ਸਕਦੀਆਂ ਹਨ ਕੀਮਤਾਂ

ਕੰਪਨੀ ਅਧਿਕਾਰੀ ਨੂੰ ਕੀਮਤ ਵਿਚ ਵਾਧੇ ਬਾਰੇ ਪੁੱਛਿਆ ਗਿਆ ਤਾਂ ਸ਼ਾਹ ਨੇ ਕਿਹਾ, ਇਹ ਸਾਰੇ ਉਤਪਾਦਾਂ ਵਿਚ ਹੋਵੇਗਾ ਕਿਉਂਕਿ ਖਾਣ ਵਾਲੇ ਤੇਲ ਦੀ ਵਰਤੋਂ ਸਾਰੇ ਉਤਪਾਦਾਂ ਵਿਚ ਕੀਤੀ ਜਾਂਦੀ ਹੈ। ਇਹ ਵਾਧਾ ਘੱਟੋ-ਘੱਟ 4 ਤੋਂ 5 ਪ੍ਰਤੀਸ਼ਤ ਹੋ ਸਕਦਾ ਹੈ।

ਇਹ ਵੀ ਪੜ੍ਹੋ : ਲਗਾਤਾਰ ਵਧ ਰਹੀ ਹੈ ਐਲੋਨ ਮਸਕ ਦੀ ਦੌਲਤ, ਜਲਦ ਬਣ ਸਕਦੇ ਹਨ ਦੁਨੀਆ ਦੇ ਪਹਿਲੇ trillionaire

ਇਹ ਦਿੱਗਜ ਕੰਪਨੀਆਂ ਵੀ ਵਧਾ ਸਕਦੀਆਂ ਹਨ ਕੀਮਤਾਂ

ਡਾਬਰ ਇੰਡੀਆ ਦੇ ਅਧਿਕਾਰੀ ਨੇ ਕਿਹਾ ਕਿ ਹਾਲ ਹੀ ਦੇ ਮਹੀਨਿਆਂ ਵਿਚ ਕੁਝ ਖਾਸ ਚੀਜ਼ਾਂ ਜਿਵੇਂ ਆਂਵਲਾ ਅਤੇ ਸੋਨੇ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਆਉਣ ਵਾਲੇ ਸਮੇਂ ਵਿਚ ਅਸੀਂ ਕੁਝ ਵੱਡੀਆਂ ਜਿਣਸਾਂ ਵਿਚ ਮਹਿੰਗਾਈ ਦੀ ਸੰਭਾਵਨਾ ਨੂੰ ਵੇਖਦੇ ਹਾਂ। ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਖੁਦ ਕੱਚੇ ਮਾਲ ਦੀ ਕੀਮਤ ਵਿਚ ਹੋਏ ਵਾਧੇ ਨੂੰ ਸਹਿਣ ਕਰੀਏ ਅਤੇ ਕੁਝ ਚੁਣੇ ਹੋਏ ਮਾਮਲਿਆਂ ਵਿਚ ਹੀ ਕੀਮਤ ਵਿਚ ਵਾਜਬ ਵਾਧਾ ਹੋਵੇਗਾ। ਇਹ ਵਾਧਾ ਮਾਰਕੀਟ ਮੁਕਾਬਲੇ ਦੇ ਅਧਾਰ ਤੇ ਵੀ ਨਿਰਧਾਰਤ ਕੀਤਾ ਜਾ ਸਕਦਾ ਹੈ।

ਪਤੰਜਲੀ ਆਯੁਰਵੈਦ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਅਜੇ ‘ਦੇਖੋ ਅਤੇ ਇੰਤਜ਼ਾਰ ਕਰੋ’ ਦੀ ਸਥਿਤੀ ਵਿਚ ਹਨ ਅਤੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਸੰਕੇਤ ਦਿੱਤਾ ਕਿ ਉਹ ਵੀ ਉਸੇ ਦਿਸ਼ਾ ਵੱਲ ਵਧ ਰਹੀ ਹੈ। ਪਤੰਜਲੀ ਦੇ ਬੁਲਾਰੇ ਨੇ ਕਿਹਾ, ‘ਸਾਡੀ ਕੋਸ਼ਿਸ਼ ਹੈ ਕਿ ਬਾਜ਼ਾਰ ਵਿਚ ਹੋ ਰਹੇ ਉਤਰਾਅ-ਚੜ੍ਹਾਅ ਤੋਂ ਬਚਿਆ ਜਾਵੇ ਪਰ ਜੇ ਬਾਜ਼ਾਰ ਦੇ ਹਾਲਾਤ ਇਸ ਨੂੰ ਮਜਬੂਰ ਕਰਦੇ ਹਨ ਤਾਂ ਅਸੀਂ ਇਸ ਬਾਰੇ ਅੰਤਮ ਫੈਸਲਾ ਲਵਾਂਗੇ।’

ਇਹ ਵੀ ਪੜ੍ਹੋ : Facebook ਤੇ Whatsapp ਦੇ ਵਿਰੁੱਧ ਨਿਤਰੇ ਕਾਰੋਬਾਰੀ, ਜਾਣੋ ਕਿਉਂ ਕਰ ਰਹੇ ਬੈਨ ਕਰਨ ਦੀ ਮੰਗ

ਮੈਰੀਕੋ ਨੇ ਰੇਟ ਵਧਾਏ

ਸਫੋਲਾ ਅਤੇ ਪੈਰਾਸ਼ੂਟ ਨਾਰਿਅਲ ਤੇਲ ਵਰਗੇ ਬ੍ਰਾਂਡਾਂ ਦਾ ਨਿਰਮਾਣ ਕਰਨ ਵਾਲੇ ਮੈਰੀਕੋ ਨੇ ਕਿਹਾ ਕਿ ਉਹ ਮਹਿੰਗਾਈ ਦੇ ਦਬਾਅ ਹੇਠ ਹਨ ਅਤੇ ਇਸ ਲਈ ਉਨ੍ਹਾਂ ਨੂੰ ਕੀਮਤਾਂ ਵਿਚ ਵਾਧਾ ਕਰਨਾ ਪਿਆ। ਹਾਲ ਹੀ ਦੇ ਸਮੇਂ ਵਿਚ ਪਾਮ ਤੇਲ, ਨਾਰਿਅਲ, ਖਾਣ ਵਾਲੇ ਤੇਲਾਂ ਵਰਗੇ ਕਈ ਕੱਚੇ ਮਾਲਾਂ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। 

ਇਹ ਵੀ ਪੜ੍ਹੋ : ਸਸਤੇ 'ਚ ਸਿਲੰਡਰ ਖਰੀਦਣ ਲਈ Pocket wallet ਜ਼ਰੀਏ ਕਰੋ ਬੁਕਿੰਗ, ਮਿਲੇਗਾ 50 ਰੁਪਏ ਦਾ ਕੈਸ਼ਬੈਕ

ਨੋਟ — ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur