ਇੰਡੀਗੋ ਨੂੰ ਪਹਿਲੀ ਤਿਮਾਹੀ ''ਚ 1,203 ਕਰੋੜ ਦਾ ਮੁਨਾਫਾ

07/20/2019 9:45:51 AM

ਮੁੰਬਈ—ਇੰਟਰਗਲੋਬਲ ਐਵੀਏਸ਼ਨ ਲਿਮਟਿਡ ਦੀ ਅਗਵਾਈ ਵਾਲੀ ਕੰਪਨੀ ਇੰਡੀਗੋ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਵਿੱਤੀ ਸਾਲ 2019-20 ਦੀ ਪਹਿਲੀ ਤਿਮਾਹੀ 'ਚ ਉਸ ਦਾ ਮੁਨਾਫਾ ਵਧ ਕੇ 1,203 ਕਰੋੜ ਰੁਪਏ ਹੋ ਗਿਆ ਹੈ ਜੋ ਕਿ ਹੁਣ ਤੱਕ ਦੀ ਕਿਸੇ ਤਿਮਾਹੀ 'ਚ ਕੰਪਨੀ ਦਾ ਸਭ ਤੋਂ ਵੱਡਾ ਮੁਨਾਫਾ ਹੈ। 
ਬਾਜ਼ਾਰ ਹਿੱਸੇਦਾਰੀ ਦੇ ਲਿਹਾਜ਼ ਨਾਲ ਇੰਡੀਗੋ ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਹੈ। ਕੰਪਨੀ ਦੇ ਅਨੁਸਾਰ ਇੰਡੀਗੋ ਨੇ ਇਕ ਸਾਲ ਪਹਿਲਾਂ ਇਸ ਤਿਮਾਹੀ 'ਚ 27.8 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ ਜੋ ਵਧ ਕੇ ਪਿਛਲੀ ਤਿਮਾਹੀ 'ਚ 1,203.1 ਕਰੋੜ ਰੁਪਏ ਹੋ ਗਿਆ ਹੈ। 
ਕੰਪਨੀ ਦੇ ਸੀ.ਈ.ਓ. ਰੋਨੋਜਾਏ ਦੱਤ ਨੇ ਕਿਹਾ ਕਿ ਯਾਤਰੀਆਂ ਤੋਂ ਪ੍ਰਾਪਤ ਰਾਜਸਵ 'ਚ ਵਾਧੇ ਦੇ ਨਾਲ-ਨਾਲ ਮਾਲਵਾਹਕ ਪ੍ਰਦਰਸ਼ਨ 'ਚ ਵਾਧਾ ਹੋਣ ਨਾਲ ਕੰਪਨੀ ਦੇ ਲਾਭ 'ਚ ਵਾਧ ਹੋਇਆ ਹੈ। ਅਸੀਂ ਖਾਸ ਤੌਰ 'ਤੇ ਇਸ ਤਿਮਾਹੀ ਦੇ ਨਤੀਜੇ ਤੋਂ ਇਸ ਲਈ ਖੁਸ਼ ਹਾਂ ਕਿ ਇਸ ਨਾਲ ਸਾਡੀ ਤੇਜ਼ੀ ਨਾਲ ਵਾਧਾ ਕਰਨ ਦੀ ਸਮਰੱਥਾ ਜ਼ਾਹਿਰ ਹੋਈ ਹੈ ਨਾਲ ਹੀ ਮਾਰਜਨ 'ਚ ਵਾਧਾ ਹੋਇਆ ਹੈ।

Aarti dhillon

This news is Content Editor Aarti dhillon