ਆਪਣੇ ਦਿਨ ਦਾ 10ਵਾਂ ਹਿੱਸਾ ਸੋਸ਼ਲ ਮੀਡੀਆ ''ਤੇ ਬਿਤਾਉਂਦੇ ਹਨ ਭਾਰਤੀ : ਰਿਪੋਰਟ

Wednesday, Jan 09, 2019 - 01:15 AM (IST)

ਨਵੀਂ ਦਿੱਲੀ—ਦੁਨੀਆਭਰ 'ਚ ਅੱਜ-ਕੱਲ ਸੋਸ਼ਲ ਮੀਡੀਆ ਦਾ ਬੋਲਬਾਲਾ ਹੈ। ਇੰਟਰਨੈੱਟ ਡਾਟਾ ਦੇ ਸਸਤੇ ਹੋ ਜਾਣ ਕਾਰਨ ਲੋਕ ਹੁਣ ਪਹਿਲੇ ਦੇ ਮੁਕਾਬਲੇ ਕਾਫੀ ਜ਼ਿਆਦਾ ਸਮਾਂ ਬਤਾਉਣ ਲੱਗੇ ਹਨ। ਸੋਸ਼ਲ ਮੀਡੀਆ ਦੀ ਗੱਲ ਹੋਵੇ ਤਾਂ ਫੇਸਬੁੱਕ ਦਾ ਨਾਂ ਨਾ ਸਾਹਮਣੇ ਆਉਣਾ ਮੁਮਕਿਨ ਨਹੀਂ ਹੈ। ਹਾਲ ਹੀ 'ਚ ਆਈ ਕਈ ਡਾਟਾ ਲੀਕਸ ਮੁਤਾਬਕ ਫੇਸਬੁੱਕ ਦੁਨੀਆਭਰ ਦੇ ਯੂਜ਼ਰਸ ਦੀ ਪਸੰਦੀਦਾ ਸੋਸ਼ਲ ਮੀਡੀਆ ਸਾਈਟ ਬਣ ਗਈ ਹੈ। 

ਰਿਸਰਚ ਫਰਮ ਗਲੋਬਲ ਵੈੱਬ ਇੰਡੈਕਸ ਨੇ ਸੋਸ਼ਲ ਮੀਡੀਆ ਟਰੈਂਡਸ 'ਤੇ ਇਕ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਮੁਤਾਬਕ ਦੁਨੀਆਭਰ 'ਚ ਇਸ ਵੇਲੇ ਜਿਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਮੌਜੂਦ ਹਨ ਉਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਮੈਂਬਰਸ ਫੇਸਬੁੱਕ ਦੇ ਹਨ। ਇਕ ਅਨੁਮਾਨ ਮੁਤਾਬਕ ਦੁਨੀਆਭਰ 'ਚ ਜਿਨ੍ਹੇਂ ਲੋਕ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹਨ ਉਨ੍ਹਾਂ ਚੋਂ 85 ਫੀਸਦੀ ਕੇਵਲ ਫੇਸਬੁੱਕ 'ਤੇ ਹੀ ਹਨ। ਹਾਲਾਂਕਿ ਰੋਜ਼ਾਨਾ ਯੂਜ਼ ਕਰਨ ਵਾਲਿਆਂ ਦੀ ਗਿਣਤੀ 79 ਫੀਸਦੀ ਹੈ।

