ਇੰਡਸਇੰਡ ਬੈਂਕ ਦਾ ਮੁਨਾਫਾ 62.2 ਫੀਸਦੀ ਘਟਿਆ

05/22/2019 4:55:20 PM

ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਚੌਥੀ ਤਿਮਾਹੀ 'ਚ ਇੰਡਸਇੰਡ ਬੈਂਕ ਦਾ ਮੁਨਾਫਾ 62.2 ਫੀਸਦੀ ਘਟ ਕੇ 360.1 ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਇੰਡਸਇੰਡ ਬੈਂਕ ਦਾ ਮੁਨਫਾ 953 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2019 ਦੀ ਚੌਥੀ ਤਿਮਾਹੀ 'ਚ ਇੰਡਸਇੰਡ ਬੈਂਕ ਦੀ ਵਿਆਜ ਆਮਦਨ 11.2 ਫੀਸਦੀ ਵਧ ਕੇ 2,232.4 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਇੰਡਸਇੰਡ ਬੈਂਕ ਦੀ ਵਿਆਜ ਆਮਦਨ 2,007.6 ਕਰੋੜ ਰੁਪਏ ਰਹੀ ਸੀ। 
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਇੰਡਸਇੰਡ ਬੈਂਕ ਦਾ ਗ੍ਰਾਮ ਐੱਨ.ਪੀ.ਏ. 1.13 ਫੀਸਦੀ ਤੋਂ ਵਧ ਕੇ 2.10 ਫੀਸਦੀ ਅਤੇ ਨੈੱਟ ਐੱਨ.ਪੀ.ਏ. 0.59 ਫੀਸਦੀ ਤੋਂ ਵਧ ਕੇ 1.21 ਫੀਸਦੀ ਰਿਹਾ ਹੈ। 
ਰੁਪਏ 'ਚ ਦੇਖੀਏ ਤਾਂ ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਬੈਂਕ ਦਾ ਗ੍ਰਾਸ ਐੱਨ.ਪੀ.ਏ. 1968 ਕਰੋਡ ਰੁਪਏ ਤੋਂ ਵਧ ਕੇ 3947 ਕਰੋੜ ਰੁਪਏ ਰਿਹਾ ਹੈ ਜਦੋਂਕਿ ਨੈੱਟ ਐੱਨ.ਪੀ.ਏ. 1,029 ਕਰੋੜ ਰੁਪਏ ਤੋਂ ਵਧ ਕੇ 2,248 ਕਰੋੜ ਰੁਪਏ ਰਿਹਾ ਹੈ।
ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਇੰਡਸਇੰਡ ਬੈਂਕ ਦੀ ਪ੍ਰੋਵਿਜਨਿੰਗ 78.7 ਕਰੋੜ ਰੁਪਏ ਤੋਂ ਵਧ ਕੇ 90.7 ਕਰੋੜ ਰੁਪਏ ਰਹੀ ਹੈ ਜਦੋਂਕਿ ਪਿਛਲੇ ਸਾਲ ਇਸ ਤਿਮਾਹੀ 'ਚ ਪ੍ਰੋਵਿਜਨਿੰਗ 86 ਕਰੋੜ ਰੁਪਏ ਰਹੀ ਸੀ।

Aarti dhillon

This news is Content Editor Aarti dhillon