ਦੇਸ਼ 'ਚ ਮਹਿੰਗਾਈ ਦਾ ਕਹਿਰ ਮੁੜ ਜਾਰੀ, ਪਿਆਜ਼-ਟਮਾਟਰ ਦੀਆਂ ਵੱਧ ਰਹੀਆਂ ਕੀਮਤਾਂ ਬਣੀਆਂ ਲੋਕਾਂ ਲਈ ਆਫਤ

12/13/2023 11:08:22 AM

ਨਵੀਂ ਦਿੱਲੀ (ਭਾਸ਼ਾ)– ਦੇਸ਼ ਵਿਚ ਇਕ ਵਾਰ ਮੁੜ ਮਹਿੰਗਾਈ ਆਮ ਲੋਕਾਂ ’ਤੇ ਕਹਿਰ ਬਣ ਰਹੀ ਹੈ। ਖਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਪ੍ਰਚੂਨ ਮਹਿੰਗਾਈ ਦਰ 3 ਮਹੀਨਿਆਂ ਦੇ ਉੱਚ ਪੱਧਰ 5.55 ਫ਼ੀਸਦੀ ’ਤੇ ਪੁੱਜ ਗਈ। ਨੈਸ਼ਨਲ ਸਟੈਟਿਕਸ ਆਫਿਸ (ਐੱਨ. ਐੱਸ.ਓ.) ਨੇ ਜਾਰੀ ਅੰਕੜਿਆਂ ਦੇ ਹਵਾਲੇ ਤੋਂ ਕਿਹਾ ਕਿ ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਆਧਾਰਿਤ ਮਹਿੰਗਾਈ ਅਕਤੂਬਰ ਵਿਚ 4.87 ਫ਼ੀਸਦੀ ’ਤੇ ਸੀ। ਭਾਵੇਂ ਹੀ ਇਹ ਅੰਕੜਾ ਆਰ. ਬੀ. ਆਈ. ਦੇ ਟਾਲਰੈਂਸ ਬੈਂਡ ਦੇ ਉੱਪਰਲੇ ਪੱਧਰ ਤੋਂ ਹੇਠਾਂ ਹੈ ਪਰ ਅਕਤੂਬਰ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ। 

ਇਹ ਵੀ ਪੜ੍ਹੋ - ਮਹਿੰਗਾਈ ਦੀ ਮਾਰ 'ਚ ਗੰਢਿਆਂ ਤੋਂ ਬਾਅਦ ਲਸਣ ਨੇ ਮਚਾਈ ਤਬਾਹੀ, 400 ਰੁਪਏ ਪ੍ਰਤੀ ਕਿਲੋ ਹੋਈ ਕੀਮਤ

ਜਿੱਥੇ ਅਕਤੂਬਰ ਦੇ ਮਹੀਨੇ ਵਿਚ ਮਹਿੰਗਾਈ ਦਾ ਅੰਕੜਾ ਚਾਰ ਮਹੀਨਿਆਂ ਦੇ ਹੇਠਲੇ ਪੱਧਰ ਸੀ। ਹੁਣ ਇਹੀ ਅੰਕੜਾ ਤਿੰਨ ਮਹੀਨਿਆਂ ਦੇ ਹਾਈ ’ਤੇ ਚਲਾ ਗਿਆ ਸੀ। ਅਸਲ ਵਿਚ ਨਵੰਬਰ ਦੇ ਮਹੀਨੇ ਵਿਚ ਟਮਾਟਰ, ਪਿਆਜ਼ ਅਤੇ ਦਾਲਾਂ ਦੀਆਂ ਕੀਮਤਾਂ ਵਿ ਵਾਧੇ ਕਾਰਨ ਭੋਜਨ ਮਹਿੰਗਾਈ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਤੋਂ ਪਹਿਲਾਂ ਆਰ. ਬੀ. ਆਈ. ਗਵਰਨਰ ਨੇ ਮਹਿੰਗਾਈ ਦੇ ਅਨੁਮਾਨ ਵਿਚ ਕੋਈ ਬਦਲਾਅ ਨਹੀਂ ਕੀਤਾ ਸੀ।

