ਹਵਾਈ ਅੱਡੇ ਜਾਣ ਤੋਂ ਪਹਿਲਾਂ ਦੇਖ ਲਓ ਉਡਾਣ ਦਾ ਸਟੇਟਸ, ਹਜ਼ਾਰਾਂ ਫਲਾਈਟਾਂ ਰੱਦ

03/21/2020 7:24:23 AM

ਨਵੀਂ ਦਿੱਲੀ : 22 ਮਾਰਚ ਨੂੰ ਫਲਾਈਟ ਫੜਨ ਵਾਲੇ ਹੋ ਤਾਂ ਹਵਾਈ ਅੱਡੇ ਲਈ ਘਰੋਂ ਜਾਣ ਤੋਂ ਪਹਿਲਾਂ ਇਸ ਦਾ ਸਟੇਟਸ ਜ਼ਰੂਰ ਦੇਖ ਲਓ ਕਿਉਂਕਿ ਇੰਡੀਗੋ ਅਤੇ ਗੋਏਅਰ ਨੇ ਐਤਵਾਰ ਨੂੰ ਜਨਤਾ ਕਰਫਿਊ ਦੌਰਾਨ ਤਕਰੀਬਨ 1,000 ਘਰੇਲੂ ਉਡਾਣਾਂ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਦੋਹਾਂ ਨੇ ਪ੍ਰਭਾਵਿਤ ਯਾਤਰੀਆਂ ਨੂੰ ਫਿਲਹਾਲ ਰਿਫੰਡ ਦਾ ਕੋਈ ਭਰੋਸਾ ਨਹੀਂ ਦਿੱਤਾ ਹੈ। ਗੋਏਅਰ ਨੇ ਐਤਵਾਰ ਲਈ ਆਪਣੇ ਸਾਰੇ ਘਰੇਲੂ ਓਪਰੇਸ਼ਨਾਂ ਨੂੰ ਰੱਦ ਕਰ ਦਿੱਤਾ ਹੈ।

 

ਦੇਸ਼ ਦੀ ਸਭ ਤੋਂ ਵੱਡੀ ਜਹਾਜ਼ ਕੰਪਨੀ ਇੰਡੀਗੋ ਨੇ ਕਿਹਾ ਹੈ ਕਿ ਉਹ ਲਗਭਗ 1,400 ਸਥਾਨਕ ਫਲਾਈਟਾਂ ਦੇ ਘਰੇਲੂ ਸ਼ਡਿਊਲ ਦਾ ਸਿਰਫ 60 ਫੀਸਦੀ ਹੀ ਚਲਾਉਣ ਜਾ ਰਹੀ ਹੈ। ਇੰਡੀਗੋ ਨੇ ਇਕ ਬਿਆਨ ਵਿਚ ਕਿਹਾ ਕਿ ਜਨਤਾ ਕਰਫਿਊ ਦੇ ਮੱਦੇਨਜ਼ਰ ਉਹ ਐਤਵਾਰ ਨੂੰ ਘਰੇਲੂ ਸ਼ਡਿਊਲ ਵਿਚ 40 ਫੀਸਦੀ ਦੀ ਕਟੌਤੀ ਕਰੇਗੀ।
ਜ਼ਿਕਰਯੋਗ ਹੈ ਕਿ ਗੋਏਅਰ ਕੋਰੋਨਾਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਮੰਗ ਘੱਟ ਹੋਣ ਕਾਰਨ ਕੌਮਾਂਤਰੀ ਉਡਾਣਾਂ ਨੂੰ ਪਹਿਲਾਂ ਹੀ ਮੁਅੱਤਲ ਕਰ ਚੁੱਕੀ ਹੈ। ਉੱਥੇ ਹੀ, ਸਰਕਾਰੀ ਹੁਕਮਾਂ ਅਨੁਸਾਰ 22 ਮਾਰਚ ਤੋਂ ਇਕ ਹਫਤੇ ਲਈ ਕੋਈ ਵੀ ਅੰਤਰਰਾਸ਼ਟਰੀ ਉਡਾਣ ਭਾਰਤ ਵਿਚ ਨਹੀਂ ਉਤਰੇਗੀ।

Sanjeev

This news is Content Editor Sanjeev