ਇਸ ਸੂਚੀ 'ਚ ਦੂਜਾ ਸਥਾਨ ਯੂਟਿਊਬ ਦਾ ਹੈ। ਰਿਸਰਚ 'ਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਦੇ ਕੁਲ ਮੌਜੂਦਾ ਯੂਜ਼ਰਸ 'ਚ ਯੂਟਿਊਬ ਯੂਜ਼ਰਸ ਦੀ ਗਿਣਤੀ 79 ਫੀਸਦੀ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਸੋਸ਼ਲ ਮੀਡੀਆ ਯੂਜ਼ਰਸ ਯੂਟਿਊਬ 'ਤੇ ਵੀਡੀਓ ਦੇਖਣਾ ਪਸੰਦ ਕਰਦੇ ਹਨ। ਇਨ੍ਹਾਂ ਹੀ ਨਹੀਂ ਇਸ ਰਿਸਰਚ 'ਚ ਇਹ ਵੀ ਦੱਸਿਆ ਗਿਆ ਹੈ ਕਿ ਦੁਨੀਆ ਦਾ ਕਿਹੜਾ ਦੇਸ਼ ਸੋਸ਼ਲ ਮੀਡੀਆ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਕਰਦਾ ਹੈ। ਰਿਸਰਚ ਦੀ ਮੰਨਿਏ ਤਾਂ ਦੁਨੀਆਭਰ 'ਚ ਜਿਨੇਂ ਵੀ ਦੇਸ਼ ਦੇ ਲੋਕ ਸੋਸ਼ਲ ਮੀਡੀਆ 'ਤੇ ਐਕਟੀਵ ਹਨ ਉਨ੍ਹਾਂ 'ਚ ਫਿਲਿਪੀਂਸ ਪਹਿਲੇ ਨੰਬਰ 'ਤੇ ਹੈ। ਇਥੇ ਦੇ ਸੋਸ਼ਲ ਮੀਡੀਆ ਯੂਜ਼ਰਸ ਰੋਜ਼ਾਨਾ ਔਸਤਨ 4 ਘੰਟੇ 11 ਮਿੰਟ ਸੋਸ਼ਲ ਮੀਡੀਆ 'ਤੇ ਸਮਾਂ ਵਤੀਤ ਕਰਦੇ ਹਨ।

ਗੱਲ ਕਰੀਏ ਆਪਣੇ ਦੇਸ਼ ਦੀ ਤਾਂ ਇਸ ਸੂਚੀ 'ਚ ਭਾਰਤ 13ਵੇਂ ਸਥਾਨ 'ਤੇ ਸਥਾਨ 'ਤੇ ਹੈ। ਸਾਲ 2017 'ਚ ਭਾਰਤੀ ਯੂਜ਼ਰਸ ਰੋਜ਼ਾਨਾ ਔਸਤ 2 ਘੰਟੇ 25 ਮਿੰਟ ਸੋਸ਼ਲ ਮੀਡੀਆ ਦੇ ਬਤਾਉਂਦੇ ਸਨ ਜੋ ਸਾਲ 2018 'ਚ 5 ਮਿੰਟ ਵਧ ਕੇ 2 ਘੰਟੇ 30 ਮਿੰਟ ਹੋ ਗਿਆ। ਉੱਥੇ ਜਾਪਾਨ ਦੇ ਲੋਕਾਂ ਨੇ ਸਾਲ 2018 'ਚ ਇਕ ਦਿਨ ਕੇਵਲ 39 ਮਿੰਟ ਹੀ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ। ਸੋਸ਼ਲ ਮੀਡੀਆ ਤੋਂ ਇਲਾਵਾ ਜੇਕਰ ਨਿਊਜ਼ ਦੀ ਗੱਲ ਕਰੀਏ ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਦੁਨੀਆਭਰ ਦੇ ਯੂਜ਼ਰਸ ਖਬਰਾਂ ਤੋਂ ਅਪਡੇਟ ਰਹਿਣ ਲਈ ਵੀ ਸੋਸ਼ਲ ਮੀਡੀਆ ਦਾ ਹੀ ਸਹਾਰਾ ਲੈਂਦੇ ਹਨ। ਗਲੋਬਲ ਵੈੱਬ ਇੰਡੈਕਸ 'ਚ ਕਿਹਾ ਗਿਆ ਹੈ ਕਿ ਖਬਰਾਂ ਲਈ ਲੋਕ ਸਭ ਤੋਂ ਜ਼ਿਆਦਾ ਟਵੀਟਰ ਦਾ ਇਸਤੇਮਾਲ ਕਰਦੇ ਹਨ ਅਤੇ ਇਨ੍ਹਾਂ ਦੀ ਗਿਣਤੀ 50 ਫੀਸਦੀ ਤੋਂ ਜ਼ਿਆਦਾ ਹੈ। ਉੱਥੇ 43 ਫੀਸਦੀ ਯੂਜ਼ਰਸ ਫੇਸਬੁੱਕ ਤੋਂ ਨਿਊਜ਼ ਅਪਡੇਟ ਲੈਂਦੇ ਹਨ।


Related News