ਇਹ ਵੀ ਪੜ੍ਹੋ - ਜਲਦੀ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਸਰਕਾਰ ਕਰ ਰਹੀ ਹੈ ਵੱਡੀ ਤਿਆਰੀ

ਐੱਨ. ਐੱਸ. ਓ. ਨੇ ਮੰਗਲਵਾਰ ਨੂੰ ਜਾਰੀ ਅੰਕੜਿਆਂ ਦੇ ਹਵਾਲੇ ਤੋਂ ਕਿਹਾ ਕਿ ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਆਧਾਰਿਤ ਮਹਿੰਗਾਈ ਅਕਤੂਬਰ ਵਿਚ 4.87 ਫ਼ੀਸਦੀ ’ਤੇ ਸੀ। ਮਹਿੰਗਾਈ ਦਰ ਵਿਚ ਅਗਸਤ ਤੋਂ ਗਿਰਾਵਟ ਆ ਰਹੀ ਹੈ। ਉਸ ਸਮੇਂ ਇਹ 6.83 ਫ਼ੀਸਦੀ ਸੀ। ਪਿਛਲੇ ਸਾਲ ਇਸੇ ਮਹੀਨੇ ਵਿਚ ਪ੍ਰਚੂਨ ਮਹਿੰਗਾਈ 5.88 ਫ਼ੀਸਦੀ ਦੇ ਪੱਧਰ ’ਤੇ ਸੀ।

ਇਹ ਵੀ ਪੜ੍ਹੋ - ਵੱਧਦੀ ਮਹਿੰਗਾਈ ਦੌਰਾਨ ਲੋਕਾਂ ਨੂੰ ਮਿਲੇਗੀ ਰਾਹਤ, ਹੁਣ ਇੰਨੇ ਰੁਪਏ ਸਸਤੇ ਹੋਣਗੇ ਗੰਢੇ

ਸ਼ਹਿਰਾਂ ਅਤੇ ਪਿੰਡਾਂ ਦੀ ਮਹਿੰਗਾਈ
ਅਧਿਕਾਰਕ ਅੰਕੜਿਆਂ ਮੁਤਾਬਕ ਖਾਣ ਵਾਲੀਆਂ ਵਸਤਾਂ ਦੀ ਮਹਿੰਗਾਈ ਦਰ ਨਵੰਬਰ ਮਹੀਨੇ ਵਿਚ ਵਧ ਕੇ 8.7 ਫ਼ੀਸਦੀ ਰਹੀ, ਜੋ ਅਕਤੂਬਰ ਵਿਚ 6.61 ਫ਼ੀਸਦੀ ਅਤੇ ਪਿਛਲੇ ਸਾਲ ਨਵੰਬਰ ਵਿਚ 4.67 ਫੀਸਦੀ ਸੀ। ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿਚ ਮਹਿੰਗਾਈ ਦਰ 5.85 ਫੀਸਦੀ, 5.26 ਫੀਸਦੀ ਰਹੀ ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ਵਿਚ 4.62 ਫੀਸਦੀ ਅਤੇ 5.12 ਫੀਸਦੀ ਸੀ। ਨਵੰਬਰ ਵਿਚ ਸਬਜ਼ੀਆਂ ਦੀ ਮਹਿੰਗਾਈ ਦਰ 17.7 ਫੀਸਦੀ ਰਹੀ। ਇਸ ਤੋਂ ਇਲਾਵਾ ਫਿਊਲ ਅਤੇ ਲਾਈਟ ਮਹਿੰਗਾਈ ਵਿਚ (-) 0.77 ਫੀਸਦੀ ਦੇਖਣ ਨੂੰ ਮਿਲੀ ਹੈ।

