ਪ੍ਰਮੋਟਰਾਂ ਵਿਚਕਾਰ ਵਿਵਾਦ ਕਾਰਨ ਇੰਡੀਗੋ ਨੂੰ ਝਟਕਾ, 18 ਫੀਸਦੀ ਤੱਕ ਡਿੱਗੇ ਸ਼ੇਅਰ

07/10/2019 3:05:05 PM

ਨਵੀਂ ਦਿੱਲੀ — ਇੰਡੀਗੋ ਦੇ ਪ੍ਰਮੋਟਰਾਂ ਵਿਚਕਾਰ ਵਿਵਾਦ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਉਸਦੀ ਪੇਰੈਂਟ ਕੰਪਨੀ ਇੰਟਰਗਲੋਬ ਐਵੀਏਸ਼ਨ(Interglobe aviation) ਦੇ ਸ਼ੇਅਰ ਨੂੰ ਤਗੜਾ ਝਟਕਾ ਲੱਗਾ ਹੈ। ਇਸ ਦੇ ਨਾਲ ਹੀ ਬੁੱਧਵਾਰ ਨੂੰ ਕੰਪਨੀ ਦਾ ਸ਼ੇਅਰ ਲਗਭਗ 18 ਫੀਸਦੀ ਦੀ ਕਮਜ਼ੋਰੀ ਨਾਲ 1291 ਰੁਪਏ ਪਹੁੰਚ ਗਿਆ, ਜਿਹੜਾ ਕਿ ਸ਼ੇਅਰ ਦਾ ਪਿਛਲੇ 4 ਮਹੀਨੇ ਦਾ ਹੇਠਲਾ ਪੱਧਰ ਹੈ। ਹਾਲਾਂਕਿ ਬਾਅਦ ਵਿਚ ਕੁਝ ਰਿਕਵਰੀ ਦਰਜ ਕੀਤੀ ਗਈ ਅਤੇ ਫਿਲਹਾਲ ਸ਼ੇਅਰ 12 ਫੀਸਦੀ ਦੀ ਕਮਜ਼ੋਰੀ ਨਾਲ 1378 ਰੁਪਏ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। 

ਕੋ-ਪ੍ਰਮੋਟਰ ਨੇ ਕੋ-ਫਾਊਂਡਰ ਭਾਟਿਆ 'ਤੇ ਲਗਾਏ ਦੋਸ਼ 

ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਇੰਡੀਗੋ ਦੇ ਪ੍ਰਮੋਟਰਾਂ ਵਿਚਕਾਰ ਵਿਵਾਦ ਸਾਹਮਣੇ ਆਇਆ ਸੀ। ਇਕ ਸਹਿ-ਪ੍ਰਮੋਟਰ ਰਾਕੇਸ਼ ਗੰਗਵਾਲ ਨੇ ਸਹਿ-ਸੰਸਥਾਪਕ ਰਾਹੁਲ ਭਾਟਿਆ 'ਤੇ ਗੰਭੀਰ ਗੜਬੜੀਆਂ ਦੇ ਦੋਸ਼ ਲਗਾਏ ਅਤੇ ਕਿਹਾ ਕਿ ਕੰਪਨੀ ਆਪਣੇ ਸਿਧਾਤਾਂ ਅਤੇ ਸੰਚਾਲਨ ਦੇ ਮੁੱਲਾਂ ਤੋਂ ਭਟਕ ਚੁੱਕੀ ਹੈ। ਇਕ ਪਾਨ ਦੀ ਦੁਕਾਨ ਇਸ ਤੋਂ ਜ਼ਿਆਦਾ ਸਦਾਚਾਰ ਅਤੇ ਦ੍ਰਿੜਤਾ ਨਾਲ ਮਾਮਲਿਆਂ ਦਾ ਹੱਲ ਲਭ ਸਕਦੀ ਸੀ।

