ਮਾਨਸੂਨ ਦੀ ਬੇਰੁਖੀ ਨੇ ਵਧਾਈ ਮਹਿੰਗਾਈ, ਚੌਲ-ਚਿਕਨ ਦੀਆਂ ਕੀਮਤਾਂ ’ਚ 15 ਫ਼ੀਸਦੀ ਹੋਇਆ ਵਾਧਾ

06/21/2023 10:13:45 AM

ਨਵੀਂ ਦਿੱਲੀ (ਭਾਸ਼ਾ) - ਮਾਨਸੂਨ ਦੀ ਰਫ਼ਤਾਰ ਹੌਲੀ ਹੋਣ ਕਾਰਣ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਵਿਚ ਦੇਰੀ ਦੇਖਣ ਨੂੰ ਮਿਲੀ, ਜਿਸ ਕਾਰਣ ਬੀਤੇ 15 ਦਿਨਾਂ ’ਚ ਚੌਲ ਅਤੇ ਇਸ ਨਾਲ ਜੁੜੇ ਪ੍ਰੋਡਕਟ ਜਿਵੇਂ ਪੋਹਾ, ਮੁਰਮੁਰਾ, ਜਵਾਰ, ਬਾਜਰਾ ਅਤੇ ਚਿਕਨ ਦੀਆਂ ਕੀਮਤਾਂ ’ਚ 5-15 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਸਰਕਾਰ ਦੇ ਪ੍ਰਾਈਸ ਕੰਟਰੋਲ ਵਰਗੇ ਯਤਨਾਂ ਦਾ ਵੀ ਕੋਈ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਹੈ, ਜਿਸ ਕਾਰਣ ਕਣਕ ਅਤੇ ਦਾਲਾਂ ਦੀਆਂ ਕੀਮਤਾਂ ਵੀ ਉੱਚ ਪੱਧਰ ’ਤੇ ਬਣੀਆਂ ਹੋਈਆਂ ਹਨ। ਬਾਜ਼ਾਰ ਦੇ ਅਧਿਕਾਰੀਆਂ ਅਤੇ ਵਿਸ਼ਲੇਸ਼ਕਾਂ ਦਾ ਅਨੁਮਾਨ ਹੈ ਕਿ ਜਦੋਂ ਤੱਕ ਬਿਜਾਈ ਦੇ ਅਨੁਕੂਲ ਮੀਂਹ ਨਹੀਂ ਪੈ ਜਾਂਦਾ, ਉਦੋਂ ਤੱਕ ਖਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ’ਚ ਵਾਧਾ ਦੇਖਣ ਨੂੰ ਮਿਲਦਾ ਰਹੇਗਾ। 

ਇਹ ਵੀ ਪੜ੍ਹੋ : Infosys ਦੇ ਸਹਿ-ਸੰਸਥਾਪਕ ਨੰਦਨ ਨੀਲੇਕਣੀ ਦਾ ਵੱਡਾ ਯੋਗਦਾਨ, IIT Bombay ਨੂੰ ਦਾਨ ਕੀਤੇ 315 ਕਰੋੜ ਰੁਪਏ

ਸੰਕੇਤ ਸਪੱਸ਼ਟ ਹੈ ਕਿ ਆਉਣ ਵਾਲੇ ਦਿਨਾਂ ’ਚ ਦੇਸ਼ ’ਚ ਮਹਿੰਗਾਈ ਦੇ ਪੱਧਰ ’ਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਝੋਨਾ ਅਤੇ ਦਾਲਾਂ ਜਿਵੇਂ ਅਰਹਰ, ਮੂੰਗ, ਮਾਂਹ, ਤਿਲਹਨ ਵਰਗੇ ਸੋਇਆਬੀਨ ਅਤੇ ਮੂੰਗਫਲੀ ਸਾਉਣੀ ਦੇ ਮੌਸਮ ’ਚ ਉਗਾਏ ਜਾਣ ਵਾਲੇ ਪ੍ਰਮੁੱਖ ਖਾਣ ਵਾਲੇ ਪਦਾਰਥ ਹਨ। ਮੀਡੀਆ ਰਿਪੋਰਟ ’ਚ ਜੈਰਾਜ ਗਰੁੱਪ ਦੇ ਡਾਇਰੈਕਟਰ ਰਾਜੇਸ਼ ਸ਼ਾਹ ਮੁਤਾਬਕ ਮਾਨਸੂਨ ਵਿਚ ਦੇਰੀ ਕਾਰਣ ਚੌਲ ਅਤੇ ਚੌਲਾਂ ਨਾਲ ਜੁੜੇ ਪ੍ਰੋਡਕਟਸ ਜਿਵੇਂ ਪੋਹਾ ਅਤੇ ਮੁਰਮੁਰਾ ਦੀਆਂ ਕੀਮਤਾਂ ’ਚ ਪਿਛਲੇ 2 ਹਫ਼ਤਿਆਂ ’ਚ ਲਗਭਗ 15 ਫ਼ੀਸਦੀ ਦਾ ਵਾਧਾ ਹੋਇਆ ਹੈ। ਜਵਾਰ ਅਤੇ ਬਾਜਰੇ ਦੀਆਂ ਕੀਮਤਾਂ ਵੀ ਵਧੀਆਂ ਹਨ ਜਦ ਕਿ ਦਾਲਾਂ ਅਤੇ ਕਣਕ ਦੀਆਂ ਕੀਮਤਾਂ ’ਚ ਗਿਰਾਵਟ ਨਹੀਂ ਆਈ ਹੈ। ਉਨ੍ਹਾਂ ਨੇ ਕਿਹਾ ਕਿ ਜੇ ਲੋੜੀਂਦਾ ਮੀਂਹ ਨਾ ਪਿਆ ਤਾਂ ਅਨਾਜ ਦੀਆਂ ਕੀਮਤਾਂ ਸਥਿਰ ਰਹਿਣ ਜਾਂ ਅੱਗੇ ਵਧਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਗੋ-ਫਸਟ ਫਲਾਈਟਸ ਦੇ ਮੁਸਾਫਰਾਂ ਨੂੰ ਵੱਡਾ ਝਟਕਾ, 22 ਜੂਨ ਤੱਕ ਸਾਰੀਆਂ ਉਡਾਣ ਸੇਵਾਵਾਂ ਕੀਤੀਆਂ ਰੱਦ

