ਕੋਰੋਨਾ ਕਾਲ 'ਚ ਵੀ ਭਾਰਤੀਆਂ ਨੇ ਤਿੰਨ ਮਹੀਨਿਆਂ ਵਿਚ ਖ਼ਰੀਦਿਆ 140 ਟਨ ਸੋਨਾ , ਜਾਣੋ ਵਜ੍ਹਾ

05/10/2021 2:42:11 PM

ਨਵੀਂ ਦਿੱਲੀ - ਜਨਵਰੀ-ਮਾਰਚ 2021 ਦੀ ਤਿਮਾਹੀ ਦੌਰਾਨ ਭਾਰਤ ਵਿਚ ਸੋਨੇ ਦੀ ਮੰਗ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 37 ਪ੍ਰਤੀਸ਼ਤ ਵਧ ਕੇ 140 ਟਨ ਹੋ ਗਈ ਹੈ। ਇਸ ਮਿਆਦ ਦੌਰਾਨ ਕੋਵਿਡ -19 ਨਾਲ ਜੁੜੀ ਸਖ਼ਤੀ ਵਿਚ ਰਾਹਤ ਮਿਲਣ, ਨਿਵੇਸ਼ ਦਾ ਬਿਹਤਰ ਵਿਕਲਪ ਹੋਣ ਕਾਰਨ ਅਤੇ ਸੋਨੇ ਦੀ ਕੀਮਤ ਘੱਟ ਹੋਣ ਦੀ ਵਜ੍ਹਾ ਕਾਰਨ ਇਸ ਦੀ ਖ਼ਰੀਦ ਵਿਚ ਵਾਧਾ ਦਰਜ ਕੀਤਾ ਗਿਆ ਹੈ। ਵਰਲਡ ਗੋਲਡ ਕੌਂਸਲ (WGC) ਨੇ ਇਹ ਜਾਣਕਾਰੀ ਦਿੱਤੀ। ਡਬਲਯੂ.ਜੀ.ਸੀ. ਦੇ ਅੰਕੜਿਆਂ ਅਨੁਸਾਰ ਸਾਲ 2020 ਦੀ ਪਹਿਲੀ ਤਿਮਾਹੀ ਵਿਚ ਸੋਨੇ ਦੀ ਕੁਲ ਮੰਗ 102 ਟਨ ਸੀ।

ਇਹ ਵੀ ਪੜ੍ਹੋ ; ਜਾਣੋ ਕਿਨ੍ਹਾਂ ਕਾਰਨਾਂ ਕਰ ਕੇ ਬੀਮਾ ਕੰਪਨੀਆਂ ਰੱਦ ਕਰ ਸਕਦੀਆਂ ਹਨ ਕੋਵਿਡ ਕਲੇਮ

ਸੋਨੇ ਦੀ ਮੰਗ

ਮੁੱਲ ਦੇ ਹਿਸਾਬ ਨਾਲ, ਪਹਿਲੀ ਤਿਮਾਹੀ ਵਿਚ ਸੋਨੇ ਦੀ ਮੰਗ 57 ਪ੍ਰਤੀਸ਼ਤ ਦੇ ਵਾਧੇ ਨਾਲ 58,800 ਕਰੋੜ ਰੁਪਏ 'ਤੇ ਪਹੁੰਚ ਗਈ। ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ ਵਿਚ 37,580 ਕਰੋੜ ਰੁਪਏ ਸੀ। ਜਨਵਰੀ-ਮਾਰਚ 2021 ਦੌਰਾਨ ਸੋਨੇ ਦੇ ਗਹਿਣਿਆਂ ਦੀ ਕੁੱਲ ਮੰਗ 39 ਪ੍ਰਤੀਸ਼ਤ ਵਧ ਕੇ 102.5 ਟਨ ਹੋ ਗਈ। ਇਕ ਸਾਲ ਪਹਿਲਾਂ ਇਹ 73.9 ਟਨ ਸੀ।

ਇਹ ਵੀ ਪੜ੍ਹੋ ; ਜਾਣੋ ਅਕਸ਼ੈ ਤ੍ਰਿਤੀਆ 'ਤੇ ਅੰਮ੍ਰਿਤ ਚੌਘੜੀਆ ਦਾ ਕਦੋਂ ਹੈ ਮਹੂਰਤ ਤੇ ਗੋਲਡ ਖਰੀਦਣ ਦਾ ਸ਼ੁੱਭ ਸਮਾਂ