ਇਹ ਵੀ ਪੜ੍ਹੋ - ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ ਹੋਏ ਕਈ ਬਦਲਾਅ, ਹੁਣ ਲਾਗੂ ਹੋਣਗੇ ਇਹ ਨਿਯਮ

ਉਦਯੋਗਿਕ ਉਤਪਾਦਨ 11.7 ਫੀਸਦੀ ਵਧਿਆ, 16 ਮਹੀਨਿਆਂ ਦਾ ਉੱਚ ਪੱਧ
ਦੇਸ਼ ਵਿਚ ਉਦਯੋਗਿਕ ਉਤਪਾਦਨ ਦੀ ਵਿਕਾਸ ਦਰ ਅਕਤੂਬਰ ਵਿਚ 16 ਮਹੀਨਿਆਂ ਦੇ ਉੱਚ ਪੱਧਰ 11.7 ਫੀਸਦੀ ’ਤੇ ਪਹੁੰਚ ਗਈ। ਨਿਰਮਾਣ, ਮਾਈਨਿੰਗ ਅਤੇ ਬਿਜਲੀ ਖੇਤਰਾਂ ਦੇ ਚੰਗੇ ਪ੍ਰਦਰਸ਼ਨ ਨਾਲ ਇਹ ਤੇਜ਼ੀ ਆਈ ਹੈ। ਭਾਰਤ ਦੇ ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ. ਆਈ. ਪੀ.) ਪਿਛਲਾ ਉੱਚ ਪੱਧਰ ਜੂਨ, 2022 ਵਿਚ 12.6 ਫੀਸਦੀ ਰਿਹਾ ਸੀ। ਇਕ ਸਾਲ ਪਹਿਲਾਂ ਦੇ ਇਸੇ ਮਹੀਨੇ ਵਿਚ ਉਦਯੋਗਿਕ ਉਤਪਾਦਨ ਵਿਚ 4.1 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। 

ਇਹ ਵੀ ਪੜ੍ਹੋ - ਬੈਂਕ ਮੁਲਾਜ਼ਮਾਂ ਨੂੰ ਹੁਣ 17 ਫ਼ੀਸਦੀ ਵਧ ਕੇ ਮਿਲੇਗੀ ਤਨਖ਼ਾਹ, ਪੈਨਸ਼ਨਧਾਰਕਾਂ ਨੂੰ ਵੀ ਮਿਲੀ ਖ਼ੁਸ਼ਖ਼ਬਰੀ

ਅੰਕੜਿਆਂ ਮੁਤਾਬਕ ਅਕਤੂਬਰ ਮਹੀਨੇ ਵਿਚ ਨਿਰਮਾਣ ਖੇਤਰ ਦਾ ਉਤਪਾਦਨ 10.4 ਫੀਸਦੀ ਵਧਿਆ। ਮਾਈਨਿੰਗ ਖੇਤਰ ਦੀ ਵਿਕਾਸ ਦਰ 13.1 ਫੀਸਦੀ ਰਹੀ। ਉੱਥੇ ਹੀ ਬਿਜਲੀ ਖੇਤਰ ਦੇ ਉਤਪਾਦਨ ਵਿਚ 20.4 ਫੀਸਦੀ ਦਾ ਉਛਾਲ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਚਾਲੂ ਵਿੱਤੀ ਸਾਲ ਦੇ ਪਹਿਲੇ ਸੱਤ ਮਹੀਨਿਆਂ (ਅਪ੍ਰੈਲ-ਅਕਤੂਬਰ) ਵਿਚ ਦੇਸ਼ ਦੀ ਉਦਯੋਗਿਕ ਉਤਪਾਦਨ ਵਿਕਾਸ ਦਰ 6.9 ਫੀਸਦੀ ’ਤੇ ਪੁੱਜ ਗਈ।       

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur