ਚਾਲੂ ਵਿੱਤੀ ਸਾਲ 'ਚ ਮੁਦਰਾਸਫੀਤੀ 5.2 ਫ਼ੀਸਦੀ, ਅਜੇ ਮਹਿੰਗਾਈ ਨਾਲ ਜਾਰੀ ਰਹੇਗੀ ਲੜਾਈ : RBI

04/06/2023 1:41:39 PM

ਨਵੀਂ ਦਿੱਲੀ- ਭਾਰਤੀ ਰਿਜ਼ਰਵ (ਆਰ.ਬੀ.ਆਈ.) ਨੇ ਚਾਲੂ ਵਿੱਤੀ ਸਾਲ (2023-24) ਦੇ ਲਈ ਖੁਦਰਾ ਮੁਦਰਾਸਫੀਤੀ ਦੇ ਅਨੁਮਾਨ ਨੂੰ ਮਾਮੂਲੀ ਘਟਾ ਕੇ 5.2 ਫ਼ੀਸਦੀ ਕਰ ਦਿੱਤਾ ਹੈ। ਫਰਵਰੀ ਦੀ ਮੌਦਰਿਕ ਸਮੀਖਿਆ 'ਚ ਇਸ ਦੇ 5.3 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ। 
ਹਾਲਾਂਕਿ ਕੇਂਦਰੀ ਬੈਂਕ ਨੇ ਸਾਵਧਾਨ ਕੀਤਾ ਹੈ ਕਿ ਅਜੇ ਮਹਿੰਗਾਈ ਨਾਲ 'ਲੜਾਈ' ਖਤਮ ਨਹੀਂ ਹੋਈ ਹੈ। 

ਇਹ ਵੀ ਪੜ੍ਹੋ- ਜੌਨਸਨ ਐਂਡ ਜੌਨਸਨ ਟੈਲਕਮ ਪਾਊਡਰ ਕੈਂਸਰ ਮਾਮਲਿਆਂ 'ਚ ਪੀੜਤਾਂ ਨੂੰ 8.9 ਅਰਬ ਡਾਲਰ ਦੇਣ ਨੂੰ ਤਿਆਰ
ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀਰਵਾਰ ਨੂੰ 2023-24 ਦੀ ਪਹਿਲੀ ਦੋ-ਮਾਸਿਕ ਮੁਦਰਾ ਸਮੀਖਿਆ ਮੀਟਿੰਗ ਦੇ ਨਤੀਜਿਆਂ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਤੇਲ ਉਤਪਾਦਕ ਦੇਸ਼ਾਂ ਦੇ ਸੰਗਠਨ ਓਪੇਕ ਦੇ ਕੱਚੇ ਤੇਲ ਦੇ ਉਤਪਾਦਨ ਨੂੰ ਘਟਾਉਣ ਦੇ ਫ਼ੈਸਲੇ ਨਾਲ ਮਹਿੰਗਾਈ ਦਾ ਦ੍ਰਿਸ਼ਟੀਕੋਣ ਗਤੀਸ਼ੀਲ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ- ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਸ਼ੁਰੂਆਤੀ ਕਾਰੋਬਾਰ 'ਚ ਪੰਜ ਪੈਸੇ ਟੁੱਟਿਆ
ਦਾਸ ਨੇ ਕਿਹਾ ਕਿ ਆਮ ਮਾਨਸੂਨ ਦੌਰਾਨ ਜੇਕਰ ਕੱਚੇ ਤੇਲ ਦੀਆਂ ਕੀਮਤਾਂ ਔਸਤਨ 80 ਡਾਲਰ ਪ੍ਰਤੀ ਬੈਰਲ ਰਹਿੰਦੀਆਂ ਹਨ ਤਾਂ ਚਾਲੂ ਵਿੱਤੀ ਸਾਲ 'ਚ ਪ੍ਰਚੂਨ ਮਹਿੰਗਾਈ ਦਰ 5.2 ਫ਼ੀਸਦੀ ਰਹੇਗੀ। ਜੂਨ ਤਿਮਾਹੀ 'ਚ ਮਹਿੰਗਾਈ ਦਰ 5.1 ਫ਼ੀਸਦੀ ਰਹਿਣ ਦਾ ਅਨੁਮਾਨ ਹੈ। ਸਤੰਬਰ ਅਤੇ ਦਸੰਬਰ ਤਿਮਾਹੀ 'ਚ ਇਹ ਵਧ ਕੇ 5.4 ਫ਼ੀਸਦੀ 'ਤੇ ਪਹੁੰਚ ਸਕਦੀ ਹੈ। ਇਸ ਤੋਂ ਬਾਅਦ ਮਾਰਚ 2024 ਦੀ ਤਿਮਾਹੀ 'ਚ ਇਸ ਦੇ 5.2 ਫ਼ੀਸਦੀ 'ਤੇ ਆਉਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ-  ਸੁਆਦ ’ਚ ਮਹਿੰਗਾਈ ਦਾ ਤੜਕਾ, ਥੋਕ ਦੇ ਮੁਕਾਬਲੇ ਪ੍ਰਚੂਨ ’ਚ ਮਸਾਲਿਆਂ ਦੇ ਰੇਟ ਦੁੱਗਣੇ
ਦਾਸ ਨੇ ਕਿਹਾ ਕਿ ਜਦੋਂ ਤੱਕ ਮਹਿੰਗਾਈ ਸੰਤੋਸ਼ਜਨਕ ਦਾਇਰੇ 'ਚ ਨਹੀਂ ਆਉਂਦੀ ਹੈ, ਕੇਂਦਰੀ ਬੈਂਕ ਦੀ ਇਸ ਦੇ ਖ਼ਿਲਾਫ਼ "ਲੜਾਈ" ਜਾਰੀ ਰਹੇਗੀ। ਰਿਜ਼ਰਵ ਬੈਂਕ ਨੂੰ ਮਹਿੰਗਾਈ ਦਰ ਨੂੰ 4 ਫ਼ੀਸਦੀ (2 ਫ਼ੀਸਦੀ ਉੱਪਰ ਜਾਂ ਹੇਠਾਂ) ਦੇ ਦਾਇਰੇ 'ਚ ਰੱਖਣ ਦਾ ਟੀਚਾ ਦਿੱਤਾ ਗਿਆ ਹੈ। ਰਿਟੇਲ ਮਹਿੰਗਾਈ ਦੋ ਮਹੀਨਿਆਂ ਤੋਂ ਰਿਜ਼ਰਵ ਬੈਂਕ ਦੇ ਤਸੱਲੀਬਖਸ਼ ਪੱਧਰ ਤੋਂ ਉਪਰ ਬਣੀ ਹੋਈ ਹੈ। ਫਰਵਰੀ 'ਚ ਇਹ 6.44 ਫ਼ੀਸਦੀ 'ਤੇ ਸੀ।

ਇਹ ਵੀ ਪੜ੍ਹੋ- ਕੱਚੇ ਤੇਲ ਦੇ ਉਤਪਾਦਨ ’ਚ ਰੋਜ਼ਾਨਾ ਹੋਵੇਗੀ 1.16 ਮਿਲੀਅਨ ਬੈਰਲ ਉਤਪਾਦਨ ਦੀ ਕਟੌਤੀ, ਭੜਕੇਗੀ ਮਹਿੰਗਾਈ ਦੀ ਅੱਗ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

Aarti dhillon

This news is Content Editor Aarti dhillon