ਡੀ. ਪੀ. ਆਈ. ਆਈ. ਟੀ. ਦੇ ਸਕੱਤਰ ਮਹਾਪਾਤਰ ਦਾ ਸ਼ਨੀਵਾਰ ਨੂੰ ਦਿਹਾਂਤ

06/19/2021 3:44:15 PM

ਨਵੀਂ ਦਿੱਲੀ- ਉਦਯੋਗ ਤੇ ਅੰਦਰੂਨੀ ਵਪਾਰ ਵਿਭਾਗ (ਡੀ. ਪੀ. ਆਈ. ਆਈ. ਟੀ.) ਦੇ ਸਕੱਤਰ ਡਾ. ਗੁਰੂ ਪ੍ਰਸਾਦ ਮਹਾਪਾਤਰ ਦਾ ਕੋਵਿਡ-19 ਨਾਲ ਜੁੜੀ ਸਮੱਸਿਆ ਕਾਰਨ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਣਜ ਮੰਤਰੀ ਪਿਯੂਸ਼ ਗੋਇਲ ਅਤੇ ਕੈਬਨਿਟ ਸਕੱਤਰ ਰਾਜੀਵ ਗੌਬਾ ਨੇ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਕ ਟਵੀਟ ਵਿਚ ਕਿਹਾ, "ਡੀ. ਪੀ. ਆਈ. ਆਈ. ਟੀ. ਸਕੱਤਰ ਮਹਾਪਾਤਰ ਦੇ ਦਿਹਾਂਤ ‘ਤੇ ਦੁਖੀ ਹਾਂ। ਮੈਂ ਗੁਜਰਾਤ ਤੇ ਕੇਂਦਰ ਵਿਚ ਵੱਡੇ ਪੱਧਰ 'ਤੇ ਉਨ੍ਹਾਂ ਨਾਲ ਕੰਮ ਕੀਤਾ ਸੀ। ਉਨ੍ਹਾਂ ਨੂੰ ਪ੍ਰਸ਼ਾਸਕੀ ਮਸਲਿਆਂ ਦੀ ਡੂੰਘੀ ਸਮਝ ਸੀ ਅਤੇ ਉਹ ਆਪਣੀ ਨਵੀਨ ਉਤਸ਼ਾਹ ਲਈ ਜਾਣੇ ਜਾਂਦੇ ਸਨ।"

ਵਣਜ ਮੰਤਰੀ ਪਿਯੂਸ਼ ਗੋਇਲ ਟਵੀਟ ਵਿਚ ਕਿਹਾ, "ਡਾ. ਗੁਰੂ ਪ੍ਰਸਾਦ ਮਹਾਪਾਤਰ ਦੇ ਦਿਹਾਂਤ ਨਾਲ ਮੈਂ ਅਤਿਅੰਤ ਦੁਖ਼ੀ ਹਾਂ। ਉਨ੍ਹਾਂ ਦੇ ਪਰਿਵਰ ਤੇ ਮਿੱਤਰਾਂ ਨਾਲ ਮੈਂ ਦੁਖ਼ ਦਾ ਪ੍ਰਗਟਾਵਾ ਕਰਦਾ ਹਾਂ।'' ਕੈਬਨਿਟ ਸਕੱਤਰ ਰਾਜੀਵ ਗੌਬਾ ਨੇ ਵੀ ਮਹਾਪਾਤਰ ਦੇ ਦਿਹਾਂਤ 'ਤੇ ਦੁਖ਼ ਦਾ ਪ੍ਰਗਟਾਵਾ ਕੀਤਾ। ਰਾਜੀਵ ਗੌਬਾ ਨੇ ਕਿਹਾ ਕਿ ਡਾ. ਮਹਾਪਾਤਰਾ ਮੇਰੇ ਪਿਆਰੇ ਸਹਿਯੋਗੀ ਸਨ। ਗੁਜਰਾਤ ਕੈਡਰ ਦੇ 1986 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆ. ਪੀ. ਐੱਸ.) ਦੇ ਅਧਿਕਾਰੀ ਮਹਾਪਾਤਰ ਅਗਸਤ 2019 ਵਿਚ ਡੀ. ਪੀ. ਆਈ. ਆਈ. ਟੀ. ਦੇ ਸਕੱਤਰ ਬਣੇ ਸਨ। ਉਸ ਤੋਂ ਪਹਿਲਾਂ ਉਹ ਭਾਰਤੀ ਹਵਾਬਾਜ਼ੀ ਅਥਾਰਿਟੀ (ਏ. ਏ. ਆਈ.) ਦੇ ਚੇਅਰਮੈਨ ਸਨ ਉਹ ਵਣਜ ਵਿਭਾਗ ਵਿਚ ਸੰਯੁਕਤ ਸਕੱਤਰ ਵੀ ਰਹੇ ਸਨ। ਗੁਜਰਾਤ ਸਰਕਾਰ ਵਿਚ ਮਹਾਪਾਤਰ ਸੂਰਤ ਦੇ ਨਿਗਮ ਕਮਿਸ਼ਨਰ ਵੀ ਰਹੇ ਸਨ।

Sanjeev

This news is Content Editor Sanjeev