ਇੰਡੀਗੋ ਨੇ ਸ਼ੁੱਕਰਵਾਰ ਨੂੰ ਆਪਣੀਆਂ 130 ਉੱਡਾਣਾਂ ਨੂੰ ਕੀਤਾ ਰੱਦ

02/15/2019 9:30:28 AM

ਮੁੰਬਈ—ਪਾਇਲਟਾਂ ਦੀ ਬੇਹੱਦ ਕਮੀ ਅਤੇ ਕੁਝ ਹਵਾਈ ਅੱਡਿਆਂ 'ਚ ਉੱਡਾਣ ਤੋਂ ਪਹਿਲਾਂ ਪਾਇਲਟਾਂ ਨੂੰ ਜਾਰੀ ਲਿਖਿਤ ਅਧਿਸੂਚਨਾ (ਐੱਨ.ਓ.ਟੀ.ਏ.ਐੱਮ) ਦੇ ਚੱਲਦੇ ਇੰਡੀਗੋ ਨੇ ਸ਼ੁੱਕਰਵਾਰ ਦੀ ਘੱਟੋ-ਘੱਟ 130 ਉੱਡਾਣਾਂ ਨੂੰ ਰੱਦ ਕਰ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਰੱਦ ਕੀਤੀਆਂ ਗਈਆਂ ਉੱਡਾਣਾਂ ਦੀ ਗਿਣਤੀ ਏਅਰਲਾਈਨ ਦੇ ਕੁੱਲ ਸੰਚਾਲਨ ਦੇ 10 ਫੀਸਦੀ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਪਾਇਲਟਾਂ ਦੀ ਕਮੀ ਦੇ ਕਾਰਨ ਇੰਡੀਗੋ ਨੇ ਸ਼ੁੱਕਰਵਾਰ ਨੂੰ ਆਪਣੀਆਂ 130 ਉੱਡਾਣਾਂ ਨੂੰ ਰੱਦ ਕਰ ਦਿੱਤਾ ਹੈ। ਉੱਧਰ ਇਸ ਸੰਬੰਧ 'ਚ ਇੰਡੀਗੋ ਦੇ ਬੁਲਾਰੇ ਅਤੇ ਮੁੱਖ ਸੰਚਾਲਨ ਅਧਿਕਾਰੀ ਵੋਲਫਗੈਂਗ ਪ੍ਰੋਕ ਸ਼ਾਊਰ ਨੂੰ ਭੇਜੇ ਗਏ ਪ੍ਰਸ਼ਨ ਦਾ ਕੋਈ ਉੱਤਰ ਨਹੀਂ ਮਿਲਿਆ। ਵਰਣਨਯੋਗ ਹੈ ਕਿ ਪਿਛਲੇ ਹਫਤੇ ਦਿੱਲੀ ਅਤੇ ਐੱਨ.ਸੀ.ਆਰ. ਖੇਤਰ 'ਚ ਭਾਰੀ ਤੂਫਾਨ ਅਤੇ ਬਾਰਿਸ਼ ਦੇ ਬਾਅਦ ਤੋਂ ਕਿਫਾਇਤੀ ਜਹਾਜ਼ ਸੈਨਾ ਸ਼ਨੀਵਾਰ ਤੋਂ ਹੀ ਆਪਣੀਆਂ ਉੱਡਾਣਾਂ ਰੱਦ ਕਰ ਰਹੀ ਹੈ।

Aarti dhillon

This news is Content Editor Aarti dhillon