PunjabKesari

ਤੁਰੰਤ ਕਦਮ ਚੁੱਕੇ ਜਾਣ ਦੀ ਜ਼ਰੂਰਤ : ਗੰਗਵਾਲ

ਗੰਗਵਾਲ ਦੀ ਸ਼ਿਕਾਇਤ 'ਤੇ ਮਾਰਕਿਟ ਰੈਗੂਲੇਟਰ ਸੇਬੀ ਨੇ ਏਅਰਲਾਈਨ ਦੇ ਬੋਰਡ ਆਫ ਡਾਇਰੈਕਟਰਾਂ ਤੋਂ ਜਵਾਬ ਮੰਗਿਆ ਹੈ। ਇੰਡੀਗੋ ਦੀ ਪੇਰੈਂਟ ਕੰਪਨੀ ਇੰਟਰਗਲੋਬ ਐਵੀਏਸ਼ਨ ਨੇ ਮੰਗਲਵਾਰ ਨੂੰ ਰੈਗੂਲੇਟਰੀ ਫਾਇਲਿੰਗ 'ਚ ਇਹ ਜਾਣਕਾਰੀ ਦਿੱਤੀ। ਸੇਬੀ ਨੇ 19 ਜੁਲਾਈ ਤੱਕ ਇੰਡੀਗੋ ਤੋਂ ਜਵਾਬ ਮੰਗਿਆ ਹੈ।

ਰਾਹੁਲ ਭਾਟਿਆ ਨੇ ਕੀਤਾ ਗੰਗਵਾਲ ਦਾ ਵਿਰੋਧ

ਗੰਗਵਾਲ ਨੇ ਇੰਡੀਗੋ ਦੇ ਬੋਰਡ ਨੂੰ ਪੱਤਰ ਲਿਖ ਕੇ 12 ਜੂਨ ਨੂੰ ਈ.ਜੀ.ਐਮ. ਰੱਖਣ ਦੀ ਮੰੰਗ ਕੀਤੀ ਸੀ, ਪਰ ਭਾਟਿਆ ਨੇ ਪ੍ਰਸਤਾਵ ਦਾ ਵਿਰੋਧ ਕੀਤਾ ਸੀ। ਭਾਟਿਆ ਨੇ ਕੰਪਨੀ ਦੇ ਬੋਰਡ ਨੂੰ ਕਿਹਾ ਸੀ ਕਿ ਗੰਗਵਾਲ ਈਗੋ ਹਰਟ ਹੋਣ ਕਾਰਨ ਅਜਿਹੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਦੀਆਂ ਗੈਰ-ਵਾਜ਼ਿਬ ਮੰਗਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ। ਭਾਟੀਆ ਨੇ 12 ਜੂਨ ਨੂੰ ਲਿਖੇ ਪੱਤਰ 'ਚ ਦੋਸ਼ ਲਗਾਇਆ ਸੀ ਕਿ ਗੰਗਵਾਲ ਹਿਡਨ ਏਜੰਡੇ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇਕ ਪੈਕੇਜ ਦਾ ਪ੍ਰਸਤਾਵ ਦਿੱਤਾ ਸੀ। ਉਹ ਰਿਲੇਟਿਡ ਪਾਰਟੀ ਟਰਾਂਜੈਕਸ਼ਨਸ ਦੇ ਮੁੱਦੇ 'ਤੇ ਵੱਖ ਤੋਂ ਗੱਲ ਨਹੀਂ ਕਰਨਾ ਚਾਹੁੰਦੇ। ਜ਼ਿਕਰਯੋਗ ਹੈ ਕਿ ਰਾਕੇਸ਼ ਗੰਗਵਾਲ ਦੀ ਇੰਡੀਗੋ 'ਚ 37 ਫੀਸਦੀ ਅਤੇ ਰਾਹੁਲ ਭਾਟੀਆ ਦੀ 38 ਫੀਸਦੀ ਹਿੱਸੇਦਾਰੀ ਹੈ।
 


Related News