ਬਾਜ਼ਾਰ ਲਈ ਇਹ ਹਫ਼ਤਾ ਅਹਿਮ, ਸੋਮਵਾਰ ਨੂੰ ਜਾਰੀ ਹੋਣਗੇ ਮਹਿੰਗਾਈ ਅੰਕੜੇ

06/13/2021 12:50:08 PM

ਮੁੰਬਈ- ਪਿਛਲੇ ਲਗਭਗ ਇਕ ਮਹੀਨੇ ਤੋਂ ਮਹਾਮਾਰੀ ਕੋਵਿਡ-19 ਦੇ ਮਾਮਲਿਆਂ ਵਿਚ ਲਗਾਤਾਰ ਗਿਰਾਵਟ ਨਾਲ ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਬੀਤੇ ਹਫ਼ਤੇ ਲਗਾਤਾਰ ਚੌਥੀ ਹਫ਼ਤਾਵਾਰੀ ਤੇਜ਼ੀ ਦਰਜ ਕੀਤੀ ਗਈ ਅਤੇ ਨਵੇਂ ਰਿਕਾਰਡ ਪੱਧਰ 'ਤੇ ਬੰਦ ਹੋਏ।

ਹੁਣ ਆਉਣ ਵਾਲੇ ਹਫ਼ਤੇ ਵਿਚ ਮਹਾਮਾਰੀ ਦੀ ਲਾਗ ਅਤੇ ਟੀਕਾਕਰਨ ਦੀ ਗਤੀ ਦੇ ਨਾਲ, ਨਿਵੇਸ਼ਕ ਮਹਿੰਗਾਈ ਦੇ ਅੰਕੜੇ ਵੀ ਵੇਖਣਗੇ। ਮਈ ਲਈ ਪ੍ਰਚੂਨ ਅਤੇ ਥੋਕ ਮਹਿੰਗਾਈ ਦੇ ਅੰਕੜੇ ਸੋਮਵਾਰ ਨੂੰ ਜਾਰੀ ਕੀਤੇ ਜਾਣੇ ਹਨ। ਤੇਲ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਮਹਿੰਗਾਈ ਮਈ ਵਧਣ ਦੀ ਉਮੀਦ ਹੈ।

ਇਸ ਤੋਂ ਇਲਾਵਾ ਯੂ. ਐੱਸ. ਫੈਡਰਲ ਰਿਜ਼ਰਵ ਦੀ ਬੈਠਕ ਦਾ ਵੀ ਬਾਜ਼ਾਰ 'ਤੇ ਅਸਰ ਪਏਗਾ। ਫੈਡ ਦੋ ਦਿਨਾਂ ਦੀ ਬੈਠਕ ਤੋਂ ਬਾਅਦ ਬੁੱਧਵਾਰ ਨੂੰ ਮੁਦਰਾ ਨੀਤੀ 'ਤੇ ਬਿਆਨ ਜਾਰੀ ਕਰੇਗਾ। ਪਿਛਲੇ ਹਫ਼ਤੇ ਪੰਜ ਕਾਰੋਬਾਰੀ ਦਿਨਾਂ ਵਿਚੋਂ ਤਿੰਨ ਵਿਚ ਸੈਂਸੈਕਸ ਤੇਜ਼ੀ ਰਹੀ, ਜਦੋਂ ਕਿ ਮੰਗਲਵਾਰ ਅਤੇ ਬੁੱਧਵਾਰ ਨੂੰ ਗਿਰਾਵਟ ਦੇਖਣ ਨੂੰ ਮਿਲੀ। ਸੈਂਸੈਕਸ 374.71 ਅੰਕ ਯਾਨੀ 0.72 ਫ਼ੀਸਦੀ ਦੇ ਹਫ਼ਤਾਵਾਰੀ ਵਾਧੇ ਨਾਲ 52,474.76 'ਤੇ, ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਸ਼ੁੱਕਰਵਾਰ ਨੂੰ ਕਾਰੋਬਾਰ ਦੀ ਸਮਾਪਤੀ 'ਤੇ 129.10 ਅੰਕ ਭਾਵ 0.82  ਫ਼ੀਸਦੀ ਦੇ ਹਫ਼ਤਾਵਾਰੀ ਬੜ੍ਹਤ ਨਾਲ 15,799.35 ਦੇ ਰਿਕਾਰਡ ਪੱਧਰ' ਤੇ ਬੰਦ ਹੋਇਆ।

Sanjeev

This news is Content Editor Sanjeev