ਦਾਲਾਂ ਦੀਆਂ ਕੀਮਤਾਂ ’ਚ ਹੋ ਸਕਦਾ ਹੈ ਵਾਧਾ
ਕ੍ਰਿਸਿਲ ਮਾਰਕੀਟ ਇੰਟੈਲੀਜੈਂਸ ਐਂਡ ਐਨਾਲਿਟਿਕਸ ਦੇ ਡਾਇਰੈਕਟਰ ਪੁਸ਼ਨ ਸ਼ਰਮਾ ਨੇ ਕਿਹਾ ਕਿ ਮਾਨਸੂਨ ’ਚ ਹੋਰ 7-10 ਦਿਨਾਂ ਦੀ ਦੇਰੀ ਨਾਲ ਦਾਲਾਂ ਦੀ ਫ਼ਸਲ ਦੇ ਖੇਤਰ ’ਤੇ ਪ੍ਰਤੀਕੂਲ ਪ੍ਰਭਾਵ ਪੈ ਸਕਦਾ ਹੈ, ਜੋ ਓਵਰਆਲ ਦਾਲਾਂ ਦੀਆਂ ਕੀਮਤਾਂ ’ਚ ਵਾਧਾ ਕਰ ਸਕਦਾ ਹੈ। ਝੋਨੇ ਵਰਗੀਆਂ ਹੋਰ ਪ੍ਰਮੁੱਖ ਫ਼ਸਲਾਂ ਲਈ ਜੇ ਮੀਂਹ ਲੋੜੀਂਦੀ ਮਾਤਰਾ ਵਿਚ ਨਾ ਪਿਆ ਤਾਂ ਜੁਲਾਈ ’ਚ ਝੋਨੇ ਦੇ ਰਕਬੇ ਅਤੇ ਉਤਪਾਦਨ ’ਚ ਗਿਰਾਵਟ ਆ ਸਕਦੀ ਹੈ। ਨਾਲ ਹੀ ਕੀਮਤਾਂ ’ਚ ਹੋਰ ਜ਼ਿਆਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਗਰਮੀ ਦੀ ਸ਼ੁਰੂਆਤ ਦੇਰ ਨਾਲ ਸ਼ੁਰੂ ਹੋਣ ਅਤੇ ਜੂਨ ’ਚ ਲਗਾਤਾਰ ਉੱਚ ਤਾਪਮਾਨ ਕਾਰਣ ਮੀਂਹ ’ਚ ਦੇਰੀ ਕਾਰਣ ਪੋਲਟਰੀ ਫਾਰਮਾਂ ਦੀ ਉਤਪਾਦਕਤਾ ਘੱਟ ਹੋ ਗਈ, ਜਿਸ ਨਾਲ ਚਿਕਨ ਦੀਆਂ ਕੀਮਤਾਂ ਵਧ ਗਈਆਂ।

ਇਹ ਵੀ ਪੜ੍ਹੋ : ਦੁਨੀਆ ਭਰ 'ਚ ਵਧੀ ਭਾਰਤੀ ਖਾਧ ਪਦਾਰਥਾਂ ਦੀ ਮੰਗ, ਚੌਲਾਂ ਦੇ ਨਿਰਯਾਤ 'ਚ ਹੋਇਆ 19 ਫ਼ੀਸਦੀ ਵਾਧਾ

rajwinder kaur

This news is Content Editor rajwinder kaur