ਆਰਥਿਕ ਸੁਸਤੀ ਕਾਰਣ ਭਾਰਤੀਆਂ ਦਾ ਗ੍ਰਾਸਰੀ ਖਰਚ ਵਧਿਆ ਪਰ ਖਪਤ ਘਟੀ

12/29/2019 12:44:23 AM

ਨਵੀਂ ਦਿੱਲੀ(ਇੰਟ.)-ਭਾਰਤੀ ਗ੍ਰਾਸਰੀ ਦਾ ਹਰ ਇਕ ਘਰ ਦੇ ਹਿਸਾਬ ਨਾਲ ਖਪਤ ਦਾ ਘੇਰਾ ਪਿਛਲੇ ਕੁਝ ਸਾਲਾਂ ’ਚ ਘੱਟ ਹੋਇਆ ਹੈ। ਇਕ ਅਨੁਮਾਨ ਮੁਤਾਬਕ ਇਸ ਸਾਲ ਸਤੰਬਰ ਤੱਕ ਜੇਕਰ ਪਿਛਲੇ 12 ਸਾਲਾਂ ਦੇ ਅੰਕੜਿਆਂ ’ਤੇ ਗੌਰ ਕਰੀਏ ਤਾਂ ਇਸ ਦੌਰਾਨ ਹਰ ਇਕ ਘਰ ਦੇ ਗ੍ਰਾਸਰੀ ਬਾਸਕਟ ’ਚ ਔਸਤਨ 5 ਕਿ. ਗ੍ਰਾ. ਦੀ ਕਮੀ ਦਰਜ ਕੀਤੀ ਗਈ ਹੈ। ਉਥੇ ਹੀ ਇਸ ਦੌਰਾਨ ਗ੍ਰਾਸਰੀ ’ਤੇ ਹੋਣ ਵਾਲੇ ਖਰਚ ’ਚ ਵਾਧਾ ਦਰਜ ਕੀਤਾ ਗਿਆ ਹੈ। ਗਾਹਕਾਂ ਨੇ ਇਸ ਦੌਰਾਨ ਕਈ ਵਾਰ ਖਰੀਦਦਾਰੀ ਕੀਤੀ ਹੈ ਪਰ ਹਰ ਵਾਰ ਘੱਟ ਮਾਤਰਾ ’ਚ ਗ੍ਰਾਸਰੀ ਪ੍ਰੋਡਕਟ ਨੂੰ ਖਰੀਦਿਆ ਗਿਆ ਹੈ।

ਕਮਿਊਨੀਕੇਸ਼ਨ ਐਂਡ ਐਡਵਰਟਾਈਜ਼ਿੰਗ ਡਬਲਯੂ. ਪੀ. ਪੀ. ਦੀ ਗਲੋਬਲ ਕੰਜ਼ਿਊਮਰ ਰਿਸਰਚ ਫਰਮ ਕੰਤਰ ਵਲਰਡਪੈਨਲ ਦੀ ਰਿਪੋਰਟ ਮੁਤਾਬਕ ਗਾਹਕਾਂ ਵੱਲੋਂ ਗ੍ਰਾਸਰੀ ਦੀ ਮਾਤਰਾ ’ਚ ਕਮੀ ਆਰਥਿਕ ਸੁਸਤੀ ਦੀ ਵਜ੍ਹਾ ਨਾਲ ਹੈ। ਫਰਮ ਦੇ ਸਾਊਥ ਏਸ਼ੀਆ ਐੱਮ. ਡੀ. ਦੇ. ਰਾਧਾਕ੍ਰਿਸ਼ਣਨ ਨੇ ਕਿਹਾ ਕਿ ਸਤੰਬਰ 2018 ਤੱਕ ਔਸਤ ਬਾਸਕਟ ਸਾਈਜ਼ 222 ਕਿ. ਗ੍ਰਾ. ਦਾ ਸੀ, ਜੋ ਇਸ ਸਾਲ ਸਤੰਬਰ 2019 ਤੱਕ 3 ਫੀਸਦੀ ਘਟ ਕੇ 217 ਕਿ. ਗ੍ਰਾ. ਰਹਿ ਗਿਆ। ਉਥੇ ਹੀ ਦੂਜੇ ਪਾਸੇ ਇਸ ਦੌਰਾਨ ਗ੍ਰਾਸਰੀ ਖਰਚ 2 ਫੀਸਦੀ ਵਧ ਕੇ 14,724 ਤੋਂ ਵਧ ਕੇ 15,015 ਰੁਪਏ ਹੋ ਗਿਆ।

ਬ੍ਰਾਂਡਿਡ ਪ੍ਰੋਡਕਟ ਦੀ ਵਧੀ ਡਿਮਾਂਡ

ਰਿਪੋਰਟ ਮੁਤਾਬਕ ਸਤੰਬਰ 2018 ਤੋਂ ਇਸ ਸਾਲ ਸਤੰਬਰ 2019 ਦੌਰਾਨ ਕੰਜ਼ਿਊਮਰ ਨੇ ਬ੍ਰਾਂਡਿਡ ਗ੍ਰਾਸਰੀ ’ਤੇ ਜ਼ਿਆਦਾ ਖਰਚ ਕੀਤਾ ਹੈ, ਜਦੋਂਕਿ ਅਨਬ੍ਰਾਂਡਿਡ ਗ੍ਰਾਸਰੀ ਦੀ ਖਰੀਦਦਾਰੀ ਘਟੀ ਹੈ। ਇਸ ਦੌਰਾਨ ਬ੍ਰਾਂਡਿਡ ਖਾਣ ਦਾ ਤੇਲ, ਚਾਹ, ਮਸਾਲੇ, ਸਨੈਕਸ ਅਤੇ ਆਟੇ ਦੀ ਡਿਮਾਂਡ ’ਚ ਕਰੀਬ ਡਬਲ ਡਿਜਿਟ ਦੀ ਗ੍ਰੋਥ ਦਰਜ ਕੀਤੀ ਗਈ ਹੈ।

Karan Kumar

This news is Content Editor Karan Kumar