ਇੰਡੀਗੋ ਵਿਵਾਦ : ਕੰਪਨੀ ''ਚ ਆਪਣੀ ਹਿੱਸੇਦਾਰੀ ਨਹੀਂ ਵੇਚਣਗੇ ਗੰਗਵਾਲ

07/17/2019 11:33:49 AM

ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਹਵਾਬਾਜ਼ੀ ਸੇਵਾ ਪ੍ਰਦਾਤਾ ਕੰਪਨੀ ਇੰਡੀਗੋ ਦੇ ਸਹਿ-ਸੰਸਥਾਪਕ ਰਾਕੇਸ਼ ਗੰਗਵਾਲ ਨੇ ਕਿਹਾ ਕਿ ਉਹ ਆਪਣੇ ਪਾਰਟਨਰ ਰਾਹੁਲ ਭਾਟੀਆ ਨਾਲ ਵਿਵਾਦ ਦੇ ਬਾਵਜੂਦ ਕੰਪਨੀ 'ਚ ਆਪਣੀ ਹਿੱਸੇਦਾਰੀ ਨਹੀਂ ਵੇਚਣਗੇ ਅਤੇ ਇਸ ਨੂੰ ਬਰਕਰਾਰ ਰੱਖਣਗੇ। ਬਲੂਮਬਰਗ ਦੀ ਇਕ ਰਿਪੋਰਟ 'ਚ ਭਾਟੀਆ 'ਤੇ ਕੰਪਨੀ ਦੇ ਕਾਰਪੋਰੇਟ ਗਵਰਨੈਂਸ ਨੂੰ ਬਦਤਰ ਕਰਨ ਦਾ ਦੋਸ਼ ਲਗਾਉਣ ਵਾਲੇ ਗੰਗਵਾਲ ਨੇ ਕਿਹਾ ਕਿ ਮੈਂ ਇਹ ਲੰਬੀ ਪਾਰੀ ਖੇਡਣ ਲਈ ਆਇਆ ਹਾਂ। ਮੇਰੀ ਇੱਛਾ ਨਾ ਤਾਂ ਆਪਣੀ ਹਿੱਸੇਦਾਰੀ ਵੇਚਣ ਦੀ ਹੈ ਅਤੇ ਨਾ ਹੀ ਇਸ ਨੂੰ ਵਧਾਉਣ ਦੀ।
ਗੰਗਵਾਲ ਨੇ ਭਾਟੀਆ ਨਾਲ ਮਿਲ ਕੇ 2005 'ਚ ਇੰਡੀਗੋ ਨੂੰ ਮੌਜੂਦਗੀ 'ਚ ਲਿਆਂਦਾ ਸੀ ਜਿਸ ਨੇ ਆਪਣੇ ਵਿਰੋਧੀਆਂ ਨੂੰ ਪਿੱਛੇ ਛੱਡਦੇ ਹੋਏ ਲਗਭਗ ਅੱਧੇ ਬਾਜ਼ਾਰ 'ਤੇ ਕਬਜ਼ਾ ਜਮ੍ਹਾ ਲਿਆ ਅਤੇ ਇਸ ਨਾਲ ਦੋਵੇਂ ਹੀ ਪ੍ਰੋਮੋਟਰ ਮਾਲਾਮਾਲ ਹੋ ਗਏ। ਯੂ.ਐੱਸ.ਏਅਰਵੇਜ਼ 'ਚ ਸੀ.ਈ.ਓ. ਰਹਿ ਚੁੱਕੇ ਗੰਗਵਾਲ ਦੀ ਇੰਡੀਗੋ ਦਾ ਸੰਚਾਲਨ ਕਰਨ ਵਾਲੀ ਕੰਪਨੀ ਇੰਟਰਗਲੋਬ ਐਵੀਏਸ਼ਨ ਲਿਮਟਿਡ 'ਚ 37 ਫੀਸਦੀ ਹਿੱਸੇਦਾਰੀ ਹੈ ਜਦੋਂਕਿ ਉਨ੍ਹਾਂ ਦੇ ਪਾਰਟਨਰ ਦੀ ਹਿੱਸੇਦਾਰੀ 38 ਫੀਸਦੀ ਹੈ। 
ਇੰਟਰਗਲੋਬ ਐਵੀਏਸ਼ਨ ਨੂੰ ਸ਼ੁਰੂ ਕਰਦੇ ਸਮੇਂ ਭਾਟੀਆ ਅਤੇ ਗੰਗਵਾਲ ਦੇ ਵਿਚਕਾਰ ਜੋ ਸਮਝੌਤਾ ਹੋਇਆ ਸੀ ਉਸ ਨੇ ਕੰਪਨੀ ਦੇ ਚੇਅਰਮੈਨ, ਮੈਨੇਜਿੰਗ ਡਾਇਰੈਕਟਰ, ਸੀ.ਈ.ਓ., ਪ੍ਰੈਜੀਡੈਂਟ ਅਤੇ ਨਾਨ ਇੰਡੀਪੈਂਡੇਂਟ ਡਾਇਰੈਕਟਰ ਅਪੁਆਇੰਟ ਕਰਨ ਦੇ ਅਧਿਕਾਰ ਭਾਟੀਆ ਨੂੰ ਮਿਲੇ ਸਨ। ਇਸ ਦਾ ਮਤਲਬ ਇਹ ਹੈ ਕਿ ਭਾਟੀਆ ਇਨ੍ਹਾਂ ਅਹੁਦਿਆਂ 'ਤੇ ਜਿਸ ਨੂੰ ਚਾਹੁਣ ਨਿਯੁਕਤ ਕਰ ਸਕਦੇ ਹਨ ਅਤੇ ਗੰਗਵਾਲ ਨੂੰ ਉਨ੍ਹਾਂ ਦਾ ਸਮਰਥਨ ਕਰਨਾ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਦੋਵਾਂ ਦੇ ਵਿਚਕਾਰ ਝਗੜੇ ਦੀ ਜੜ ਇਹ ਸਮਝੌਤਾ ਹੈ।

Aarti dhillon

This news is Content Editor Aarti dhillon