ਜੇ ਅਸੀਂ ਮੁੱਲ ਦੀ ਗੱਲ ਕਰੀਏ ਤਾਂ ਗਹਿਣਿਆਂ ਦੀ ਮੰਗ 58 ਪ੍ਰਤੀਸ਼ਤ ਵਧ ਕੇ 43,100 ਕਰੋੜ ਰੁਪਏ ਹੋ ਗਈ, ਜੋ ਪਿਛਲੇ ਸਾਲ 27,230 ਕਰੋੜ ਰੁਪਏ ਸੀ। ਇਸ ਮਿਆਦ ਦੌਰਾਨ ਸੋਨੇ ਵਿਚ ਨਿਵੇਸ਼ ਦੀ ਮੰਗ 34 ਪ੍ਰਤੀਸ਼ਤ ਵੱਧ ਕੇ 37.5 ਟਨ ਰਹੀ, ਜੋ ਪਿਛਲੇ ਸਾਲ 28.1 ਟਨ ਸੀ। ਦੂਜੇ ਪਾਸੇ ਮੁੱਲ ਦੇ ਹਿਸਾਬ ਨਾਲ ਇਹ ਇਕ ਸਾਲ ਪਹਿਲਾਂ ਦੇ ਮੁਕਾਬਲੇ 53 ਪ੍ਰਤੀਸ਼ਤ ਵੱਧ ਕੇ 15,780 ਕਰੋੜ ਰੁਪਏ ਹੋ ਗਿਆ, ਜੋ ਪਿਛਲੇ ਸਾਲ 10,350 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ ; ਇਸ ਮਹੀਨੇ ਬੈਂਕ 8 ਦਿਨਾਂ ਲਈ ਰਹਿਣਗੇ ਬੰਦ , ਕੋਰੋਨਾ ਖ਼ੌਫ਼ 'ਚ ਘਰੋਂ ਨਿਕਲਣ ਤੋਂ ਪਹਿਲਾਂ ਦੇਖੋ ਸੂਚੀ

ਜਨਵਰੀ-ਮਾਰਚ 2021 ਦੀ ਤਿਮਾਹੀ 'ਚ ਸੋਨੇ ਦੀ ਗਲੋਬਲ ਮੰਗ 23 ਪ੍ਰਤੀਸ਼ਤ ਘਟ ਕੇ 815.7 ਟਨ ਰਹੀ। ਵਰਲਡ ਗੋਲਡ ਕੌਂਸਲ ਦੇ ਅਨੁਸਾਰ ਸੋਨੇ ਦੇ ਈਟੀਐਫ ਤੋਂ ਕਢਵਾਉਣ ਅਤੇ ਕੇਂਦਰੀ ਬੈਂਕਾਂ ਦੁਆਰਾ ਘੱਟ ਖਰੀਦਦਾਰੀ ਕਰਕੇ ਮੰਗ ਪ੍ਰਭਾਵਤ ਹੋਈ ਹੈ। ਜਨਵਰੀ-ਮਾਰਚ 2020 ਵਿਚ ਸੋਨੇ ਦੀ ਕੁੱਲ ਮੰਗ 1059.9 ਟਨ ਰਹੀ ਸੀ।

ਜਨਵਰੀ-ਮਾਰਚ 2021 ਦੀ ਤਿਮਾਹੀ ਵਿਚ ਨਿਵੇਸ਼ ਦੀ ਮੰਗ ਵਿਚ 71 ਪ੍ਰਤੀਸ਼ਤ ਦੀ ਗਿਰਾਵਟ ਆਈ ਅਤੇ ਇਸ ਸਮੇਂ ਦੌਰਾਨ ਸੋਨੇ ਦੀ ਮੰਗ 161.6 ਟਨ ਰਹੀ, ਇਸ ਦੇ ਉਲਟ 2020 ਦੀ ਇਸੇ ਤਿਮਾਹੀ ਵਿਚ 549.6 ਟਨ ਦੀ ਮੰਗ ਸੀ। ਸਮੀਖਿਆ ਅਧੀਨ ਤਿਮਾਹੀ ਦੌਰਾਨ ਸੋਨੇ ਦੇ ਈ.ਟੀ.ਐਫ. ਤੋਂ ਭਾਰੀ ਨਿਕਾਸੀ ਦਰਜ ਕੀਤੀ ਗਈ।

ਇਹ ਵੀ ਪੜ੍ਹੋ ; LIC 'ਚ ਹੋਣ ਜਾ ਰਿਹੈ ਵੱਡਾ ਬਦਲਾਅ, ਕੱਲ ਤੋਂ ਲਾਗੂ ਹੋਣਗੇ ਨਵੇਂ ਨਿਯਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur