ਹੁਣ ਇੰਡੀਗੋ 'ਚ ਪਟਨਾ ਦੂਰ ਨਹੀਂ, 25 ਨੂੰ ਸ਼ੁਰੂ ਹੋ ਰਹੀ ਹੈ ਫਲਾਈਟ

04/23/2019 1:30:15 PM

ਨਵੀਂ ਦਿੱਲੀ—  ਬਾਜ਼ਾਰ ਹਿੱਸੇਦਾਰੀ ਦੇ ਲਿਹਾਜ ਨਾਲ ਭਾਰਤ ਦੀ ਸਭ ਤੋਂ ਵੱਡੀ ਹਵਾਈ ਜਹਾਜ਼ ਕੰਪਨੀ ਇੰਡੀਗੋ ਦਿੱਲੀ-ਪਟਨਾ ਵਿਚਕਾਰ ਇਕ ਹੋਰ ਸਿੱਧੀ ਫਲਾਈਟ ਸ਼ੁਰੂ ਕਰਨ ਜਾ ਰਹੀ ਹੈ। ਇਸ ਦਾ ਫਾਇਦਾ ਪੰਜਾਬ ਦੇ ਵੀ ਉਨ੍ਹਾਂ ਲੋਕਾਂ ਨੂੰ ਹੋ ਸਕਦਾ ਹੈ, ਜਿਨ੍ਹਾਂ ਨੂੰ ਟਰੇਨ ਜਾਂ ਬੱਸ 'ਚ ਲੰਮਾ ਸਫਰ ਕਰਨ ਦੀ ਜਗ੍ਹਾ ਹਵਾਈ ਸਫਰ ਪਸੰਦ ਹੈ। ਇਸ ਲਈ ਕੁਨੈਕਟਿੰਗ ਫਲਾਈਟ ਜਾਂ ਫਿਰ ਦਿੱਲੀ ਤੋਂ ਪਟਨਾ ਲਈ ਹਵਾਈ ਟਿਕਟ ਖਰੀਦੀ ਜਾ ਸਕਦੀ ਹੈ। 
 

 

ਇੰਡੀਗੋ 25 ਮਈ ਤੋਂ ਦਿੱਲੀ-ਪਟਨਾ, ਦਿੱਲੀ-ਭੋਪਾਲ, ਦਿੱਲੀ-ਇਲਾਹਾਬਾਦ ਵਿਚਕਾਰ ਕੁੱਲ 6 ਹੋਰ ਫਲਾਈਟਸ ਸ਼ੁਰੂ ਕਰੇਗੀ। ਦਿੱਲੀ ਤੋਂ ਪਟਨਾ ਵਾਲੀ ਨਵੀਂ ਫਲਾਈਟ 25 ਮਈ 2019 ਤੋਂ ਰੋਜ਼ਾਨਾ ਹੋਵੇਗੀ।

 

ਬਾਜ਼ਾਰ ਹਿੱਸੇਦਾਰੀ ਦੇ ਲਿਹਾਜ਼ ਨਾਲ ਦੇਸ਼ ਦੀ ਸਭ ਤੋਂ ਵੱਡੀ ਇਹ ਕੰਪਨੀ 53 ਘਰੇਲੂ ਅਤੇ 18 ਕੌਮਾਂਤਰੀ ਮਾਰਗਾਂ ਲਈ ਰੋਜ਼ਾਨਾ ਲਗਭਗ 1,400 ਫਲਾਈਟਸ ਚਲਾ ਰਹੀ ਹੈ। ਇੰਡੀਗੋ ਕੋਲ ਇਸ ਵਕਤ 200 ਤੋਂ ਵੱਧ ਹਵਾਈ ਜਹਾਜ਼ ਹਨ।

ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਵੱਲੋਂ ਮਾਰਚ 'ਚ ਜਾਰੀ ਡਾਟਾ ਮੁਤਾਬਕ, ਇੰਡੀਗੋ ਦੀ ਘਰੇਲੂ ਯਾਤਰੀ ਬਾਜ਼ਾਰ 'ਚ ਹਿੱਸੇਦਾਰੀ 46.9 ਫੀਸਦੀ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇੰਡੀਗੋ 5 ਮਈ ਨੂੰ ਅੰਮ੍ਰਿਤਸਰ ਤੋਂ ਮੁੰਬਈ ਲਈ ਵੀ ਨਵੀਂ ਫਲਾਈਟ ਸ਼ੁਰੂ ਕਰਨ ਜਾ ਰਹੀ ਹੈ।