ਭਾਰਤ-UAE ਵਿਚਕਾਰ ਜਲਦ ਲਾਗੂ ਹੋ ਸਕਦਾ ਹੈ ਮੁਕਤ ਵਪਾਰ ਸਮਝੌਤਾ, 6090 ਵਸਤਾਂ ਦਾ ਹੋਵੇਗਾ ਡਿਊਟੀ ਮੁਕਤ ਨਿਰਯਾਤ

03/28/2022 2:54:34 PM

ਦੁਬਈ : ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚਕਾਰ ਮੁਕਤ ਵਪਾਰ ਸਮਝੌਤਾ (ਐਫਟੀਏ) ਇਸ ਸਾਲ 1 ਮਈ ਤੋਂ ਲਾਗੂ ਹੋ ਸਕਦਾ ਹੈ। ਸਮਝੌਤੇ ਦੇ ਤਹਿਤ ਟੈਕਸਟਾਈਲ, ਖੇਤੀਬਾੜੀ, ਸੁੱਕੇ ਮੇਵੇ, ਰਤਨ ਅਤੇ ਗਹਿਣੇ ਵਰਗੇ ਖੇਤਰਾਂ ਤੋਂ 6,090 ਵਸਤਾਂ ਦੇ ਘਰੇਲੂ ਨਿਰਯਾਤਕਾਂ ਨੂੰ ਯੂਏਈ ਦੇ ਬਾਜ਼ਾਰ ਤੱਕ ਡਿਊਟੀ ਮੁਕਤ ਪਹੁੰਚ ਮਿਲੇਗੀ।

ਇਹ ਵੀ ਪੜ੍ਹੋ : ਤਿੰਨ ਸਾਲਾਂ 'ਚ 10 ਪਰਮਾਣੂ ਰਿਐਕਟਰ ਦਾ ਨਿਰਮਾਣ ਕਰੇਗਾ ਭਾਰਤ, 1.05 ਲੱਖ ਕਰੋੜ ਰੁਪਏ ਦੀ ਆਵੇਗੀ ਲਾਗਤ

ਭਾਰਤ ਅਤੇ UAE ਨੇ ਫਰਵਰੀ ਵਿੱਚ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (CEPA) 'ਤੇ ਦਸਤਖਤ ਕੀਤੇ ਸਨ। ਇਸ ਦਾ ਉਦੇਸ਼ ਅਗਲੇ ਪੰਜ ਸਾਲਾਂ ਵਿੱਚ ਦੁਵੱਲੇ ਵਪਾਰ ਨੂੰ ਮੌਜੂਦਾ 60 ਅਰਬ ਡਾਲਰ ਤੋਂ ਵਧਾ ਕੇ 100 ਅਰਬ ਡਾਲਰ ਕਰਨਾ ਹੈ।

ਕੇਂਦਰੀ ਮੰਤਰੀ ਨੇ ਕਿਹਾ, “ਇਸ ਸਮਝੌਤੇ ਬਾਰੇ ਵੇਰਵੇ ਜਾਰੀ ਕਰ ਦਿੱਤੇ ਗਏ ਹਨ ਅਤੇ ਹੁਣ ਅਸੀਂ ਆਪਣੀਆਂ ਸਾਰੀਆਂ ਕਾਗਜ਼ੀ ਕਾਰਵਾਈਆਂ ਨੂੰ ਪੂਰਾ ਕਰਨ, ਸਾਰੀਆਂ ਕਸਟਮ ਨੋਟੀਫਿਕੇਸ਼ਨਾਂ ਨੂੰ ਤੇਜ਼ੀ ਨਾਲ ਜਾਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਉਮੀਦ ਹੈ ਕਿ ਇਸਨੂੰ 1 ਮਈ 2022 ਤੱਕ ਸ਼ੁਰੂ ਕੀਤਾ ਜਾ ਸਕਦਾ ਹੈ।
ਗੋਇਲ ਨੇ ਦੁਬਈ ਐਕਸਪੋ ਵਿੱਚ ਕਿਹਾ, “ਅਸੀਂ ਵਰਤਮਾਨ ਵਿੱਚ ਯੂਏਈ ਨੂੰ ਲਗਭਗ 26 ਬਿਲੀਅਨ ਡਾਲਰ ਦੇ ਸਮਾਨ ਦੀ ਬਰਾਮਦ ਕਰ ਰਹੇ ਹਾਂ। ਇਸ 'ਚ ਪਹਿਲੇ ਦਿਨ ਹੀ ਵਸਤੂਆਂ 'ਤੇ ਲਗਪਗ 90 ਫੀਸਦੀ ਕਸਟਮ ਡਿਊਟੀ ਖਤਮ ਕਰ ਦਿੱਤੀ ਜਾਵੇਗੀ। ਅਗਲੇ ਪੰਜ ਜਾਂ ਦਸ ਸਾਲਾਂ ਵਿੱਚ ਬਾਕੀ ਬਚੀਆਂ 9.5 ਫੀਸਦੀ (ਲਗਭਗ 1,270 ਵਸਤਾਂ) 'ਤੇ ਕਸਟਮ ਡਿਊਟੀ ਵੀ ਜ਼ੀਰੋ ਹੋ ਜਾਵੇਗੀ।

ਇਹ ਵੀ ਪੜ੍ਹੋ : ਇਨ੍ਹਾਂ ਸੈਕਟਰਾਂ 'ਚ ਆਏਗਾ ਨੌਕਰੀਆਂ ਦਾ ਹੜ੍ਹ, ਵਿੱਤੀ ਸਾਲ 2025-26 ਤੱਕ 1.2 ਕਰੋੜ ਲੋਕਾਂ ਨੂੰ ਮਿਲੇਗਾ ਰੁਜ਼ਗਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur